ਬਿਨਾਂ ਰਜਿਸਟ੫ੇਸ਼ਨ ਨਹੀਂ ਵੇਚੇ ਜਾ ਸਕਣਗੇ ਪਸ਼ੂ

Updated on: Wed, 12 Sep 2018 11:22 PM (IST)
  

ਪਾਲਤੂ ਪਸ਼ੂਆਂ ਦੀਆਂ ਦੁਕਾਨਾਂ ਲਈ ਕੇਂਦਰ ਨੇ ਜਾਰੀ ਕੀਤੇ ਨਿਯਮ

----------

ਨਵੀਂ ਦਿੱਲੀ (ਪੀਟੀਆਈ) : ਕੇਂਦਰ ਨੇ ਪਾਲਤੂ ਜਾਨਵਰਾਂ ਨਾਲ ਜੁੜੀਆਂ ਦੁਕਾਨਾਂ ਨੂੰ ਕੰਟਰੋਲ ਕਰਨ ਲਈ ਨਿਯਮਾਂ ਦਾ ਐਲਾਨ ਕੀਤਾ ਹੈ। ਇਸ ਤਹਿਤ ਹੁਣ ਅਜਿਹੀਆਂ ਦੁਕਾਨਾਂ ਨੂੰ ਸੂਬਾਈ ਪਸ਼ੂ ਭਲਾਈ ਬੋਰਡ ਤੋਂ ਰਜਿਸਟ੍ਰੇਸ਼ਨ ਦਾ ਸਰਟੀਫਿਕੇਟ ਲੈਣਾ ਪਵੇਗਾ। ਭਾਰਤ 'ਚ ਪਾਲਤੂ ਪਸ਼ੂਆਂ ਦੀ ਖ਼ਰੀਦ ਅਤੇ ਵਿਕਰੀ ਨਾਲ ਜੁੜੀਆਂ ਦੁਕਾਨਾਂ 'ਚ ਰਿਹਾਇਸ਼ ਅਤੇ ਦੇਖਭਾਲ ਸਬੰਧੀ ਕਾਨੂੰਨਾਂ ਦੇ ਐਲਾਨ 'ਤੇ ਪਸ਼ੂਆਂ ਦੀ ਭਲਾਈ ਨਾਲ ਜੁੜੀ ਸੰਸਥਾ ਨੇ ਖ਼ੁਸ਼ੀ ਪ੍ਰਗਟ ਕੀਤੀ ਹੈ। ਇਸ ਸਬੰਧ 'ਚ ਵਾਤਾਵਰਨ ਮੰਤਰਾਲੇ ਨੇ ਦਸੰਬਰ 2016 'ਚ ਇਕ ਖਰੜਾ ਨਿਯਮ ਜਾਰੀ ਕੀਤਾ ਸੀ ਅਤੇ ਵੱਖ-ਵੱਖ ਧਿਰਾਂ ਤੋਂ ਰਾਇ ਮੰਗੀ ਸੀ। ਇਨ੍ਹਾਂ ਸਲਾਹਾਂ ਨੂੰ ਸ਼ਾਮਿਲ ਕਰਦੇ ਹੋਏ ਕਾਨੂੰਨ ਬਣਾਇਆ ਗਿਆ ਹੈ।

ਵਾਤਾਵਰਨ ਮੰਤਰਾਲੇ ਵੱਲੋਂ ਨੋਟੀਫਾਈ ਜਾਨਵਰਾਂ ਦੀ ਕਰੂਰਤਾ (ਪਾਲਤੂ ਜਾਨਵਰਾਂ ਦੀ ਦੁਕਾਨ) ਰੋਕੂ ਐਕਟ-2018 ਦੇ ਮੁਤਾਬਕ ਸਾਰੀਆਂ ਦੁਕਾਨਾਂ ਨੂੰ ਰਜਿਸਟਰਡ ਕਰਵਾਉਣਾ ਪਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸੂਬੇ ਦੇ ਪਸ਼ੂ ਭਲਾਈ ਬੋਰਡ ਨੂੰ ਹਰ ਸਾਲ ਇਕ ਰਿਪੋਰਟ ਸੌਂਪਣੀ ਪਵੇਗੀ, ਜਿਸ ਵਿਚ ਪੂਰੇ ਸਾਲ ਦੌਰਾਨ ਵੇਚੇ ਗਏ ਪਸ਼ੂ, ਕੁਲ ਵਪਾਰ, ਮਰੇ ਹੋਏ ਪਸ਼ੂਆਂ ਦੀ ਗਿਣਤੀ ਆਦਿ ਦੇ ਬਾਰੇ 'ਚ ਦੱਸਣਾ ਪਵੇਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Centre notifies rules to regulate pet shops; Animal rights bodies hail move