ਪੁਸਤਕ 'ਕੈਂਸਰ ਟਰੇਨ' ਦਾ 'ਹਿੰਦੀ ਅਨੁਵਾਦ' ਲੋਕ ਅਰਪਣ

Updated on: Sat, 13 Jan 2018 07:11 PM (IST)
  

ਸੀਐਨਟੀ 710

ਪ੍ਰਕਾਸ਼ ਸਿੰਘ ਗਿੱਲ, ਨਵੀਂ ਦਿੱਲੀ

ਵਿਸ਼ਵ ਪੁਸਤਕ ਮੇਲੇ 'ਚ ਪੰਜਾਬੀ ਤੇ ਹਿੰਦੀ ਭਾਸ਼ਾ ਨਾਲ ਸੰਬੰਧਤ ਰੋਜ਼ਾਨਾ ਗਤੀਵਿਧੀਆਂ ਜਾਰੀ ਹਨ। ਇਸੇ ਲੜੀ ਤਹਿਤ ਸਾਹਿਤ ਅਕਾਦਮੀ ਐਵਾਰਡ ਜੇਤੂ ਲੇਖਕ ਨਛੱਤਰ ਦੀ ਪੁਸਤਕ 'ਕੈਂਸਰ ਟਰੇਨ' ਦਾ ਹਿੰਦੀ ਅਨੁਵਾਦ ਦਿੱਲੀ ਦੇ ਸਾਹਿਤਕਾਰਾਂ ਅਤੇ ਮਸ਼ਹੂਰ ਸ਼ਖਸ਼ੀਅਤਾਂ ਵੱਲੋਂ ਪਾਠਕਾਂ ਦੇ ਭਰਵੇਂ ਇਕੱਠ 'ਚ ਲੋਕ ਅਰਪਣ ਕੀਤਾ ਗਿਆ। ਇਸ ਪੁਸਤਕ ਦਾ ਅਨੁਵਾਦ ਹਿੰਦੀ ਦੇ ਪ੍ਰਸਿੱਧ ਸਾਹਿਤਕਾਰ ਅਤੇ ਲੇਖਕ ਸੁਭਾਸ਼ ਨੀਰਵ ਨੇ ਕੀਤਾ ਹੈ। ਇਸ ਮੌਕੇ ਤੇ ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਗੁਰਭੇਜ ਸਿੰਘ ਗੁਰਾਇਆ, ਦਿੱਲੀ 'ਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਵੇਲ ਸਿੰਘ, ਡਾ. ਵਨੀਤਾ, ਅਨੁਵਾਦ ਕਰਨ ਵਾਲੇ ਲੇਖਕ ਸੁਭਾਸ਼ ਨੀਰਵ, 'ਹੰਸ' ਮੈਗਜ਼ੀਨ ਦੀ ਸਹਿ ਸੰਪਾਦਕ ਬਲਵੰਤ ਕੌਰ, ਮਸ਼ਹੂਰ ਹਿੰਦੀ ਲੇਖਕ ਰਮੇਸ਼ ਉਪਾਧਿਆਏ, ਮਹੇਸ਼ ਦਰਪਣ, ਤਰਸੇਮ ਗੁਜਰਾਲ ਅਤੇ ਪੰਜਾਬੀ ਸਾਹਿਤ ਸਭਾ ਦੇ ਡਾਇਰੈਕਟਰ ਬਲਬੀਰ ਮਾਧੋਪੁਰੀ, ਤਰਸੇਮ ਸਿੰਘ, ਬੂਟਾ ਸਿੰਘ ਬਰਾੜ, ਨਰਭਿੰਦਰ, ਪੱਤਰਕਾਰ ਭੁਪਿੰਦਰ ਸਰਾਂ ਪੰਨੀਵਾਲੀਆ, ਬਲਜੀਤ ਰੈਣਾ, ਭੁਪਿੰਦਰ ਪਰੀਤ ਅਤੇ ਹੋਰ ਹਾਜ਼ਰ ਸਨ। ਜ਼ਿਕਰਯੋਗ ਗੱਲ ਇਹ ਹੈ ਕਿ ਨੱਛਤਰ ਹੋਰਾਂ ਦੀ ਪੁਸਤਕ 'ਕੈਂਸਰ ਟਰੇਨ' ਪੰਜਾਬ ਦੇ ਜਿਲ੍ਹੇ ਬਿਠੰਡਾ ਤੋਂ ਬੀਕਾਨੇਰ ਨੂੰ ਜਾਣ ਵਾਲੇ ਗੱਡੀ ਦੇ ਮੁਸਾਫ਼ਰਾਂ ਦੀ ਮਾਨਸਿਕ ਸੰਵੇਦਨਾ ਦਾ ਪ੍ਰਗਟਾਵਾ ਕਰਦੀ ਹੈ। ਉਥੇ ਹੀ ਇਸ ਨਾਵਲ ਵਿੱਚ ਕੈਂਸਰ ਨਾਲ ਪੀੜਤ ਪਰਵਾਰਾਂ ਖ਼ਾਸ ਤੌਰ 'ਤੇ ਭੂਮੀਹੀਣ ਪਰਿਵਾਰਾਂ ਬਾਰੇ ਲੇਖਕ ਨੇ ਬਿਆਨ ਕੀਤਾ ਹੈ।

ਕੈਪਸ਼ਨ¸ ਪੁਸਤਕ ਨੂੰ ਲੋਕ ਅਰਪਣ ਕਰਦੇ ਹੋਏ ਪੰਜਾਬੀ ਤੇ ਹਿੰਦੀ ਦੇ ਸਾਹਿਤਕਾਰ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: book released