36 ਹਜ਼ਾਰ ਵਾਪਸ ਕਰਕੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ

Updated on: Tue, 05 Dec 2017 05:47 PM (IST)
  

ਜਸਪਾਲ ਸਿੰਘ ਿਢੱਲੋਂ, ਚਾਉਕੇ : ਇਕ ਪਾਸੇ ਸ਼ਰਾਬ ਦੇ ਠੇਕੇਦਾਰਾਂ 'ਤੇ ਧੱਕੇਸ਼ਾਹੀ ਕਰਨ ਦੇ ਦੋਸ਼ ਆਮ ਹੀ ਦੇਖਣ ਤੇ ਸੁਨਣ ਵਿਚ ਆਉਂਦੇ ਹਨ, ਪਰ ਬੀਤੇ ਦਿਨੀ ਸ਼ਰਾਬ ਦੇ ਠੇਕੇਦਾਰ ਸਰਕਲ ਰਾਮਪੁਰਾ ਦੇ ਇੰਚਾਰਜ ਦਿਨੇਸ਼ ਕੁਮਾਰ ਨੇ ਚਾਉਂਕੇ ਦੇ ਕਾਂਗਰਸੀ ਆਗੂ ਮਿੱਠੂ ਸਿੰਘ ਭੈਣੀਵਾਲਾ ਨੂੰ ਸ਼ਰਾਬ ਦੇ ਵੱੱਧ ਦਿੱਤੇ 36 ਹਜ਼ਾਰ ਰੁਪਏ ਵਾਪਸ ਕਰਕੇ ਇਮਾਨਦਾਰੀ ਦੀ ਇੱਕ ਨਵੀਂ ਮਿਸਾਲ ਪੇਸ਼ ਕੀਤੀ। ਜਾਣਕਾਰੀ ਅਨੁਸਾਰ ਬੀਤੇ ਦਿਨੀ ਰਾਮਪੁਰਾ ਦੇ ਯੂਅੱੈਸਏ ਮੈਰਿਜ ਪੈਲਿਸ ਵਿਚ ਕਾਂਗਰਸੀ ਆਗੂ ਮਿੱਠੂ ਸਿੰਘ ਭੈਣੀਵਾਲਾ ਦੇ ਕਿਸੇੇ ਰਿਸ਼ਤੇਦਾਰ ਦਾ ਵਿਆਹ ਸੀ, ਜਿਸ ਵਿਚ ਸ਼ਰਾਬ ਦੀ ਜਿੰਮੇਵਾਰੀ ਮਿੱਠੂ ਸਿੰਘ ਭੈਣੀਵਾਲਾ ਦੀ ਲਾਈ ਗਈ ਸੀ, ਜਦ ਮਿੱਠੂ ਸਿੰਘ ਭੈਣੀਵਾਲਾ ਠੇਕੇਦਾਰ ਦਿਨੇਸ਼ ਕੁਮਾਰ ਨੂੰ ਸ਼ਰਾਬ ਦੀ ਬਣਦੀ ਰਕਮ 55 ਹਜ਼ਾਰ ਦੇਣ ਲੱਗਿਆ ਤਾਂ ਉਸਨੇ ਦੋ-ਦੋ ਸੌ ਦੇ ਨੋਟਾਂ ਦੀਆਂ ਦੋ ਗੁੱਟੀਆਂ ਵੀਹ-ਵੀਹ ਰੁਪਏ ਦੀਆਂ ਸਮਝ ਕੇ 91 ਹਜ਼ਾਰ ਰੁਪਏ ਦਿਨੇਸ਼ ਕੁਮਾਰ ਨੂੰ ਦੇ ਦਿੱਤੇ, ਜਦ ਠੇਕੇਦਾਰ ਦਿਨੇਸ਼ ਕੁਮਾਰ ਨੇ ਦਫਤਰ ਜਾ ਕੇ ਦਿੱਤੇ ਪੈਸਿਆਂ ਦੀ ਗਿਣਤੀ ਕੀਤੀ ਤਾਂ ਵਾਪਸ ਪੈਲਿਸ ਵਿਚ ਜਾ ਕੇ ਮਿੱਠੂ ਸਿੰਘ ਭੈਣੀਵਾਲਾ ਨੂੰ 36 ਹਜ਼ਾਰ ਰੁਪਏ ਵਾਪਸ ਕਰਕੇ ਇਮਨਦਾਰੀ ਦੀ ਮਿਸਾਲ ਪੇਸ਼ ਕੀਤੀ ਜਿਸ ਬਦਲੇ ਬੀਤੇ ਦਿਨੀ ਸੀਨੀਅਰ ਕਾਂਗਰਸੀ ਆਗੂ ਜੈਲਦਾਰ ਬਲਵਿੰਦਰ ਸਿੰਘ , ਕਾਂਗਰਸੀ ਆਗੂ ਮਿੱਠੂ ਸਿੰਘ ਭੈਣੀਵਾਲਾ ਅਤੇ ਐਮਸੀ ਰਾਮ ਸਿੰਘ ਨੇ ਦਫਤਰ ਜਾ ਕੇ ਦਿਨੇਸ਼ ਕੁਮਾਰ ਦਾ ਜਿਥੇ ਧੰਨਵਾਦ ਕੀਤਾ, ਉਥੇ ਮਾਣ ਸਨਮਾਨ ਲਈ ਲੋਈ ਪਾ ਕੇ ਸਨਮਾਨ ਕੀਤਾ।

ਫੋਟੋ-ਬੀਟੀਆਈ-18ਪੀ।

ਕੈਪਸ਼ਨ-ਠੇਕੇਦਾਰ ਦਿਨੇਸ਼ ਕੁਮਾਰ ਨੂੰ ਸਨਮਾਨਿਤ ਕਰਦੇ ਹੋਏ ਕਾਂਗਰਸੀ ਆਗੂ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: CF Ô÷Åð òÅ