ਕਾਰਪੋਰੇਟ ਖ਼ਬਰਸਾਰ

Updated on: Sat, 13 Jan 2018 06:48 PM (IST)
  

ਲੈਕਮੇ ਅਕੈਡਮੀ ਐਪਟੈਕ ਨਾਲ ਮਿਲ ਕੇ ਸੁੰਦਰਤਾ ਕੇਂਦਰ ਖੋਲ੍ਹੇਗੀ

ਲੈਕਮੇ ਅਕੈਡਮੀ ਐਪਟੈਕ ਦੇ ਸਹਿਯੋਗ ਨਾਲ ਸੁੰਦਰਤਾ ਅਤੇ ਤੰਦਰੁਸਤੀ ਦੇ ਸਿਖਲਾਈ ਕੇਂਦਰ ਖੋਲ੍ਹਣ ਜਾ ਰਹੀ ਹੈ। ਕੰਪਨੀ ਦੁਆਰਾ ਵਿੱਤੀ ਸਾਲ 2018 ਤੀਕ ਚੰਡੀਗੜ੍ਹ ਸਮੇਤ ਪੰਜਾਬ ਭਰ ਵਿਚ 50 ਸੁੰਦਰਤਾ ਕੇਂਦਰ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ। ਇਕ ਰਿਪੋਰਟ ਅਨੁਸਾਰ ਭਾਰਤ ਦੇ ਸੁੰਦਰਤਾ ਅਤੇ ਤੰਦਰੁਸਤੀ ਬਾਜ਼ਾਰ ਦਾ ਆਕਾਰ 80,370 ਕਰੋੜ ਰੁਪਏ ਹੈ ਜਿਸ ਵਿਚ ਸੁੰਦਰਤਾ ਉਤਪਾਦ, ਬਿਊਟੀ ਸੈਲੂਨ ਅਤੇ ਸਪਾ ਕਾਰੋਬਾਰ ਸ਼ਾਮਲ ਹਨ। ਮਾਰਕੀਟ ਵਿਚ ਵਿਕਾਸ ਦੇ ਮੌਕੇ ਬਾਰੇ ਪਰਵੀਰ ਅਰੋੜਾ, ਐਗਜ਼ੀਕਿਊਟਿਵ ਵਾਈਸ ਪ੫ੈਜ਼ੀਡੈਂਟ ਅਤੇ ਮਾਰਕੀਟਿੰਗ ਦੇ ਗਲੋਬਲ ਹੈੱਡ, ਐਪਟੈਕ ਨੇ ਇੱਥੇ ਖੁਲਾਸਾ ਕੀਤਾ ਕਿ ਚੰਡੀਗੜ੍ਹ ਇਸ ਖੇਤਰ ਲਈ ਸਭ ਤੋਂ ਵੱਧ ਵਿਕਾਸ ਦਰ ਦੇ ਵਿਕਾਸ ਮਾਰਗਾਂ 'ਚੋਂ ਇਕ ਹੈ। ਲੈਕਮੇ ਅਕੈਡਮੀ ਦੇ ਚੱਲਣ ਨਾਲ ਸਾਡਾ ਨਿਸ਼ਾਨਾ ਉਦਯੋਗ ਵਿਚ ਹੁਨਰ ਦੀ ਕਮੀ ਨੂੰ ਦੂਰ ਕਰਨਾ ਹੋਏਗਾ ਕਿਉਂ ਜੋ ਪ੫ਤਿਭਾਸ਼ਾਲੀ ਸੁੰਦਰਤਾ ਅਤੇ ਸਟਾਈਲ ਪੇਸ਼ੇਵਰਾਂ, ਪ੫ਬੰਧਕਾਂ ਅਤੇ ਉੱਦਮੀਆਂ ਲਈ ਬਹੁਤ ਸਾਰੇ ਮੌਕੇ ਉਪਲਬਧ ਹਨ। ¢ਉਨ੍ਹਾਂ ਦੱਸਿਆ ਕਿ ਐਲਏਪੀਏ ਨੇ ਸੁੰਦਰਤਾ ਸੇਵਾਵਾਂ ਖੇਤਰ ਵਿਚ ਹੁਨਰ-ਰੁਜ਼ਗਾਰ ਦੇ ਅੰਤਰ ਨੂੰ ਭਰਨ ਲਈ 50,000 ਤੋਂ ਵੱਧ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਦੀ ਯੋਜਨਾ ਬਣਾਈ ਹੈ। ਅਕੈਡਮੀ ਦੇ ਵਿਦਿਆਰਥੀਆਂ ਨੂੰ ਚਮੜੀ, ਵਾਲਾਂ ਅਤੇ ਮੇਕਅਪ ਵਿਚ ਬੁਨਿਆਦੀ ਅਤੇ ਐਡਵਾਂਸਡ ਪੱਧਰ ਦੀ ਸਿਖਲਾਈ ਦੀ ਪੇਸ਼ਕਸ਼ ਕੀਤੀ ਜਾਵੇਗੀ। ¢

--------------

ਭਾਰਤੀ ਪ੫ੋਗਰਾਮ ਹੁਣ 190 ਦੇਸ਼ਾਂ ਦੇ ਦਰਸ਼ਕਾਂ ਤਕ ਉਪਲਬਧ

ਭਾਰਤੀ ਪ੫ੋਗਰਾਮ ਦਾ ਮਜ਼ਾ ਹੁਣ 190 ਦੇਸ਼ਾਂ ਦੇ ਦਰਸ਼ਕ ਲੈ ਸਕਦੇ ਹਨ। ਡਿਸਕਵਰੀ ਕਮਿਊਨੀਕੇਸ਼ਨਜ਼ ਨੇ ਆਪਣੇ ਚੈਨਲ 'ਡਿਸਕਵਰੀ ਜੀਤ' ਦੇ ਪ੫ੋਗਰਾਮਾਂ ਲਈ ਨੈਟਫਿਲਿਕਸ ਨਾਲ ਗਠਬੰਧਨ ਕਰ ਕੇ ਉਸ ਨੂੰ ਆਪਣਾ ਖਾਸ 'ਓਵਰ ਦਿ ਟਾਪ' ਗਲੋਬਲ ਪਾਰਟਨਰ ਬਣਾਇਆ ਹੈ। ਸੀਨੀਅਰ ਮੀਤ ਪ੫ਧਾਨ ਅਤੇ ਜਨਰਲ ਮੈਨੇਜਰ (ਸਾਊਥ ਏਸ਼ੀਆ) ਕਰਨ ਬਜਾਜ ਅਨੁਸਾਰ ਇਸ ਡੀਲ ਤਹਿਤ ਡਿਸਕਵਰੀ ਜੀਤ ਚੈਨਲ 'ਤੇ ਵਿਖਾਏ ਜਾਣ ਵਾਲੇ ਸਾਰੇ ਹਿੰਦੀ ਗਿਆਨਵਰਧਕ ਅਤੇ ਮਨੋਰੰਜਕ ਪ੫ੋਗਰਾਮਾਂ ਦਾ ਪ੫ਸਾਰਣ ਪੂਰੇ ਵਿਸ਼ਵ ਵਿਚ ਸੰਭਵ ਹੋਵੇਗਾ। ¢ ਡਿਸਕਵਰੀ ਜੀਤ 10 ਕਰੋੜ ਤੋਂ ਵੱਧ ਘਰਾਂ ਵਿਚ ਸ਼ੁਰੂ ਹੋਵੇਗਾ ਜੋ ਭਾਰਤ ਵਿਚ ਮਨੋਰੰਜਨ ਚੈਨਲਾਂ ਦੀ ਦੁਨੀਆ ਵਿਚ ਇਕ ਨਵਾਂ ਇਤਿਹਾਸ ਰਚੇਗਾ।¢

--------------

ਟਾਟਾ ਕਲਿਕ ਨੇ ਦਿ ਬਲੈਕ ਬਾਕਸ ਸੇਲ ਦਾ ਐਲਾਨ ਕੀਤਾ

ਟਾਟਾ ਸਮੂਹ ਦੇ ਈ ਕਾਮਰਸ ਪਲੇਟਫਾਰਮ ਟਾਟਾ ਕਲਿਕ ਡਾਟ ਕਾਮ ਨੇ 'ਦੀ ਬਲੈਕ ਬਾਕਸ ਸੇਲ' ਦਾ ਐਲਾਨ ਕੀਤਾ ਹੈ। ਇਸ ਵਿਸ਼ੇਸ਼ ਸੇਲ ਵਿਚ ਵਿਸ਼ੇਸ਼ ਪ੫ਕਾਰ ਦੇ ਬਰਾਂਡ ਸ਼ਾਨਦਾਰ ਛੋਟ ਉੱਤੇ ਉਪਲਬਧ ਹੋਣਗੇ ਅਤੇ ਉਪਭੋਕਤਾਵਾਂ ਨੂੰ ਵੱਖਰੀਆਂ ਸ਼੫ੇਣੀਆਂ ਵਿਚ ਬਿਹਤਰ ਢੰਗ ਨਾਲ ਬਣਾਏ ਗਏ ਅਤੇ ਬਰਾਂਡਾਂ ਦੀ ਖਰੀਦਾਰੀ ਦਾ ਅਨੁਭਵ ਮਿਲੇਗਾ।¢

ਆਫਰਾਂ ਵਿਚ ਕੱਪੜੇ, ਫੱੁਟਵੀਅਰ, ਹੈਂਡਬੈਗ ਅਤੇ ਘੜੀਆਂ ਆਦਿ ਉਤਪਾਦਾਂ ਉੱਤੇ ਸ਼ਾਨਦਾਰ ਆਫਰ ਸ਼ਾਮਿਲ ਹੋਣਗੇ। ਅੱੈਚਡੀਐੱਫਸੀ ਬੈਂਕ ਦੇ ਕਾਰਡਧਾਰਕਾਂ ਨੂੰ ਸਿਰਫ 14 ਜਨਵਰੀ ਤਕ 10 ਫੀਸਦੀ ਦੀ ਹੋਰ ਛੋਟ ਵੀ ਮਿਲੇਗੀ। ਟਾਟਾ ਕਲਿਕ ਲਗਜ਼ਰੀ ਐਪ ਤੋਂ ਖਰੀਦਦਾਰੀ ਕਰਨ ਵਾਲੇ ਉਪਭੋਕਤਾਵਾਂ ਨੂੰ ਵੀ 5 ਫੀਸਦੀ ਵਧੇਰੇ ਦੀ ਛੋਟ ਮਿਲੇਗੀ। ਇਹ ਸੇਲ 31 ਜਨਵਰੀ ਨੂੰ ਖਤਮ ਹੋਵੇਗੀ।¢

4

ਵੀਡੀਓਕਾਨ ਡੀ2ਐੱਚ ਨੇ ਪੇਸ਼ ਕੀਤਾ ਜੋਤਿਸ਼ ਦੁਨੀਆ

ਵੀਡੀਓਕੌਨ ਡੀ2ਐੱਚ ਨੇ ਜੋਤਿਸ਼ ਦੁਨੀਆ ਪ੫ੋਗਰਾਮ ਪੇਸ਼ ਕੀਤਾ ਹੈ ਜੋ ਦਰਸ਼ਕਾਂ ਨੂੰ ਜੋਤਿਸ਼-ਵਿੱਦਿਆ ਦੇ ਵੱਖ-ਵੱਖ ਰੂਪਾਂ ਨੂੰ ਸਿੱਖਣ ਵਿਚ ਸਹਾਇਤਾ ਕਰੇਗਾ। ਵੈਦਿਕ ਜੋਤਿਸ਼, ਪੱਛਮੀ ਜੋਤਿਸ਼, ਚੀਨੀ ਜੋਤਿਸ਼, ਵਾਸਤੂ ਸ਼ਾਸਤਰ, ਫੈਂਗਸ਼ੁਈ, ਰੁਦਰਕ, ਕੁੰਡਾਲੀ, ਲਾਲ ਕਿਤਾਬ, ਅੰਕ ਵਿਗਿਆਨ, ਚੱਕਰ ਅਤੇ ਆਉਰਾ, ਤੰਦਰੁਸਤੀ, ਵਪਾਰ ਕਾਰਡ ਵਿਸ਼ਲੇਸ਼ਣ, ਹਸਤਾਖਰ ਵਿਸ਼ਲੇਸ਼ਣ ਅਤੇ ਫੇਸ ਰੀਡਿੰਗ ਆਦਿ ਵਿਸ਼ੇ ਮਾਹਿਰਾਂ ਦੁਆਰਾ ਪੇਸ਼ ਕੀਤੇ ਜਾਣਗੇ। ਇਸ ਤੋਂ ਇਲਾਵਾ ਦਰਸ਼ਕਾਂ ਨੂੰ ਮਸ਼ਹੂਰ ਜੋਤਿਸ਼ ਕਹਾਣੀਆਂ, ਰੋਜ਼ਾਨਾ ਖਗੋਲ ਵਿਗਿਆਨੀ ਕਹਾਣੀਆਂ, ਜੋਤਿਸ਼ ਘਟਨਾਵਾਂ ਅਤੇ ਕੈਲੰਡਰ ਬਾਰੇ ਤਾਜ਼ਾ ਜਾਣਕਾਰੀ ਅਤੇ ਨਿਵੇਸ਼ ਦੇ ਮੌਕਿਆਂ 'ਤੇ ਭਵਿੱਖਬਾਣੀਆਂ ਵੀ ਦੇਖਣ ਨੂੰ ਮਿਲਣਗੀਆਂ। ਵੀਡੀਓਕਾਨ ਡੀ2ਐੱਚ ਦੇ ਕਾਰਜਕਾਰੀ ਚੇਅਰਮੈਨ ਸੌਰਭ ਧੂਤ ਨੇ ਕਿਹਾ ਕੁਝ ਸਮੇਂ ਤੋਂ ਇਕ ਵਿਧਾ ਵਜੋਂ ਜੋਤਿਸ਼ ਵਿੱਦਿਆ ਦੀ ਮੰਗ ਕੀਤੀ ਜਾ ਰਹੀ ਸੀ ਜਿਸ ਨੂੰ ਅਸੀਂ ਲਾਂਚ ਕਰ ਦਿੱਤਾ ਹੈ। ਜੋਤਿਸ਼ ਦੁਨੀਆ ਨੂੰ 17 ਜਨਵਰੀ ਤਕ ਸਾਰੇ ਗਾਹਕਾਂ ਲਈ ਮੁਫ਼ਤ ਉਪਲਬਧ ਕਰਵਾਇਆ ਗਿਆ ਹੈ।¢

------------------

ਡਾਇਬਟੀਜ਼ ਅਤੇ ਹਾਈਪਰਟੈਂਸ਼ਨ ਦੇ ਪ੫ਬੰਧਨ ਵਿਚ ਫਾਇਦੇਮੰਦ ਹੋਏਗੀ ਨਾਸ਼ਪਤੀ

ਇਕ ਨਵੇਂ ਇਨ ਵਾਇਟਰੋ (ਟੈਸਟ ਟਿਊਬ) ਅਧਿਐਨ 'ਫਾਇਦੇਮੰਦ ਪ੫ੋਬਾਇਓਟਿਕ ਬੈਕਟੀਰੀਅਲ ਰਿਸਪਾਂਸ ਨੂੰ ਸਹਿਯੋਗ ਦਿੰਦੇ ਹੋਏ ਹਾਇਪਰਗਲੀਸੇਮੀਆ, ਹਾਈਪਰਟੈਂਸ਼ਨ ਅਤੇ ਅਲਸਰ ਬੈਕਟੀਰਿਆ ਹੈਲੀਕੋਬੈਕਟਰ ਪਿਲੋਰੀ ਦੇ ਸੰਭਾਵੀ ਪ੫ਬੰਧਨ ਲਈ ਬਾਰਟਲੈਟ ਅਤੇ ਸਟਾਰਕਿ੫ਮਸਨ ਪੀਅਰਸ ਦੇ ਸੰਭਾਵੀ ਡਾਇਟਰੀ ਫੰਕਸ਼ਨਲ ਫਾਇਦੇ ਨੂੰ ਫੂਡ ਰਿਸਰਚ ਇੰਟਰਨੈਸ਼ਨਲ ਇਸ਼ੂ ਵਿਚ ਪ੫ਕਾਸ਼ਿਤ ਕੀਤਾ ਗਿਆ ਸੀ। ਵਾਇਟਰੋ ਸੈਟਿੰਗ ਵਿਚ ਇਕ ਲੈਬੋਰੇਟਰੀ ਵਿਚ ਕਾਲੀਦਾਸ ਸ਼ੈਟੀ, ਪੀਐੱਚਡੀ, ਨਾਰਥ ਡੈਕੋਟ ਸਟੇਟ ਯੂਨੀਵਰਸਿਟੀ ਦੇ ਪ੫ੋਫੈਸਰ ਅਤੇ ਰਿਸਰਚ ਚਲਾਉਣ ਵਾਲੇ ਪ੫ਮੁੱਖ ਲੇਖਕ ਡਾ. ਡਿਪੇਆਨ ਸਰਕਾਰ ਨੇ ਦੋ ਪੀਅਰਸ ਵੈਰਾਇਟੀਆਂ ਵਿਚ ਪ੫ਾਪਤ ਕੀਤੇ ਕੰਪਾਊਂਡਾਂ, ਬ੫ਟਲੈਟ ਅਤੇ ਸਟਾਰਕਿ੫ਮਸਨ ਦਾ ਅਧਿਐਨ ਕੀਤਾ ਤਾਂ ਜੋ ਕ੫ੋਨਿਕ ਬਿਮਾਰੀਆਂ ਵਿਚ ਇਨ੍ਹਾਂ ਦੇ ਪ੫ਭਾਵ ਦਾ ਬਿਹਤਰ ਢੰਗ ਨਾਲ ਪਤਾ ਲਗਾਇਆ ਜਾ ਸਕੇ। ਪੀਅਰਸ ਦੀ ਪ੫ੋਬਾਇਓਟਿਕ ਸੰਭਾਵਨਾ ਦਾ ਅਧਿਐਨ ਕਰਨ ਦੇ ਨਾਲ-ਨਾਲ ਖੋਜਕਾਰਾਂ ਨੇ ਪੀਅਰਸ ਨੂੰ ਡਾਇਟਰੀ ਰਣਨੀਤੀ ਦੇ ਇਕ ਹਿੱਸੇ ਦੇ ਤੌਰ 'ਤੇ ਵੀ ਸਮਿਝਆ ਹੈ ਤਾਂ ਜੋ ਟਾਈਪ 2 ਡਾਇਬਟੀਜ਼ ਵਰਗੀਆਂ ਡਾਇਟ ਨਾਲ ਸੰਬੰਧਤ ਗੈਰ ਸੰਪਰਕ ਬਿਮਾਰੀਆਂ ਅਤੇ ਇਸ ਨਾਲ ਸੰਬੰਧਤ ਕਾਰਿਡਓਵੈਸਕੁਲਰ ਬਿਮਾਰੀ ਦੀਆਂ ਜਟਿਲਤਾਵਾਂ ਸੰਬੰਧੀ ਪ੫ਭਾਵੀ ਅਤੇ ਸਮਰੱਥ ਵਿਕਲਪ ਪ੫ਦਾਨ ਕੀਤੇ ਜਾ ਸਕਣ।

-ਹਰਦੇਵ ਚੌਹਾਨ, ਚੰਡੀਗੜ ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: chd news