ਪੰਚਾਇਤੀ ਚੋਣਾਂ 30 ਸਤੰਬਰ ਨੂੰ

Updated on: Wed, 11 Jul 2018 09:26 PM (IST)
  

- ਗਰਾਮ ਪੰਚਾਇਤਾਂ ਨੂੰ ਭੰਗ ਕਰਨ ਲਈ ਕਵਾਇਦ ਸ਼ੁਰੂ

- ਜ਼ਿਲ੍ਹਾ ਪੱਧਰੀ ਅਫ਼ਸਰਾਂ ਨੂੰ 13 ਜੁਲਾਈ ਤਕ ਪੂਰੀ ਜਾਣਕਾਰੀ ਦੇਣ ਦੀਆਂ ਹਦਾਇਤਾਂ

ਸਤਵਿੰਦਰ ਸਿੰਘ ਧੜਾਕ, ਐੱਸਏਐੱਸ ਨਗਰ

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਪੰਜਾਬ ਵਿਚ ਗਰਾਮ ਪੰਚਾਇਤਾਂ ਦੀਆਂ ਚੋਣਾਂ ਕਰਾਉਣ ਲਈ ਰਾਹ ਪੱਧਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਵਿਭਾਗ ਨੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਨੂੰ ਪੱਤਰ ਜਾਰੀ ਕਰ ਕੇ ਗਰਾਮ ਪੰਚਾਇਤਾਂ ਨੂੰ ਭੰਗ ਕਰ ਕੇ ਪ੫ਬੰਧਕ ਨਿਯੁਕਤ ਕਰਨ ਦੀਆਂ ਹਦਾਇਤਾਂ ਜਾਰ ਕਰ ਦਿੱਤੀਆਂ ਹਨ। ਵਿਭਾਗ ਨੇ ਇਸ ਕੰਮ ਲਈ ਸਬੰਧਤ ਅਫ਼ਸਰਾਂ ਨੂੰ ਇਕ ਪੋ੍ਰਫਾਰਮਾ ਵੀ ਜਾਰੀ ਕੀਤਾ ਹੈ ਜਿਸ ਵਿਚ ਬਲਾਕ ਦਾ ਨਾਂ, ਅਧਿਕਾਰੀ ਅਤੇ ਕਰਮਚਾਰੀ ਦਾ ਅਹੁਦਾ, ਅਲਾਟ ਕੀਤੀਆਂ ਪੰਚਾਇਤਾਂ ਦੇ ਨਾਵਾਂ ਤੋਂ ਇਲਾਵਾ ਅਧਿਕਾਰੀਆਂ ਨੂੰ ਕਿਸੇ ਵੀ ਕਿਸਮ ਦਾ ਵਿਸ਼ੇਸ਼ ਕਥਨ (ਜੇ ਹੋਵੇ) ਲਿਖਣ ਲਈ ਕਿਹਾ ਗਿਆ ਹੈ।

ਵਿਭਾਗ ਨੇ ਪੱਤਰ ਵਿਚ ਲਿਖਿਆ ਹੈ ਕਿ ਸਰਕਾਰ ਨੇ ਪੰਚਾਇਤਾਂ ਦੀਆਂ ਚੋਣਾਂ 30 ਸਤੰਬਰ ਤਕ ਕਰਾਉਣੀਆਂ ਹਨ। ਗਰਾਮ ਪੰਚਾਇਤਾਂ ਦੀਆਂ ਚੋਣਾਂ ਦੀ ਮਿਆਦ 9 ਅਗਸਤ ਨੂੰ ਪੰਜ ਸਾਲ ਪੂਰੀ ਹੋ ਜਾਵੇਗੀ। ਇਸ ਲਈ ਸਰਕਾਰ ਜੁਲਾਈ ਦੇ ਅੰਤ ਤਕ ਪੰਚਾਇਤਾਂ ਭੰਗ ਕਰ ਸਕਦੀ ਹੈ। ਵਿਭਾਗ ਨੇ ਪੱਤਰ ਅਨੁਸਾਰ ਇਨ੍ਹਾਂ ਚੋਣਾਂ ਤੋਂ ਪਹਿਲਾਂ ਪੰਜਾਬ ਪੰਚਾਇਤੀ ਰਾਜ ਐਕਟ ਦੀ ਧਾਰਾ 29-ਏ ਅਧੀਨ ਪੰਚਾਇਤਾਂ ਨੂੰ ਭੰਗ ਕਰ ਕੇ ਗਰਾਮ ਪੰਚਾਇਤ ਦੇ ਰਿਕਾਰਡ ਦੀ ਸਾਂਭ-ਸੰÎਭਾਲ ਲਈ ਸਮਾਜਿਕ ਸਿੱਖਿਆ ਅਤੇ ਪੰਚਾਇਤ ਅਫ਼ਸਰ, ਪੰਚਾਇਤ ਅਫ਼ਸਰ, ਜੂਨੀਅਰ ਇੰਜੀਨੀਅਰ ਅਤੇ ਵਿਲੇਜ ਡਿਵੈਲਪਮੈਂਟ ਅਫ਼ਸਰਾਂ ਨੂੰ ਪ੫ਬੰਧਕ ਨਿਯੁਕਤ ਕਰਨ ਲਈ ਸਰਕਾਰ ਦਾ ਵਿਚਾਰ ਹੈ। ਇਹੀ ਨਹੀਂ ਸਾਰੇ ਅਫ਼ਸਰਾਂ ਨੂੰ 13 ਜੁਲਾਈ ਤਕ ਇਸ ਸਬੰਧੀ ਪੂਰੀ ਜਾਣਕਾਰੀ ਪ੫ੋਫਾਰਮੇ ਵਿਚ ਦੱਸੀ ਗਈ ਜਾਣਕਾਰੀ 13 ਜੁਲਾਈ ਤਕ ਵਿਭਾਗ ਨੂੰ ਜਮ੍ਹਾ ਕਰਾਉਣ ਦੀ ਹਦਾਇਤ ਕੀਤੀ ਗਈ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਪੰਚਾਇਤੀ ਕਾਰਜਾਂ ਲਈ ਪ੫ਬੰਧਕ ਲਗਾਉਣ ਦੀ ਕਾਰਵਾਈ ਨੇਪਰੇ ਚਾੜ੍ਹ ਲਈ ਜਾਵੇਗੀ ਜਿਸ ਤੋਂ ਬਾਅਦ ਪੰਚਾਇਤਾਂ ਦੀਆਂ ਚੋਣਾਂ ਦੀਆਂ ਪੰਜਾਬ ਪੱਧਰ 'ਤੇ ਤਰੀਕਾਂ ਦਾ ਐਲਾਨ ਹੋਣ ਦੀ ਉਮੀਦ ਦੱਸੀ ਜਾ ਰਹੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ê¿ÜÅì ÓÚ ê¿ÚÅÇÂåÆ Ú¯äÅ C@ Ãå§ìð åÕ