ਹੁਣ ਟਾਟਾ ਸਕਾਈ ਦੱਸੇਗਾ ਖ਼ੂਬਸੂਰਤੀ ਦੀ ਪਰਿਭਾਸ਼ਾ

Updated on: Fri, 08 Dec 2017 05:13 PM (IST)
  

ਹਰਦੇਵ ਚੌਹਾਨ, ਚੰਡੀਗੜ੍ਹ : ਟਾਟਾ ਸਕਾਈ ਬਿਊਟੀ, ਮੇਕਅਪ ਦੇ ਤਰੀਕੇ, ਨਵੇਂ ਨਿਵੇਕਲੇ ਫੈਸ਼ਨ ਟਰੈਂਡਜ਼, ਸਕਿਨ ਦੀ ਦੇਖਭਾਲ ਦੇ ਬਿਹਤਰੀਨ ਨੁਸਖੇ ਅਤੇ ਬਹੁਤ ਕੁਝ ਹੋਰ ਵੀ ਦੇਸ਼ ਦੇ ਘਰਾਂ 'ਚ ਲਿਆ ਰਿਹਾ ਹੈ। ਸੁੰਦਰਤਾ ਉਦਯੋਗ ਦੇ ਸਭ ਤੋਂ ਬਿਹਤਰੀਨ ਮਾਹਿਰ ਇਸ ਪਲੇਟਫਾਰਮ ਰਾਹੀਂ ਖੂਬਸੂਰਤੀ ਦੇ ਨੁਸਖੇ ਦੱਸਣਗੇ। ਇਸ ਤਿਉਹਾਰੀ ਮੌਸਮ 'ਚ ਟਾਟਾ ਸਕਾਈ ਨੇ ਸੁਨੀਲ ਸ਼ੈਟੀ ਦੇ ਮਾਲਕਾਨਾ ਹੱਕ ਵਾਲੇ ਐਫਦਿਕਾਊਚ (ਐੱਫਟੀਸੀ) ਬਿਊਟੀ ਸਟੂਡੀਓ ਦੇ ਨਾਲ ਮਿਲ ਕੇ ਆਪਣੀ ਤਾਜ਼ਾਤਰੀਨ ਇੰਟਰੈਕਟਿਵ ਸੇਵਾ ਦੀ ਸ਼ੁਰੂਆਤ ਕੀਤੀ ਹੈ। ਨਾਮਵਰ ਫ਼ੈਸ਼ਨ ਹਸਤੀ ਹੇਸ਼ਾ ਚੀਮਾ ਨੇ ਚੰਡੀਗੜ੍ਹ 'ਚ ਇਸ ਸੇਵਾ ਦੀ ਸ਼ੁਰੂਆਤ ਕੀਤੀ ਅਤੇ ਸਰੋਤਿਆਂ ਨੂੰ ਬਿਊਟੀ ਅਤੇ ਮੇਕਅਪ ਟਿਪਸ ਵੀ ਦਿੱਤੇ।

ਟਾਟਾ ਸਕਾਈ ਬਿਊਟੀ, ਖੂਬਸੂਰਤੀ ਦੇ ਅਜਿਹੇ ਹੁਨਰਮੰਦ ਜਾਦੂਗਰਾਂ ਨੂੰ ਲਿਆਵੇਗਾ ਜਿਹੜੇ ਪਸੰਦੀਦਾ ਕਲਾਕਾਰਾਂ ਨੂੰ ਆਪਣੇ ਜਾਦੂ ਦੇ ਸਹਾਰੇ ਸਿਤਾਰਿਆਂ 'ਚ ਤਬਦੀਲ ਕਰਦੇ ਹਨ। ਇਸ ਤਰ੍ਹਾਂ ਮੇਕਅਪ, ਸਕਿਨ ਦੀ ਦੇਖਭਾਲ ਅਤੇ ਨਵੇਂ ਨਿਵੇਕਲੇ ਫੈਸ਼ਨ ਟਰੈਂਡਜ਼ ਨਾਲ ਜੁੜੇ ਬਿਲਕੁਲ ਆਸਾਨ ਅਤੇ ਘਰ 'ਚ ਅਜਮਾਉਣ ਯੋਗ ਨੁਸਖੇ ਅਤੇ ਤਰਕੀਬਾਂ ਹੁਣ ਸਿਰਫ ਇਕ ਬਟਨ ਦੀ ਦੂਰੀ 'ਤੇ ਹੋਣਗੀਆਂ।¢

ਲਾਂਚਿੰਗ ਦੇ ਮੌਕੇ ਟਾਟਾ ਸਕਾਈ 'ਚ ਮੁੱਖ ਵਪਾਰ ਅਧਿਕਾਰੀ ਪੱਲਵੀ ਪੂਰੀ ਨੇ ਖੁਲਾਸਾ ਕੀਤਾ ਕਿ ਟਾਟਾ ਸਕਾਈ ਨੇ ਹਮੇਸ਼ਾ ਅਜਿਹੀਆਂ ਇੰਟਰੈਕਟਿਵ ਸੇਵਾਵਾਂ ਲਾਂਚ ਕੀਤੀਆਂ ਹਨ ਜਿਹੜੀਆਂ ਇਸ ਦੇ ਗਾਹਕਾਂ ਨੂੰ ਆਪਣੀ ਰੁਚੀ ਦੇ ਖੇਤਰਾਂ 'ਚ ਕੁਝ ਨਵਾਂ ਸਿੱਖਣ, ਅੱਗੇ ਵਧਣ ਅਤੇ ਬਿਹਤਰ ਬਣਨ ਲਈ ਪ੫ੇਰਿਤ ਕਰਦੀਆਂ ਹਨ। ਟਾਟਾ ਸਕਾਈ ਬਿਊਟੀ ਨੂੰ ਗਰੂਮਿੰਗ, ਸਟਾਈਲਿੰਗ ਅਤੇ ਖੂਬਸੂਰਤੀ ਲਈ ਘਰ 'ਚ ਅਜਮਾਉਣ ਯੋਗ ਕੌਸ਼ਲ ਵਧਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ। ਆਤਮਵਿਸ਼ਵਾਸ ਦੇ ਇਸ ਸਰੋਤ ਦੇ ਨਿਰਮਾਣ ਲਈ ਟਾਟਾ ਸਕਾਈ ਨੇ ਐੱਫਟੀਸੀ ਬਿਊਟੀ ਸਟੂਡੀਓ ਦੇ ਨਾਲ ਸਾਂਝੇਦਾਰੀ ਕੀਤੀ ਹੈ ਜਿਸ ਦੇ ਤਹਿਤ ਬਿਊਟੀ ਅਤੇ ਫੈਸ਼ਨ ਦੇ ਖੇਤਰਾਂ ਨਾਲ ਜੁੜੇ ਭਰਤ ਐਂਡ ਡਾਰਿਸ, ਅੰਬਿਕਾ ਪਿਲੱਈ, ਸੁਭਾਸ਼ ਸਿੰਘ, ਸ਼ੈਨ ਮੂ, ਆਲਿਮ ਹਕੀਮ, ਅੰਜੂ ਮੋਦੀ, ਤਰੁਣ ਟਹਿਲਿਆਨੀ, ਕਵਿਤਾ ਭਾਰਤੀ, ਪਾਇਲ ਜੈਨ, ਸਕਿਨ ਕੇਅਰ ਮਾਹਿਰ ਡਾ. ਸਵਾਤੀ ਮਹੇਸ਼ਵਰੀ ਅਤੇ ਸੋਸ਼ਲ ਮੀਡੀਆ ਦੇ ਫਨਕਾਰ ਸ਼ਰੂਤੀ ਆਨੰਦ, ਨੂਰੀਨ ਸ਼ਾਹ ਅਤੇ ਹੇਸ਼ਾ ਚੀਮਾ ਆਦਿ ਮਸ਼ਹੂਰ ਮਾਹਿਰਾਂ ਨੂੰ ਦਰਸ਼ਕਾਂ ਦੇ ਰੂਬਰੂ ਕੀਤਾ ਜਾਏਗਾ।

ਟਾਟਾ ਸਕਾਈ ਦੇ ਗਾਹਕ ਚੌਵੀ ਘੰਟੇ ਵਾਲੀ ਇਸ ਬਿਊਟੀ ਸੇਵਾ ਦਾ ਲਾਭ ਹਰ ਮਹੀਨੇ 59 ਰੁਪਏ ਦੀ ਦਰ ਨਾਲ ਚੈਨਲ ਨੰਬਰ 119 ਰਾਹੀਂ ਪ੫ਾਪਤ ਕਰਨਗੇ। ਇਹ ਸੇਵਾ ਟਾਟਾ ਸਕਾਈ ਮੋਬਾਈਲ ਐਪ 'ਤੇ ਵੀ ਉਪਲਬਧ ਹੋਵੇਗੀ।

--------

ਫੋਟੋ 1000

ਟਾਟਾ ਸਕਾਈ ਬਿਊਟੀ ਸੇਵਾ ਸ਼ੁਰੂ ਕਰਦੀਆਂ ਬਿਊਟੀ ਖੇਤਰ ਨਾਲ ਜੁੜੀਆਂ ਹਸਤੀਆਂ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: chd news