ਸੀਏ ਉੁਮਟ, ਸੁਰਜੀਤ ਤੇ ਤਿੰਨ ਹੋਰ ਤੋਂ ਰਾਤ ਤਕ ਪੁੱਛਗਿੱਛ

Updated on: Fri, 12 Jan 2018 10:21 PM (IST)
  

ਆਨੰਦ ਨਹੀਂ ਹੋਇਆ ਐੱਸਆਈਟੀ ਅੱਗੇ ਪੇਸ਼

ਅਣਖੀ, ਸੁਰਜੀਤ ਸਿੰਘ ਤੇ ਹੋਰ ਹੋਏ ਪੇਸ਼

ਜੇਐੱਨਐੱਨ, ਅੰਮਿ੍ਰਤਸਰ : ਚੀਫ ਖ਼ਾਲਸਾ ਦੀਵਾਨ ਦੇ ਸਾਬਕਾ ਉਪ ਪ੍ਰਧਾਨ ਇੰਦਰਪ੍ਰੀਤ ਸਿੰਘ ਚੱਢਾ ਖ਼ੁਦਕੁਸ਼ੀ ਮਾਮਲੇ ਨੂੰ ਸੁਲਝਾਉਣ ਲਈ ਐੱਸਆਈਟੀ ਨੇ ਰਫ਼ਤਾਰ ਫੜ ਲਈ ਹੈ। ਸ਼ੁੱਕਰਵਾਰ ਨੂੰ ਚੰਡੀਗੜ੍ਹ ਸਥਿਤ ਐੱਸਆਈਟੀ ਦੇ ਦਫ਼ਤਰ 'ਚ ਸੀਏ ਉਮਟ ਤੇ ਸੁਰਜੀਤ ਸਿੰਘ ਪੇਸ਼ ਹੋਏ। ਉਨ੍ਹਾਂ ਪਿੱਛੋਂ ਚੀਫ ਖ਼ਾਲਸਾ ਦੀਵਾਨ ਦੇ ਅਹੁਦੇਦਾਰ ਭਾਗ ਸਿੰਘ ਅਣਖੀ ਤੇ ਨਿਰਮਲ ਸਿੰਘ ਸਣੇ ਤਿੰਨ ਲੋਕਾਂ ਤੋਂ ਸ਼ਾਮ ਸੱਤ ਵਜੇ ਤਕ ਪੁੱਛਗਿੱਛ ਚੱਲਦੀ ਰਹੀ। ਸ਼ੁੱਕਰਵਾਰ ਸਵੇਰ ਤੋਂ ਲੈ ਕੇ ਰਾਤ ਤਕ ਦੀ ਜਾਂਚ 'ਚ ਪੁਲਿਸ ਨੂੰ ਪੰਜ ਲੋਕਾਂ ਤੋਂ ਕਈ ਅਹਿਮ ਸੁਰਾਗ ਹੱਥ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਸੱਦੇ ਦੇ ਬਾਵਜੂਦ ਮਾਮਲੇ ਦੇ ਮੁਲਜ਼ਮ ਇੰਦਰਪ੍ਰੀਤ ਸਿੰਘ ਆਨੰਦ ਐੱਸਆਈਟੀ ਅੱਗੇ ਪੇਸ਼ ਨਹੀਂ ਹੋਏ। ਉਕਤ ਸਾਰੇ ਲੋਕਾਂ ਦੇ ਬਿਆਨ ਕੱਲ੍ਹ ਕਲਮਬੱਧ ਕਰ ਲਏ ਗਏ ਸਨ।

ਇਸ ਤੋਂ ਪਹਿਲੇ ਵੀਰਵਾਰ ਨੂੰ ਕਾਂਗਰਸ ਦੇ ਸਾਬਕਾ ਆਗੂ ਮਨਦੀਪ ਸਿੰਘ ਮੰਨਾ ਅਤੇ ਅਸ਼ਲੀਲ ਵੀਡੀਓ ਮਾਮਲੇ ਦੀ ਪੀੜਤ ਅੌਰਤ ਵੀ ਆਪਣੇ ਬਿਆਨ ਦਰਜ ਕਰਵਾ ਚੁੱਕੀ ਹੈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੀਏ ਉਮਟ ਅਤੇ ਸੁਰਜੀਤ ਸਿੰਘ ਤੋਂ ਕੇਸ ਨਾਲ ਜੁੜੀਆਂ ਕਾਫ਼ੀ ਅਹਿਮ ਜਾਣਕਾਰੀਆਂ ਮਿਲੀਆਂ ਹਨ। ਹੁਣ ਪੁਲਿਸ ਨੂੰ ਕਾਰੋਬਾਰੀ ਇੰਦਰਪ੍ਰੀਤ ਸਿੰਘ ਆਨੰਦ ਤੋਂ ਪੁੱਛਗਿੱਛ ਕਰਨੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੀ ਜ਼ਿਆਦਾਤਰ ਜਾਂਚ ਮੁਲਜ਼ਮ ਇੰਦਰਪ੍ਰੀਤ ਸਿੰਘ ਆਨੰਦ ਦੇ ਬਿਆਨਾਂ 'ਤੇ ਟਿਕੀ ਹੋਈ ਹੈ ਕਿਉਂਕਿ ਚੱਢਾ ਪਰਿਵਾਰ ਦਾ ਜ਼ਿਆਦਾਤਰ ਕਾਰੋਬਾਰ ਇੰਦਰਪ੍ਰੀਤ ਸਿੰਘ ਆਨੰਦ, ਸੁਰਜੀਤ ਸਿੰਘ ਅਤੇ ਸੀਏ ਉਮਟ ਦੇ ਨਾਲ ਫ਼ੈਲਿਆ ਹੋਇਆ ਸੀ। ਪਤਾ ਚੱਲਿਆ ਹੈ ਕਿ ਉਕਤ ਲੋਕਾਂ ਤੋਂ ਪੁੱਛਗਿੱਛ ਪਿੱਛੋਂ ਐੱਸਆਈਟੀ ਦਾ ਕੇਸ ਸੁਲਝਾਉਣ ਨੂੰ ਲੈ ਕੇ ਅੱਧੇ ਤੋਂ ਜ਼ਿਆਦਾ ਕੰਮ ਹੋ ਚੁੱਕਾ ਹੈ। ਫਿਰ ਵੀ ਮਾਮਲੇ ਵਿਚ ਦਰਜਨ ਭਰ ਸ਼ੱਕੀ (ਖ਼ੁਦਕੁਸ਼ੀ ਨੋਟ 'ਚ ਲਿਖੇ ਲੋਕਾਂ ਦੇ ਨਾਂ) ਅਤੇ ਮੁਲਜ਼ਮਾਂ (ਐੱਫਆਈਆਰ ਦੇ ਨਾਂ) ਤੋਂ ਪੁੱਛਗਿੱਛ ਕੀਤੀ ਜਾਣੀ ਬਾਕੀ ਹੈ।

ਬਾਕਸ

ਚੱਢਾ ਪਰਿਵਾਰ ਦੇ ਵਿੱਤੀ ਲੈਣ-ਦੇਣ ਦੀ ਹੋ ਰਹੀ ਜਾਂਚ ਪੁਲਿਸ ਇੰਦਰਪ੍ਰੀਤ ਸਿੰਘ ਚੱਢਾ ਖ਼ੁਦਕੁਸ਼ੀ ਮਾਮਲੇ ਨੂੰ ਸੁਲਝਾਉਣ ਵਿਚ ਲੱਗੀ ਹੈ ਅਤੇ ਕਈ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਉਥੇ ਦੂਸਰੇ ਪਾਸੇ ਚੱਢਾ ਪਰਿਵਾਰ ਦੇ ਵਿੱਤੀ ਲੈਣ-ਦੇਣ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸਪੱਸ਼ਟ ਹੈ ਕਿ ਅਸ਼ਲੀਲ ਵੀਡੀਓ ਮਾਮਲੇ ਦੇ ਨਾਲ-ਨਾਲ ਐੱਸਆਈਟੀ ਕਾਰੋਬਾਰੀਆਂ ਵੱਲੋਂ ਵਸੂਲੇ ਜਾਣ ਵਾਲੇ ਪੈਸਿਆਂ ਦੇ ਐਂਗਲ 'ਤੇ ਵੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਫਿਲਹਾਲ ਸ਼ੁੱਕਰਵਾਰ ਨੂੰ ਕੀਤੀ ਗਈ ਜਾਂਚ 'ਚ ਪੁਲਿਸ ਨੂੰ ਚੱਢਾ ਪਰਿਵਾਰ ਦੀਆਂ ਲੈਣਦਾਰੀਆਂ ਅਤੇ ਦੇਣਦਾਰੀਆਂ ਦੇ ਬਾਰੇ ਵਿਚ ਕਾਫ਼ੀ ਕੁਝ ਜਾਣਕਾਰੀਆਂ ਹੱਥ ਲੱਗੀਆਂ ਹਨ।

ਬਾਕਸ

ਚੱਢਾ ਹੋ ਸਕਦੇ ਹਨ ਸੋਮਵਾਰ ਨੂੰ ਪੇਸ਼

ਚੱਢਾ ਪਰਿਵਾਰ ਦੇ ਵਕੀਲ ਆਨੰਦੇਸ਼ਵਰ ਗੌਤਮ ਨੇ ਦੱਸਿਆ ਕਿ ਚੀਫ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਅਤੇ ਉਨ੍ਹਾਂ ਦਾ ਪੁੱਤਰ ਹਰਜੀਤ ਸਿੰਘ ਸੋਮਵਾਰ ਨੂੰ ਐੱਸਆਈਟੀ ਦੇ ਸਾਹਮਣੇ ਪੇਸ਼ ਹੋ ਸਕਦੇ ਹਨ। ਇਸ ਬਾਰੇ ਐੱਸਆਈਟੀ ਨੇ ਉਨ੍ਹਾਂ ਨੂੰ ਸੰਮਨ ਵੀ ਤਾਮੀਲ ਕਰਵਾ ਦਿੱਤੇ ਹਨ। ਸ਼ੁੱਕਰਵਾਰ ਰਾਤ ਤਕ ਪੁਲਿਸ ਸੱਤ ਲੋਕਾਂ ਤੋਂ ਪੁੱਛਗਿੱਛ ਕਰ ਕੇ ਉਨ੍ਹਾਂ ਦੇ ਬਿਆਨ ਦਰਜ ਕਰ ਚੁੱਕੀ ਹੈ।

ਬਾਕਸ

ਵੀਰਵਾਰ ਤਕ ਡੀਸੀ ਨੂੰ ਮਿਲ ਸਕਦੀ ਹੈ ਰਿਪੋਰਟ

ਦੱਸਿਆ ਜਾ ਰਿਹਾ ਹੈ ਕਿ ਜਿਸ ਰਫ਼ਤਾਰ ਨਾਲ ਐੱਸਆਈਟੀ ਮਾਮਲੇ ਨਾਲ ਜੁੜੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ, ਇਹ ਸਾਰੀ ਰਿਪੋਰਟ ਬੁੱਧਵਾਰ ਤਕ ਮੁਕੰਮਲ ਹੋ ਜਾਵੇਗੀ। ਵੀਰਵਾਰ ਨੂੰ ਸਾਰੀ ਰਿਪੋਰਟ ਤਿਆਰ ਕਰ ਕੇ ਆਈ ਜੀ ਯਾਈਮ ਐੱਲ ਕੇ ਯਾਦਵ ਡੀਜੀਪੀ ਸੁਰੇਸ਼ ਅਰੋੜਾ ਨੂੰ ਸੌਂਪ ਸਕਦੇ ਹਨ। ਇਸ ਪਿੱਛੋਂ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਵਿਚ ਦਰਜ ਹੋਏ ਕੇਸ ਨੂੰ ਸੋਧ ਕੇ ਮੁਲਜ਼ਮਾਂ ਦੀ ਗਿ੍ਰਫ਼ਤਾਰੀ ਦਾ ਕੰਮ ਸ਼ੁਰੂ ਹੋ ਸਕਦਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: chadha case