ਗੈਸਟ ਹਾਊਸ 'ਚ ਚੱਲ ਰਿਹਾ ਸੀ ਕੈਸੀਨੋ, ਸੰਚਾਲਕ ਸਮੇਤ 23 ਗਿ੍ਰਫ਼ਤਾਰ

Updated on: Thu, 12 Oct 2017 09:16 PM (IST)
  

12 ਸੀਐੱਨਟੀ 21

ਗੁਰੂਗ੍ਰਾਮ 'ਚ ਕਾਰਵਾਈ

ਸੰਦੀਪ ਗਾਢੌਲੀ ਐਨਕਾਊਂਟਰ ਮਾਮਲੇ 'ਚ ਮੁੰਬਈ ਅਦਾਲਤ ਤੋਂ ਭਗੌੜਾ ਐਲਾਨਿਆ ਮੁਅੱਤਲ ਸਿਪਾਹੀ ਪਰਮਜੀਤ ਚਲਾ ਰਿਹਾ ਸੀ ਕੈਸੀਨੋ

ਫੜੇ ਗਏ ਲੋਕਾਂ 'ਚ 10 ਦਿੱਲੀ ਦੇ, ਤਿੰਨ ਨੋਇਡਾ, ਹੋਰ ਗੁਰੂਗ੍ਰਾਮ ਅਤੇ ਝੱਜਰ ਦੇ ਰਹਿਣ ਵਾਲੇ

ਸਟਾਫ ਰਿਪੋਰਟਰ, ਗੁਰੂਗ੍ਰਾਮ :

ਪਾਸ਼ ਕਾਲੋਨੀ ਸਾਊਥ ਸਿਟੀ-1 'ਚ ਗੈਸਟ ਹਾਊਸ 'ਚ ਚੱਲ ਰਹੇ ਨਾਜਾਇਜ਼ ਕੈਸੀਨੋ ਦਾ ਪੁਲਿਸ ਨੇ ਭਾਂਡਾ ਭੰਨਿਆ ਹੈ। ਪੁਲਿਸ ਨੇ ਸੰਚਾਲਕ ਸਮੇਤ 43 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਇਹ ਨਾਜਾਇਜ਼ ਕੈਸੀਨੋ ਗੁਰੂਗ੍ਰਾਮ ਪੁਲਿਸ ਦਾ ਮੁਅੱਤਲ ਸਿਪਾਹੀ ਅਤੇ ਸੰਦੀਪ ਗਾਢੌਲੀ ਐਨਕਾਊਂਟਰ ਮਾਮਲੇ 'ਚ ਮੁੰਬਈ ਦੀ ਅਦਾਲਤ ਤੋਂ ਭਗੌੜਾ ਐਲਾਨਿਆ ਪਰਮਜੀਤ ਚਲਾ ਰਿਹਾ ਸੀ। ਫੜੇ ਗਏ ਲੋਕਾਂ 'ਚ 10 ਦਿੱਲੀ ਦੇ, ਤਿੰਨ ਨੋਇਡਾ ਦੇ ਅਤੇ ਹੋਰ ਗੁਰੂਗ੍ਰਾਮ ਅਤੇ ਝੱਜਰ ਦੇ ਰਹਿਣ ਵਾਲੇ ਹਨ। ਇਸ ਦੇ ਇਲਾਵਾ ਸ਼ਰਾਬ ਪਰੋਸ ਰਹੀਆਂ ਚਾਰ ਲੜਕੀਆਂ ਵੀ ਸ਼ਾਮਿਲ ਹਨ। ਪੁਲਿਸ ਨੇ ਕੈਸੀਨੋ ਸੰਚਾਲਕ ਪਰਮਜੀਤ ਨੂੰ ਛੱਡ ਕੇ ਸਾਰੇ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਚਾਰੋ ਲੜਕੀਆਂ ਸਮੇਤ ਹੋਰਨਾਂ ਨੂੰ ਜ਼ਮਾਨਤ 'ਤੇ ਛੱਡ ਦਿੱਤਾ। ਪਰਮਜੀਤ ਨੂੰ ਪੁਲਿਸ ਸ਼ੁੱਕਰਵਾਰ ਨੂੰ ਅਦਾਲਤ ਵਿਚ ਪੇਸ਼ ਕਰੇਗੀ।

ਬੁੱਧਵਾਰ ਰਾਤ 11 ਵਜੇ ਥਾਣਾ ਸੈਕਟਰ-40 ਇੰਚਾਰਜ ਇੰਸਪੈਕਟਰ ਸੁਧੀਰ ਨੂੰ ਸੂਚਨਾ ਮਿਲੀ ਕਿ ਕਾਲੋਨੀ ਦੇ ਮਕਾਨ ਨੰਬਰ 158 'ਚ ਨਾਜਾਇਜ਼ ਕੈਸੀਨੋ ਚੱਲ ਰਿਹਾ ਹੈ। ਸੁਧੀਰ ਨੇ ਉੱਚ ਅਧਿਕਾਰੀ ਨੂੰ ਸੂਚਨਾ ਦੇਣ ਦੇ ਬਾਅਦ ਮਹਿਲਾ ਪੁਲਿਸ ਟੀਮ ਦੇ ਨਾਲ ਛਾਪੇਮਾਰੀ ਕੀਤੀ। ਇਸ ਦੌਰਾਨ ਕਮਰਾ ਨੰਬਰ 302 ਅਤੇ 303 ਅਤੇ ਇਕ ਬਿਨਾਂ ਨੰਬਰ ਦੇ ਕਮਰੇ 'ਚ ਰੂਲੇ ਵੱਲੋਂ ਟੇਬਲ 'ਤੇ ਪਿ੍ਰੰਟ ਨੰਬਰ 'ਤੇ ਦਾਅ ਲਗਾਏ ਜਾ ਰਹੇ ਸਨ। ਤਿੰਨੋਂ ਰੂਲੇ ਲੜਕੀਆਂ ਚਲਾ ਰਹੀਆਂ ਸਨ। ਉੱਥੇ ਇਕ ਲੜਕੀ ਸ਼ਰਾਬ ਪਰੋਸ ਰਹੀ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: casino raid