ਅੱਲ੍ਹੜ ਦੇ ਕਤਲ ਮਾਮਲੇ 'ਚ ਕਾਬੂ ਮੁਲਜ਼ਮਾਂ ਨੂੰ ਮੁੜ ਅਦਾਲਤ 'ਚ ਕੀਤਾ ਪੇਸ਼

Updated on: Fri, 12 Jan 2018 09:48 PM (IST)
  

-ਅਦਾਲਤ ਨੇ ਸਾਰੇ ਕਥਿਤ ਦੋਸ਼ੀਆਂ ਨੂੰ 15 ਤਕ ਪੁਲਿਸ ਰਿਮਾਂਡ 'ਤੇ ਭੇਜਿਆ

ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਨਾਬਾਲਗ਼ ਲੜਕੀ ਨਾਲ ਸਮੂਹਿਕ ਜਬਰ ਜਨਾਹ ਤੋਂ ਬਾਅਦ ਕਤਲ ਕਰਨ ਦੇ ਮਾਮਲੇ 'ਚ ਪੁਲਿਸ ਇਸ ਕੇਸ ਵਿਚ ਚੌਥੇ ਮੁਲਜ਼ਮ ਰਹੂਣ ਨੂੰ ਬਿਹਾਰ ਤੋਂ ਗਿ੫ਫ਼ਤਾਰ ਕਰ ਕੇ ਮੋਹਾਲੀ ਲੈ ਆਈ ਹੈ। ਉਸ ਨੂੰ ਸ਼ਨਿੱਚਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਸੇ ਦੌਰਾਨ ਫੇਜ਼-8 ਥਾਣਾ ਪੁਲਿਸ ਨੇ ਇਸ ਮਾਮਲੇ ਵਿਚ ਪਹਿਲਾਂ ਗਿ੫ਫ਼ਤਾਰ ਕੀਤੇ ਕਥਿਤ ਦੋਸ਼ੀਆਂ ਸ਼ੀਲਾ, ਉਸ ਦੀ ਲੜਕੀ ਪੂਜਾ ਵਾਸੀ ਪਿੰਡ ਮਟੌਰ ਅਤੇ ਮੱਖਣ ਵਾਸੀ ਬਿਹਾਰ ਨੂੰ ਪਿਛਲੇ ਰਿਮਾਂਡ ਤੋਂ ਬਾਅਦ ਅਦਾਲਤ ਵਿਚ ਪੇਸ਼ ਕੀਤਾ। ਪੁਲਿਸ ਨੇ ਅਦਾਲਤ ਵਿਚ ਤਿੰਨਾਂ ਮੁਲਜ਼ਮਾਂ ਦਾ ਦੁਬਾਰਾ ਰਿਮਾਂਡ ਮੰਗਦਿਆਂ ਇਹ ਦਲੀਲ ਦਿੱਤੀ ਕਿ ਕਥਿਤ ਦੋਸ਼ੀਆਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕਰਨੀ ਹੈ ਅਤੇ ਇਸ ਕੇਸ ਨਾਲ ਸਬੰਧਤ ਕੁਝ ਸਬੂਤਾਂ ਬਾਰੇ ਜਾਂਚ ਵੀ ਅਜੇ ਜਾਰੀ ਹੈ। ਅਦਾਲਤ ਨੇ ਸਰਕਾਰੀ ਪੱਖ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਤਿੰਨਾਂ ਕਥਿਤ ਦੋਸ਼ੀਆਂ ਨੂੰ 15 ਜਨਵਰੀ ਤਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ।

ਜ਼ਿਕਰਯੋਗ ਹੈ ਕਿ ਨਾਬਾਲਗ਼ ਲੜਕੀ ਦੇ ਕਤਲ ਮਾਮਲੇ ਵਿਚ ਉਸ ਦੀ ਆਂਟੀ ਸ਼ੀਲਾ ਨੇ ਆਪਣੇ ਪਤੀ ਦੀ ਮੌਤ ਦਾ ਬਦਲਾ ਲੈਣ ਲਈ ਰਹੂਣ ਦਾ ਸਹਾਰਾ ਲਿਆ ਸੀ ਕਿਉਂਕਿ ਉਸ ਨੂੰ ਸ਼ੱਕ ਸੀ ਕਿ ਨਾਬਾਲਗ਼ ਲੜਕੀ ਦੇ ਪਿਤਾ ਨੇ ਉਸ ਦੇ ਪਤੀ ਦਾ ਹਾਦਸਾ ਕਰਵਾਇਆ ਹੈ। ਇਨ੍ਹਾਂ ਸਾਰੇ ਕਥਿਤ ਦੋਸ਼ੀਆਂ ਨੇ ਨਾਬਾਲਗ਼ ਲੜਕੀ ਨੂੰ ਧੋਖੇ ਨਾਲ ਸੈਕਟਰ-69 ਵਿਖੇ ਸਥਿਤ ਜੰਗਲੀ ਇਲਾਕੇ ਵਿਚ ਬੁਲਾਇਆ ਜਿੱਥੇ ਹਰੁਣ ਅਤੇ ਮੱਖਣ ਨੇ ਪਹਿਲਾਂ ਉਸ ਨਾਲ ਜਬਰ ਜਨਾਹ ਕੀਤਾ ਜਿਸ ਵਿਚ ਸ਼ੀਲਾ ਅਤੇ ਉਸ ਦੀ ਲੜਕੀ ਪੂਜਾ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ ਅਤੇ ਬਾਅਦ ਵਿਚ ਕਥਿਤ ਦੋਸ਼ੀਆਂ ਨੇ ਉਸ ਦਾ ਕਤਲ ਕਰ ਦਿੱਤਾ।

12ਸੀਐਚਡੀ27ਪੀ

ਮੁਲਜ਼ਮਾਂ ਨੂੰ ਪੇਸ਼ੀ ਲਈ ਅਦਾਲਤ ਲੈ ਕੇ ਜਾਂਦੇ ਹੋਏ ਪੁਲਿਸ ਮੁਲਾਜ਼ਮ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: chd news