ਮਰਸਡੀਜ਼ ਲਈ 4 ਲੱਖ ਵਿਚ ਵਿਕਿਆ 0001

Updated on: Thu, 12 Oct 2017 08:21 PM (IST)
  

-ਟਾਪ 4 ਵਿਚੋਂ 3 ਨੰਬਰ ਮਰਸਡੀਜ਼ ਲਈ ਹੀ ਲਏ ਗਏ

-ਦੂਜਾ ਸਭ ਤੋਂ ਮਹਿੰਗਾ ਨੰ. 0009 ਰਿਹਾ ਜੋ 3 ਲੱਖ 11 ਹਜ਼ਾਰ ਵਿਚ ਵਿਕਿਆ

ਬਲਵਾਨ ਕਰਿਵਾਲ, ਚੰਡੀਗੜ੍ਹ : ਸੀਐੱਚ-01 ਬੀਪੀ ਸੀਰੀਜ਼ ਦੀ ਈ-ਆਕਸ਼ਨ ਦੇ ਅੰਤਿਮ ਦਿਨ ਵੀਰਵਾਰ ਨੂੰ 0001 ਸਭ ਤੋਂ ਮਹਿੰਗਾ 4 ਲੱਖ 10 ਹਜ਼ਾਰ ਰੁਪਏ ਵਿਚ ਨਿਲਾਮ ਹੋਇਆ। ਇਸ ਨੰਬਰ ਨੂੰ ਸੈਕਟਰ 51 ਵਾਸੀ ਪਲਾਈਵੁੱਡ ਵਿਕ੍ਰੇਤਾ ਜੋਗਿੰਦਰ ਪਾਲ ਸ਼ਰਮਾ ਨੇ ਸਭ ਤੋਂ ਵੱਧ ਬੋਲੀ ਦੇ ਕੇ ਖਰੀਦਿਆ। ਇਹ ਨੰਬਰ ਉਨ੍ਹਾਂ ਆਪਣੀ ਮਰਸਡੀਜ਼ ਗੱਡੀ ਲਈ ਲਿਆ। ਜੁਲਾਈ ਵਿਚ ਸੀਐੱਚ-01 ਬੀਐੱਨ 0001 ਨੰਬਰ 5 ਲੱਖ 1 ਹਜ਼ਾਰ ਰੁਪਏ ਵਿਚ ਵਿਕਿਆ ਸੀ। ਸੀਰੀਜ਼ ਦੇ ਟਾਪ ਨੰਬਰ ਇਸ ਵਾਰ ਜ਼ਿਆਦਾਤਰ ਲੋਕਾਂ ਨੇ ਮਰਸਡੀਜ਼ ਕਾਰ ਲਈ ਖਰੀਦੇ। ਬੁੱਧਵਾਰ ਦੂਜੇ ਦਿਨ ਤਕ 0001 ਨੰਬਰ 57 ਹਜ਼ਾਰ ਰੁਪਏ ਦੀ ਬੋਲੀ ਨਾਲ ਛੇਵੇਂ ਨੰਬਰ 'ਤੇ ਚੱਲ ਰਿਹਾ ਸੀ। ਪਹਿਲੇ ਨੰਬਰ 'ਤੇ 0005 ਲਈ 1 ਲੱਖ 20 ਹਜ਼ਾਰ ਰੁਪਏ ਦੀ ਸਭ ਵੱਧ ਬੋਲੀ ਲੱਗੀ ਸੀ। ਅੰਤਿਮ ਦਿਨ 2 ਲੱਖ 51 ਹਜ਼ਾਰ ਰੁਪਏ ਦੀ ਬੋਲੀ ਦੇ ਨਾਲ 0005 ਤੀਜਾ ਸਭ ਤੋਂ ਮਹਿੰਗਾ ਵਿਕਣ ਵਾਲਾ ਨੰਬਰ ਰਿਹਾ। ਇਸ ਨੰਬਰ ਨੂੰ ਸੈਕਟਰ 9 ਵਾਸੀ ਹਰਜੀਤ ਕੌਰ ਆਹਲੂਵਾਲੀਆ ਨੇ ਮਰਸਡੀਜ਼ 250ਡੀ ਲਈ ਖਰੀਦਿਆ। ਓਥੇ ਹੀ ਦੂਜੇ ਨੰਬਰ 'ਤੇ ਸਭ ਤੋਂ ਵੱਧ ਬੋਲੀ 0009 ਲਈ ਲੱਗੀ। ਇਸ ਨੰਬਰ ਨੂੰ ਸਰਸਵਤੀ ਐਗਰੋ ਕੈਮੀਕਲਜ਼ ਲਿਮਟਿਡ ਨੇ 3 ਲੱਖ 11 ਹਜ਼ਾਰ ਰੁਪਏ ਵਿਚ ਲਿਆ। 0007 ਨੰਬਰ ਨੂੰ ਸੀਮਾ ਸਲਵਾਨ ਨੇ ਹੋਂਡਾ ਸਿਟੀ ਕਾਰ ਲਈ 2 ਲੱਖ 30 ਹਜ਼ਾਰ ਰੁਪਏ ਵਿਚ ਖਰੀਦਿਆ। ਇਹ ਚੌਥਾ ਸਭ ਤੋਂ ਮਹਿੰਗਾ ਨੰਬਰ ਰਿਹਾ।

-------

54.89 ਲੱਖ ਵਿਚ ਵਿਕੇ 281 ਨੰਬਰ

ਸੀਐੱਚ-01 ਬੀਪੀ ਸੀਰੀਜ਼ ਦੇ 281 ਨੰਬਰ ਪਹਿਲੀ ਨਿਲਾਮੀ ਵਿਚ 54.89 ਲੱਖ ਰੁਪਏ ਵਿਚ ਨਿਲਾਮ ਹੋਏ। ਸੀਰੀਜ਼ ਵਿਚ 0001-9999 ਤਕ ਦੇ ਸਾਰੇ ਫੈਂਸੀ ਨੰਬਰਾਂ ਨੂੰ ਆਕਸ਼ਨ ਲਈ ਰੱਖਿਆ ਗਿਆ ਸੀ ਜਿਸ ਵਿਚੋਂ 281 ਦੀ ਆਕਸ਼ਨ ਹੋ ਗਈ। ਹੁਣ ਜੋ ਨੰਬਰ ਬਚੇ ਹਨ. ਉਨ੍ਹਾਂ ਲਈ ਆਰਐੱਲਏ ਦੂਜੀ ਆਕਸ਼ਨ ਕਰੇਗਾ।

-------

ਨੰਬਰ ਸਰੈਂਡਰ ਕਰਨ 'ਤੇ ਲੱਗੇਗਾ ਜੁਰਮਾਨਾ

ਜਿਸ ਵੀ ਵਾਹਨ ਮਾਲਕ ਨੂੰ ਆਰਐੱਲਏ ਤੋਂ ਵੀਰਵਾਰ ਨੂੰ ਨੰਬਰ ਅਲਾਟ ਹੋਇਆ ਹੋਵੇਗਾ, ਉਸ ਨੂੰ 1 ਮਹੀਨੇ ਦੇ ਅੰਦਰ ਨੰਬਰ ਦੀ ਪੂਰੀ ਪੇਮੈਂਟ ਜਮ੍ਹਾਂ ਕਰਵਾਉਣੀ ਹੋਵੇਗੀ। ਅਜਿਹਾ ਨਾ ਕਰਨ 'ਤੇ 10 ਫ਼ੀਸਦੀ ਜੁਰਮਾਨਾ 10 ਫ਼ੀਸਦੀ ਵਿਆਜ ਦੇ ਨਾਲ ਬਕਾਇਆ ਰਾਸ਼ੀ 'ਤੇ ਅਦਾ ਕਰਨਾ ਹੋਵੇਗਾ। ਆਰਐੱਲਏ ਤੀਜੀ ਵਾਰ ਫੈਂਸੀ ਨੰਬਰਾਂ ਦੀ ਈ-ਆਕਸ਼ਨ ਕਰ ਰਿਹਾ ਹੈ। ਪਹਿਲਾਂ ਆਕਸ਼ਨ ਮੈਨੂਅਲ ਹੁੰਦੀ ਸੀ ਪਰ ਹੁਣ ਪੂਰੀ ਪ੍ਰਕਿਰਿਆ ਹੀ ਆਨਲਾਈਨ ਹੁੰਦੀ ਹੈ।

---------

ਅੰਤਿਮ ਦਿਨ 0001 ਸਭ 'ਤੇ ਭਾਰੀ

ਸੀਐੱਚ-01-ਬੀਪੀ 0001 410000

ਸੀਐੱਚ-01-ਬੀਪੀ 0009 311000

ਸੀਐੱਚ-01-ਬੀਪੀ 0005 251000

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: chd news