ਪੰਜ ਦਿਨ ਤੋਂ ਗਾਇਬ ਨਾਬਾਲਗ ਕੁੜੀ ਦੀ ਲਾਸ਼ ਜੰਗਲੀ ਏਰੀਆ 'ਚੋਂ ਮਿਲੀ

Updated on: Tue, 14 Nov 2017 10:33 PM (IST)
  

ਪ੫ਭਸਿਮਰਨ ਸਿੰਘ ਘੱਗਾ, ਐੱਸਏਐੱਸ ਨਗਰ :

ਸੈਕਟਰ 69 ਵਿਚ ਮੰਗਲਵਾਰ ਨੂੰ ਉਦੋਂ ਸਨਸਨੀ ਫੈਲ ਗਈ ਜਦੋਂ ਇਕ ਨਾਮੀ ਹਸਪਤਾਲ ਦੇ ਸਾਹਮਣੇ ਸਥਿਤ ਜੰਗਲੀ ਏਰੀਆ 'ਚੋਂ ਕੁੜੀ ਦੀ ਲਾਸ਼ ਮਿਲੀ। ਲਾਸ਼ ਉੱਤੇ ਚਾਕੂ ਦੇ ਚਾਰ ਨਿਸ਼ਾਨ ਸਨ। ਲਾਸ਼ ਗਲੀ ਹੋਈ ਸੀ। ਲਾਸ਼ ਦੀ ਪਛਾਣ 17 ਸਾਲਾ ਕੁੜੀ ਦੇ ਰੂਪ ਵਿਚ ਹੋਈ ਹੈ। ਉਹ 9 ਨਵੰਬਰ ਤੋਂ ਗਾਇਬ ਸੀ। ਉਹ ਸੈਕਟਰ 69 ਵਿਚ ਇਕ ਵਕੀਲ ਦੇ ਘਰ ਵਿਚ ਕੇਅਰਟੇਕਰ ਦਾ ਕੰਮ ਕਰਦੀ ਸੀ। ਉਥੇ ਹੀ ਥਾਣਾ ਫੇਜ਼ 8 ਦੀ ਪੁਲਿਸ ਨੇ ਇਸ ਮਾਮਲੇ ਵਿਚ ਅਣਪਛਾਤੇ ਲੋਕਾਂ ਖਿਲਾਫ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਮਿ੫ਤਕਾ ਨਾਲ ਬਲਾਤਕਾਰ ਆਦਿ ਤਾਂ ਨਹੀਂ ਹੋਇਆ, ਇਸ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗੀ। ਪੁਲਿਸ ਨੇ ਦੱਸਿਆ ਕਿ ਲਾਸ਼ ਸਭ ਤੋਂ ਪਹਿਲਾਂ ਕੂੜਾ ਚੁੱਕਣ ਵਾਲੇ ਨੇ ਵੇਖੀ ਸੀ। ਉਸ ਨੇ ਤੁਰੰਤ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਲਾਸ਼ ਸਿਵਲ ਹਸਤਪਾਲ ਦੀ ਮੋਰਚਰੀ ਵਿਚ ਭੇਜ ਦਿੱਤੀ ਹੈ। ਡੀਐੱਸਪੀ ਸਿਟੀ 2 ਰਮਨਦੀਪ ਸਿੰਘ ਅਤੇ ਐੱਸਐੱਚਓ ਰਾਜੀਵ ਕੁਮਾਰ ਅਤੇ ਸੀਆਈਏ ਇੰਚਾਰਜ ਤਰਲੋਚਨ ਸਿੰਘ ਨੇ ਘਟਨਾ ਵਾਲੀ ਜਗ੍ਹਾ ਦਾ ਮੁਆਇਨਾ ਕੀਤਾ। ਨਾਲ ਹੀ ਇਲਾਕੇ ਦੀ ਸੀਸੀਟੀਵੀ ਰਿਕਾਰਡਿੰਗ ਦੇਖੀ ਜਾ ਰਹੀ ਹੈ।

--------------

ਫੇਜ਼-8 ਥਾਣੇ ਵਿਚ ਦਰਜ ਸੀ ਕਿਡਨੈਪਿੰਗ ਦਾ ਕੇਸ

ਜਾਣਕਾਰੀ ਮੁਤਾਬਕ ਉਕਤ ਕੁੜੀ 9 ਨਵੰਬਰ ਨੂੰ ਸਵੇਰੇ ਕੰਮ ਉੱਤੇ ਆਈ ਸੀ। ਇਸ ਦੇ ਬਾਅਦ ਉਹ ਸ਼ਾਮ ਨੂੰ ਵਾਪਸ ਘਰ ਨਹੀਂ ਪਹੁੰਚੀ ਸੀ। ਇਸ ਦੇ ਬਾਅਦ ਕੁੜੀ ਦੇ ਘਰਵਾਲੀਆਂ ਨੇ ਉਸ ਦੇ ਨਾ ਆਉਣ ਉੱਤੇ ਫੇਜ਼ 8 ਦੇ ਥਾਣੇ ਵਿਚ ਕੇਸ ਦਰਜ ਕਰਵਾਇਆ ਸੀ। ਮਿ੫ਤਕਾ ਦੇ ਪਿਤਾ ਨੌਰਤਨ ਨੇ ਦੱਸਿਆ ਕਿ ਉਹ ਕਰੀਬ ਇਕ ਮਹੀਨਾ ਪਹਿਲਾਂ ਉੱਤਰ ਪ੫ਦੇਸ਼ ਸਥਿਤ ਆਪਣੇ ਬੜਾ ਗਾਉਂ ਜ਼ਿਲ੍ਹਾ ਸੰਬਲ ਗਏ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਅੱਠ ਬੱਚੇ ਚਾਰ ਕੁੜੀਆਂ ਅਤੇ ਚਾਰ ਬੇਟੇ ਹਨ। ਮਿ੫ਤਕਾ ਤੀਸਰੇ ਨੰਬਰ ਵਾਲੀ ਸੀ। ¢ ਨੌਂਰਤਨ ਨੇ ਦੱਸਿਆ ਕਿ ਉਹ ਸੈਕਟਰ 70 ਵਿਚ ਰਹਿੰਦਾ ਹੈ ਤੇ ਨਾਲ ਹੀ ਮਜ਼ਦੂਰੀ ਦਾ ਕੰਮ ਕਰਦਾ ਹੈ। ¢

-------------

ਫੋਟੋ ਨੰ. : 1005

ਮਿ੍ਰਤਕਾ ਦੀ ਪੁਰਾਣੀ ਤਸਵੀਰ।

1006

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: chd news