ਵਿਸ਼ਵ ਪੁਸਤਕ ਮੇਲੇ 'ਚ ਪੰਜਾਬੀ ਪ੫ੋਗਰਾਮਾਂ ਦੀ ਚੜ੍ਹਤ

Updated on: Sat, 13 Jan 2018 06:51 PM (IST)
  

ਸੀਐੱਨਟੀ 703, 704

ਪੰਜਾਬੀ ਜਾਗਰਣ ਕੇਂਦਰ, ਨਵੀਂ ਦਿੱਲੀ : ਨੈਸ਼ਨਲ ਬੁੱਕ ਟਰੱਸਟ, ਨਵੀਂ ਦਿੱਲੀ ਵੱਲੋਂ 28ਵਾਂ ਵਿਸ਼ਵ ਪੁਸਤਕ ਮੇਲਾ-2018 ਦਾ ਆਯੋਜਨ 6 ਤੋਂ 14 ਜਨਵਰੀ ਤਕ ਨਵੀਂ ਦਿੱਲੀ ਦੇ ਪ੫ਗਤੀ ਮੈਦਾਨ ਵਿਚ ਕੀਤਾ ਜਾ ਰਿਹਾ ਹੈ।¢ਭਾਰਤ ਦੇ ਸਭ ਤੋਂ ਮੁੱਖ ਇਸ ਪੁਸਤਕ ਮੇਲੇ 'ਚ ਇਸ ਵਾਰ ਦਾ ਮੁੱਖ ਵਿਸ਼ਾ 'ਵਾਤਾਵਰਨ ਅਤੇ ਮੌਸਮੀ ਤਬਦੀਲੀ' ਹੈ।¢ ਇਸ ਪੁਸਤਕ ਮੇਲੇ ਦੇ ਮੁੱਖ ਪੰਡਾਲ 'ਚ ਇਸ ਵਾਰ ਪੰਜਾਬੀ ਪ੫ੋਗਰਾਮਾਂ ਦੀ ਚੜ੍ਹਤ ਰਹੀ। ਇਸ ਨੌਂ ਰੋਜ਼ਾ ਪੁਸਤਕ ਮੇਲੇ 'ਚ ਪੰਜਾਬੀ ਅਕੈਡਮੀ ਦਿੱਲੀ ਦੇ ਸਹਿਯੋਗ ਨਾਲ ਨੈਸ਼ਨਲ ਬੁੱਕ ਟਰੱਸਟ ਦੇ ਪੰਜਾਬੀ ਸੈਕਸ਼ਨ ਵੱਲੋਂ ਵੱਖ-ਵੱਖ ਵਿਧਾਵਾਂ ਨਾਲ ਸੰਬੰਧਤ ਚਾਰ ਪ੫ੋਗਰਾਮਾਂ ਦੀ ਪੇਸ਼ਕਾਰੀ ਕੀਤੀ ਗਈ।¢ਪੁਸਤਕ ਮੇਲੇ ਦੇ ਪਹਿਲੇ ਦਿਨ ਪ੫ਗਤੀ ਮੈਦਾਨ ਦੇ ਹੰਸਧਵਨੀ ਆਡੀਟੋਰੀਅਮ 'ਚ ਪੰਜਾਬ ਦੀ ਰਵਾਇਤੀ ਲੋਕ ਗਾਇਕੀ ਦਾ ਪ੫ੋਗਰਾਮ ਹੋਇਆ ਜਿਸ ਵਿਚ ਲਹਿਰਾਗਾਗਾ ਇਲਾਕੇ ਦੇ ਜਗਦੀਸ਼ ਪਾਪੜਾ ਅਤੇ ਸਹਿਯੋਗੀਆਂ ਵੱਲੋਂ ਪੰਜਾਬ ਦੀ ਰਵਾਇਤੀ ਲੋਕ ਗਾਇਕੀ ਨੂੰ ਬਾਖ਼ੂਬੀ ਪੇਸ਼ ਕੀਤਾ ਗਿਆ।¢ਲੋਕ ਸਾਜ਼ਾਂ ਨਾਲ ਗਾਏ ਮਿਰਜ਼ਾ, ਮਾਹੀਆ, ਟੱਪੇ ਅਤੇ ਲੋਕ ਬੋਲੀਆਂ ਨੇ ਦਰਸ਼ਕਾਂ ਨੂੰ ਝੂੰਮਣ ਲਾ ਦਿੱਤਾ।¢ਸੱਤ ਜਨਵਰੀ ਨੂੰ ਮੁੱਖ ਪੈਵੇਲੀਅਨ ਹਾਲ ਵਿਚ ਵਾਤਾਵਰਨ ਮਸਲਿਆਂ ਸਬੰਧੀ ਇਕ ਗੋਸ਼ਟੀ ਕਰਵਾਈ ਗਈ ਜਿਸ ਵਿਚ ਪਦਮਸ਼੫ੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਪਿੰਗਲਵਾੜਾ ਟਰੱਸਟ ਦੀ ਪ੫ਧਾਨ ਡਾ. ਇੰਦਰਜੀਤ ਕੌਰ ਨੇ ਵਾਤਾਵਰਨ ਅਤੇ ਮੌਸਮੀ ਤਬਦੀਲੀ ਸੰਬੰਧੀ ਆਪਣੇ ਵਿਚਾਰ ਰੱਖੇ।¢ਇਸ ਵਿਚਾਰ-ਚਰਚਾ ਦਾ ਸੰਚਾਲਨ ਪੰਜਾਬੀ ਦੇ ੳੱੁਘੇ ਕਵੀ ਜਸਵੰਤ ਸਿੰਘ ਜ਼ਫ਼ਰ ਅਤੇ ਦਿੱਲੀ ਯੂਨੀਵਰਸਿਟੀ ਦੇ ਪ੫ੋਫੈਸਰ ਡਾ. ਮਨਜੀਤ ਸਿੰਘ ਨੇ ਕੀਤਾ।¢10 ਜਨਵਰੀ ਨੂੰ ਮੁੱਖ ਪੰਡਾਲ ਅੰਦਰ ਹੀ ਵਾਤਾਵਰਨ ਨਾਲ ਸਬੰਧਤ ਪੰਜਾਬੀ ਸਾਹਿਤਕ ਗਾਇਕੀ ਦਾ ਪ੍ਰੋਗਰਾਮ ਹੋਇਆ। ਇਸ ਸੰਗੀਤਕ ਮੰਚ ਤੋਂ ਵਿਸ਼ੇਸ਼ ਤੌਰ 'ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਦੇ ਖੋਜਾਰਥੀਆਂ ਨੇ ਪੰਜਾਬੀ ਕਲਾਮ ਪੇਸ਼ ਕੀਤਾ।¢ਸੁਨੀਲ ਸੇਜਲ ਅਤੇ ਨੇਹਾ ਡੋਗਰਾ ਦੀ ਟੀਮ ਨੇ ਜਿੱਥੇ ਗੁਰਬਾਣੀ ਵਿਚ ਦਰਜ ਵਾਤਾਵਰਨ ਨਾਲ ਸਬੰੰਧਤ ਸ਼ਬਦਾਂ ਦਾ ਗਾਇਣ ਕੀਤਾ ਉਥੇ ਪ੫ਸਿੱਧ ਪੰਜਾਬੀ ਸ਼ਾਇਰਾਂ-ਸ਼ਿਵ ਕੁਮਾਰ ਬਟਾਲਵੀ, ਸੁਰਜੀਤ ਪਾਤਰ ਅਤੇ ਸੁਖਵਿੰਦਰ ਅੰਮਿ੫ਤ ਦਾ ਕਲਾਮ ਗਾ ਕੇ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ।¢12 ਜਨਵਰੀ ਨੂੰ ਸ਼ਾਮ ਚਾਰ ਵਜੇ ਪੰਜਾਬੀ ਲੋਕ ਨਾਚ ਗਿੱਧਾ ਪੇਸ਼ ਕੀਤਾ ਗਿਆ¢। ਇਸ ਪੇਸ਼ਕਾਰੀ ਦੌਰਾਨ ਪੰਜਾਬੀ ਸੰਗੀਤ 'ਤੇ ਥਿਰਕਦੀਆਂ ਮੁਟਿਆਰਾਂ ਨੇ ਹਾਜ਼ਰ ਸਰੋਤਿਆਂ ਨੂੰ ਵੀ ਨੱਚਣ ਲਈ ਮਜਬੂਰ ਕਰ ਦਿੱਤਾ।¢ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿਲਕ ਨਗਰ-1 ਦੀ ਅਧਿਆਪਕਾ ਤਰਲੋਚਨ ਕੌਰ ਦੀ ਰਹਿਨੁਮਾਈ ਹੇਠ ਇਸ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਇਹ ਪੇਸ਼ਕਾਰੀ ਖ਼ਾਸ ਤੌਰ 'ਤੇ ਲੋਹੜੀ ਸਮਾਗਮਾਂ ਨੂੰ ਮੁੱਖ ਰੱਖ ਕੇ ਕਰਵਾਈ ਗਈ¢। ਇਸ ਮੌਕੇ ਨੈਸ਼ਨਲ ਬੁੱਕ ਟਰੱਸਟ ਦੇ ਪੰਜਾਬੀ ਵਿਭਾਗ ਵੱਲੋਂ ਦਰਸ਼ਕਾਂ ਨੂੰ ਲੋਹੜੀ ਵੀ ਵੰਡੀ ਗਈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: book fair