ਮੋਟਰਾਂ ਤੋਂ ਤਾਰ ਚੋਰੀ ਕਰਨ ਦੇ ਦੋਸ਼ਾਂ ਤਹਿਤ ਇਕ ਕਾਬੂ

Updated on: Tue, 13 Mar 2018 09:00 PM (IST)
  

-ਇੱਟਾਂ ਦੇ ਭੱਠੇ ਤੋਂ ਟਰੈਕਟਰ-ਟਰਾਲੀ ਚੋਰੀ

ਸੁਰਜੀਤ ਸਿੰਘ ਕੋਹਾੜ, ਲਾਲੜੂ :

ਖੇਤਾਂ ਵਿਚ ਲੱਗੇ ਸਿੰਚਾਈ ਵਾਲੇ ਟਿਊਬਵੈੱਲਾਂ ਦੀਆਂ ਮੋਟਰਾਂ ਤੋਂ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਦੇ ਦੋਸ਼ਾਂ ਤਹਿਤ ਹੰਡੇਸਰਾ ਪੁਲਿਸ ਨੇ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਤਾਰਾਂ ਅਤੇ ਕੁਝ ਹੋਰ ਸਾਮਾਨ ਸਮੇਤ ਗਿ੫ਫ਼ਤਾਰ ਕੀਤਾ ਹੈ। ਥਾਣਾ ਮੁਖੀ ਹੰਡੇਸਰਾ ਗੁਰਦੀਪ ਸਿੰਘ ਪੰਧੇਰ ਨੇ ਦੱਸਿਆ ਕਿ ਪਿਛਲੇ ਦਿਨੀਂ ਜੌਲਾ ਕਲਾਂ ਪਿੰਡ ਦੇ ਖੇਤਾਂ ਵਿਚ ਕਈ ਕਿਸਾਨਾਂ ਦੀਆਂ ਮੋਟਰਾਂ ਤੋਂ ਬਿਜਲੀ ਦੀਆਂ ਤਾਰਾਂ ਚੋਰੀ ਹੋ ਗਈਆਂ ਸਨ ਜਿਸ ਸਬੰਧੀ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਇਸੇ ਦੌਰਾਨ ਇਕ ਵਿਅਕਤੀ ਨੂੰ ਚੋਰੀ ਦੀ ਤਾਰਾਂ ਲਿਜਾ ਕੇ ਕਬਾੜੀਏ ਕੋਲ ਵੇਚਣ ਸਮੇਂ ਪੁਲਿਸ ਨੇ ਕਾਬੂ ਕਰ ਲਿਆ। ਕਾਬੂ ਕੀਤੇ ਗਏ ਵਿਅਕਤੀ ਦੀ ਪਛਾਣ ਰਾਮ ਸਿੰਘ ਉਰਫ਼ ਬਨਵਾਰੀ ਲਾਲ ਵਾਸੀ ਜ਼ਿਲ੍ਹਾ ਬਰੇਲੀ ਯੂਪੀ ਹਾਲ ਵਾਸੀ ਨਾਢਾ ਸਾਹਿਬ ਪੰਚਕੂਲਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਕੋਲੋਂ ਚਾਰ ਕਿਲੋ ਅੱਠ ਸੌ ਗ੫ਾਮ ਤਾਰ, ਇਕ ਰਾਡ, ਬੈਟਰੀ ਅਤੇ ਚਾਕੂ ਬਰਾਮਦ ਕੀਤੇ ਗਏ ਹਨ ਜਿਸ ਨੇ ਬਾਅਦ ਵਿਚ ਤਿੰਨ ਕਿਲੋ ਤਾਰ ਹੋਰ ਕਿਸੇ ਥਾਂ 'ਤੇ ਰੱਖੀ ਹੋਈ ਸੀ, ਵੀ ਬਰਾਮਦ ਕਰਵਾਈ ਹੈ। ਕਥਿਤ ਦੋਸ਼ੀ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਜੁਡੀਸ਼ੀਅਲ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ ਹੈ।

ਇਸੇ ਦੌਰਾਨ ਪਿੰਡ ਜੌਲਾ ਕਲਾਂ ਦੇ ਇੱਟਾਂ ਦੇ ਭੱਠੇ ਤੋਂ ਬੀਤੀ ਰਾਤ ਇਕ ਟਰੈਕਟਰ ਟਰਾਲੀ ਚੋਰੀ ਹੋ ਗਈ। ਇਸ ਸਬੰਧੀ ਵੀ ਭੱਠੇ ਦੇ ਮਾਲਕ ਸੰਜੀਵ ਗੁਪਤਾ ਦੇ ਬਿਆਨ 'ਤੇ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਅਜੇ ਤਕ ਇਸ ਬਾਰੇ ਕੋਈ ਸੁਰਾਗ ਨਹੀਂ ਮਿਲਿਆ। ਪੁਲਿਸ ਟਰੈਕਟਰ ਦੇ ਡਰਾਈਵਰਾਂ ਅਤੇ ਹੋਰ ਅਮਲੇ ਤੋਂ ਵੀ ਪੁੱਛਗਿੱਛ ਕਰ ਰਹੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: chd news