ਪਿੰਡ ਰੋਡਮਾਜਰਾ-ਚੱਕਲਾਂ ਕਬੱਡੀ ਕੱਪ ਵਿਚ ਪੰਜਾਬ ਪੁਲਿਸ ਦੀ ਟੀਮ ਨੇ ਮਾਰੀ ਬਾਜ਼ੀ

Updated on: Tue, 13 Mar 2018 08:52 PM (IST)
  
chd news

ਪਿੰਡ ਰੋਡਮਾਜਰਾ-ਚੱਕਲਾਂ ਕਬੱਡੀ ਕੱਪ ਵਿਚ ਪੰਜਾਬ ਪੁਲਿਸ ਦੀ ਟੀਮ ਨੇ ਮਾਰੀ ਬਾਜ਼ੀ

ਹਰਪ੫ੀਤ ਸਿੰਘ ਸੈਣੀ, ਕੁਰਾਲੀ :

ਪਿੰਡ ਰੋਡਮਾਜਰਾ-ਚੱਕਲਾਂ ਦੇ ਬਾਬਾ ਗਾਜ਼ੀ ਦਾਸ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਕਬੱਡੀ ਕੱਪ ਮੰਗਲਵਾਰ ਨੂੰ ਸ਼ੁਰੂ ਹੋਇਆ। ਕਬੱਡੀ ਕੱਪ ਦਾ ਪਹਿਲਾ ਦਿਨ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਕੀਤਾ ਗਿਆ ਅਤੇ ਮਹਿਲਾਵਾਂ ਨੂੰ ਵਿਸ਼ੇਸ਼ ਮਾਣ-ਸਨਮਾਨ ਦਿੱਤਾ ਗਿਆ। ਕਲੱਬ ਦੇ ਪ੫ਧਾਨ ਅਤੇ ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਦੇ ਪ੫ਧਾਨ ਦਵਿੰਦਰ ਸਿੰਘ ਬਾਜਵਾ ਅਤੇ ਕਲੱਬ ਦੇ ਮੁੱਖ ਸਲਾਹਕਾਰ ਨਰਿੰਦਰ ਸਿੰਘ ਕੰਗ ਦੀ ਦੇਖ-ਰੇਖ ਇਹ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਦੋ ਰੋਜ਼ਾ ਕਬੱਡੀ ਕੱਪ ਦਾ ਉਦਘਾਟਨ ਐੱਸਡੀਐੱਮ ਰੂਪਨਗਰ ਹਰਜੋਤ ਕੌਰ ਨੇ ਕੀਤਾ। ਪਹਿਲੇ ਦਿਨ ਉੱਘੀ ਲੇਖਿਕਾ ਡਾ. ਹਰਸ਼ਿੰਦਰ ਕੌਰ, ਚੰਡੀਗੜ੍ਹ ਦੀ ਸਾਬਕਾ ਮੇਅਰ ਹਰਜਿੰਦਰ ਕੌਰ, ਹਲਕਾ ਇੰਚਾਰਜ ਜਸਮੀਤ ਕੌਰ ਸੰਧੂ, ਦਲਜੀਤ ਕੌਰ ਕੰਗ, ਹਰਪਾਲ ਕੌਰ ਕੰਗ ਅਤੇ ਡੀਐੱਸਪੀ ਪ੫ਭਜੋਤ ਕੌਰ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਵਾਈ। ਉਨ੍ਹਾਂ ਕਬੱਡੀ ਮੈਚ ਖੇਡਣ ਵਾਲੀਆਂ ਖਿਡਾਰਨਾਂ ਨੂੰ ਅਸ਼ੀਰਵਾਦ ਦਿੰਦਿਆਂ ਖੇਡ ਭਾਵਨਾ ਕਾਇਮ ਰੱਖਣ ਤੇ ਖੇਡਾਂ ਨਾਲ ਜੁੜਨ ਦਾ ਸੱਦਾ ਦਿੱਤਾ। ਇਸੇ ਦੌਰਾਨ ਹੋਏ ਮੁਕਾਬਲਿਆਂ ਵਿਚੋਂ ਕੁੜੀਆਂ ਦੀ ਸਰਕਲ ਸਟਾਈਲ ਕਬੱਡੀ ਵਿਚ ਤਰਨਤਾਰਨ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਜਲੰਧਰ ਦੀ ਟੀਮ ਨੂੰ ਦੂਜਾ ਸਥਾਨ ਮਿਲਿਆ। ਲੜਕੀਆਂ ਦੇ ਨੈਸ਼ਨਲ ਸਟਾਈਲ ਕਬੱਡੀ ਦਾ ਮੁਕਾਬਲਾ ਪੰਜਾਬ ਪੁਲਿਸ ਅਤੇ ਭਾਰਤ ਦੀਆਂ ਕਬੱਡੀ ਟੀਮਾਂ ਵਿਚਕਾਰ ਹੋਇਆ ਇਸ ਮੈਚ ਵਿਚ ਪੰਜਾਬ ਪੁਲਿਸ ਦੀ ਟੀਮ ਨੇ 28-20 ਅੰਕਾਂ ਦੇ ਅੰਤਰ ਨਾਲ ਜਿੱਤ ਦਰਜ ਕੀਤੀ। ਰੱਸਾਕਸੀ ਦੇ ਮੁਕਾਬਲਿਆਂ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੫ਤਸਰ ਦੀ ਟੀਮ ਨੇ ਪਹਿਲਾ ਤੇ ਤਰਨਤਾਰਨ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਲੜਕਿਆਂ ਦੀ ਕਬੱਡੀ ਦੇ ਇਕ ਪਿੰਡ ਓਪਨ ਵਰਗ ਦੇ ਮੁਕਾਬਲੇ ਵਿਚ ਝਨੇਰ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਬਡਵਾਲੀ ਦੀ ਟੀਮ ਨੂੰ ਦੂਜਾ ਸਥਾਨ ਮਿਲਿਆ। ਟੂਰਨਾਮੈਂਟ ਦੇ ਪਹਿਲੇ ਦਿਨ ਮਰਹੂਮ ਿਯਪਾਲ ਸਿੰਘ ਕੰਗ ਦੀ ਯਾਦ ਵਿਚ 28 ਲੋੜਵੰਦ ਪਰਿਵਾਰਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ ਜਦਕਿ 95 ਵਾਰ ਖ਼ੂਨਦਾਨ ਕਰਨ ਵਾਲੇ ਜੋੜੇ ਬਲਵੰਤ ਸਿੰਘ ਤੇ ਜਸਵੰਤ ਕੌਰ ਨੂੰ 'ਪੰਜਾਬ ਰਤਨ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸੇ ਦੌਰਾਨ ਲੜਕੀਆਂ ਦੇ ਕਬੱਡੀ ਮੁਕਾਬਲੇ ਵਿਚ ਵਧੀਆ ਪ੫ਦਰਸ਼ਨ ਲਈ ਸੁਮਨ ਗਿੱਲ ਨੂੰ ਸਰਬੋਤਮ ਜਾਫ਼ੀ ਤੇ ਸੁਖਵਿੰਦਰ ਸੁੱਖੀ ਨੂੰ ਸਰਬੋਤਮ ਰੇਡਰ ਵਜੋਂ ਵਾਸ਼ਿੰਗ ਮਸ਼ੀਨਾਂ ਨਾਲ ਸਨਮਾਨਿਤ ਕੀਤਾ ਗਿਆ ਜਦਕਿ ਲੜਕਿਆਂ ਦੇ ਵਰਗ ਵਿਚ ਕੀਰਤ ਝਨੇਰ ਨੂੰ ਸਰਬੋਤਮ ਰੇਡਰ ਅਤੇ ਪਰਦੀਪ ਤੇ ਤਾਰੀ ਨੂੰ ਸਾਂਝੇ ਤੌਰ 'ਤੇ ਸਰਵੋਤਮ ਜਾਫ਼ੀਆਂ ਵਜੋਂ ਸਨਮਾਨਿਤ ਕੀਤਾ ਗਿਆ। ਇਸੇ ਦੌਰਾਨ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਅਤੇ ਨਰਿੰਦਰ ਸਿੰਘ ਮਾਵੀ ਨੇ ਦੱਸਿਆ ਕਿ ਟੂਰਨਾਮੈਂਟ ਦੇ ਦੂਜੇ ਦਿਨ ਰੱਸਾਕਸ਼ੀ, ਬਜ਼ੁਰਗਾਂ ਦੀ ਕਬੱਡੀ ਅਤੇ ਆਲ ਓਪਨ ਕਬੱਡੀ ਦੇ ਮੁਕਾਬਲੇ ਕਰਵਾਏ ਜਾਣਗੇ।

ਇਸ ਮੌਕੇ ਐੱਸਐੱਚਓ ਹਰਵੀਰ ਸਿੰਘ, ਜੈ ਸਿੰਘ ਚੱਕਲਾਂ, ਨੰਬਰਦਾਰ ਉਮਰਾਓ ਸਿੰਘ, ਬਿੱਟੂ ਬਾਜਵਾ ਰੋਡਮਾਜਰਾ, ਬਲਵਿੰਦਰ ਸਿੰਘ ਚੱਕਲਾਂ, ਬਲਦੇਵ ਸਿੰਘ, ਲੋਕ ਗਾਇਕ ਓਮਿੰਦਰ ਓਮਾ, ਜੱਸਾ ਚੱਕਲ, ਸਿਮਰਨਜੀਤ ਸਿੰਘ ਸੀਹੋਮਾਜਰਾ ਆਦਿ ਹਾਜ਼ਰ ਸਨ।

ਫੋਟੋ ਕੈਪਸ਼ਨ:13ਸੀਐਚਡੀ777ਪੀ,

ਰੋਡਮਾਜਰਾ-ਚੱਕਲਾਂ ਦੇ ਖੇਡ ਮੇਲੇ ਮੌਕੇ ਮੈਚ ਖੇਡਣ ਵਾਲੀਆਂ ਟੀਮਾਂ ਪ੫ਬੰਧਕਾਂ ਨਾਲ।

ਫੋਟੋ ਕੈਪਸ਼ਨ: 13ਸੀਐਚਡੀ778ਪੀ,

ਮਰਹੂਮ ਿਯਪਾਲ ਸਿੰਘ ਕੰਗ ਦੀ ਯਾਦ ਵਿਚ ਲੋੜਵੰਦ ਪਰਿਵਾਰਾਂ ਨੂੰ ਸਿਲਾਈ ਮਸ਼ੀਨਾ ਵੰਡਦੇ ਪਤਵੰਤੇ।

ਫੋਟੋ ਕੈਪਸ਼ਨ: 13ਸੀਐਚਡੀ779ਪੀ, ਪਿੰਡ ਰੋਡਮਾਜਰਾ-ਚੱਕਲਾਂ ਦੇ ਸ਼ੁਰੂ ਹੋਏ ਖੇਡ ਮੇਲੇ ਦੇ ਉਦਘਾਟਨ ਮੌਕੇ ਗੁਬਾਰੇ ਛੱਡਦੇ ਹੋਏ ਐੱਸਡੀਐੱਮ ਰੂਪਨਗਰ ਹਰਜੋਤ ਕੌਰ ਅਤੇ ਹਾਜ਼ਰ ਪਤਵੰਤੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: chd news