ਕੇਂਦਰ ਨੇ ਪੰਚਾਇਤ ਚੋਣ ਹਿੰਸਾ 'ਤੇ ਪੱਛਮੀ ਬੰਗਾਲ ਤੋਂ ਮੰਗੀ ਦੂਜੀ ਰਿਪੋਰਟ

Updated on: Wed, 16 May 2018 10:33 PM (IST)
  

ਨਵੀਂ ਦਿੱਲੀ (ਪੀਟੀਆਈ) : ਕੇਂਦਰ ਨੇ ਪੱਛਮੀ ਬੰਗਾਲ ਚੋਣ ਹਿੰਸਾ ਦੇ ਵਿਸਥਾਰ ਨੂੰ ਅਧੂਰਾ ਦੱਸਦਿਆਂ ਸੂਬਾ ਸਰਕਾਰ ਨੂੰ ਦੂਜੀ ਰਿਪੋਰਟ ਭੇਜਣ ਲਈ ਕਿਹਾ ਹੈ। ਬੁੱਧਵਾਰ ਨੂੰ ਇਕ ਅਧਿਕਾਰੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਸੂਬੇ 'ਚ ਸੋਮਵਾਰ ਨੂੰ ਹੋਈਆਂ ਚੋਣਾਂ 'ਚ ਭਾਰੀ ਹਿੰਸਾ ਪਿੱਛੋਂ ਰਿਪੋਰਟ ਭੇਜਣ ਲਈ ਕਿਹਾ ਗਿਆ ਸੀ। ਉਸ ਤੋਂ ਦੋ ਦਿਨ ਬਾਅਦ ਇਹ ਸੰਦੇਸ਼ ਭੇਜਿਆ ਗਿਆ ਹੈ। ਚੋਣ ਹਿੰਸਾ 'ਚ ਇਕ ਦਰਜਨ ਤੋਂ ਜ਼ਿਆਦਾ ਲੋਕ ਮਾਰੇ ਗਏ ਸਨ। ਅਧਿਕਾਰੀ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੱਛਮੀ ਬੰਗਾਲ ਸਰਕਾਰ ਨੂੰ ਕਿਹਾ ਹੈ ਕਿ ਉਹ ਚੋਣ ਹਿੰਸਾ ਬਾਰੇ ਵਿਸਥਾਰ 'ਚ ਰਿਪੋਰਟ ਭੇਜੇ ਕਿਉਂਕਿ ਪਹਿਲੀ ਰਿਪੋਰਟ ਅਧੂਰੀ ਹੈ।

-------------------

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Centre asks WB govt to send another report on panchayat poll violence