ਬੋਹਰਾ ਸਮਾਜ ਨੇ ਦੁਨੀਆ ਨੂੰ ਦੇਸ਼ ਦੀ ਤਾਕਤ ਤੋਂ ਕਰਾਇਆ ਜਾਣ ੂੁ: ਮੋਦੀ

Updated on: Fri, 14 Sep 2018 07:32 PM (IST)
  

ਇੰਦੌਰ 'ਚ ਅਸ਼ਰਾ ਮੁਬਾਰਕ ਦੇ ਪ੍ਰਵਚਨ 'ਚ ਸ਼ਾਮਿਲ ਹੋਏ ਪ੍ਰਧਾਨ ਮੰਤਰੀ

ਸੱਯਦਨਾ ਨੇ ਤਖ਼ਤ ਤੋਂ ਉਤਰ ਕੇ ਲਗਾਇਆ ਗਲ਼ੇ

ਨਈ ਦੁਨੀਆ, ਇੰਦੌਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਇੰਦੌਰ 'ਚ ਸੈਫੀਨਗਰ ਮਸਜਿਦ 'ਚ ਬੋਹਰਾ ਸਮਾਜ ਦੀ ਅਸ਼ਰਾ ਮੁਬਾਰਕ ਦੀ ਵਾਅਜ (ਪ੍ਰਵਚਨ) 'ਚ ਸ਼ਿਰਕਤ ਕੀਤੀ। ਉਨ੍ਹਾਂ ਨੇ ਅੱਧੇ ਘੰਟੇ ਦੇ ਭਾਸ਼ਣ 'ਚ ਸਫਾਈ, ਜੀਐੱਸਟੀ, ਸਿਹਤ, ਦੇਸ਼-ਭਗਤੀ ਵਰਗੇ ਕਈ ਬਿੰਦੂਆਂ 'ਤੇ ਗੱਲ ਰੱਖੀ ਅਤੇ ਬੋਹਰਾ ਸਮਾਜ ਨਾਲ ਉਨ੍ਹਾਂ ਦੇ ਸਬੰਧਾਂ ਦਾ ਜ਼ਿਕਰ ਕੀਤਾ। ਮੋਦੀ ਜਦੋਂ ਮਸਜਿਦ ਪਹੁੰਚੇ ਤਾਂ ਸੱਯਦਨਾ ਸਾਹਿਬ ਨੇ ਤਖ਼ਤ ਤੋਂ ਉਤਰ ਕੇ ਉਨ੍ਹਾਂ ਨੂੰ ਗਲ਼ੇ ਲਗਾਇਆ ਅਤੇ ਕੁਰਸੀ 'ਤੇ ਬਿਠਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬੋਹਰਾ ਸਮਾਜ ਨੇ ਦੁਨੀਆ ਨੂੰ ਭਾਰਤ ਦੀ ਤਾਕਤ ਤੋਂ ਜਾਣੂ ਕਰਾਇਆ ਹੈ।

ਉਨ੍ਹਾਂ ਕਿਹਾ ਕਿ ਬੋਹਰਾ ਸਮਾਜ ਕਾਰੋਬਾਰ ਨਾਲ ਜੁੜਿਆ ਹੋਇਆ ਹੈ। ਕਾਨੂੰਨ ਦੀ ਪਾਲਣਾ ਕਰਦੇ ਹੋਏ ਵਪਾਰ ਕਰ ਕੇ ਆਦਰਸ਼ ਸਥਾਪਿਤ ਕੀਤਾ ਅਤੇ ਅਲੱਗ ਪਛਾਣ ਬਣਾਈ। ਭਾਰਤ ਸਰਕਾਰ ਇਸ ਤਰ੍ਹਾਂ ਦੇ ਵਪਾਰੀਆਂ ਨੂੰ ਉਤਸ਼ਾਹਿਤ ਕਰ ਰਹੀ ਹੈ। ਬੋਹਰਾ ਸਮਾਜ ਈਮਾਨਦਾਰੀ ਨਾਲ ਵਪਾਰ ਕਰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਅੱਠ ਫ਼ੀਸਦੀ ਵਿਕਾਸ ਦਰ ਹਾਸਿਲ ਕੀਤੀ ਹੈ ਜਿਸ ਨੂੰ ਅਸੀਂ ਦਹਾਈ 'ਤੇ ਪਹੁੰਚਾਉਣਾ ਹੈ। ਬੋਹਰਾ ਸਮਾਜ ਮੇਰਾ ਪਰਿਵਾਰ ਹੈ। ਪੀਐੱਮ ਨੇ ਕਿਹਾ ਕਿ ਅਸ਼ਰਾ ਮੁਬਾਰਕ ਦੇ ਪਵਿੱਤਰ ਮੌਕੇ 'ਤੇ ਤੁਸੀਂ ਮੈਨੂੰ ਇਥੇ ਆਉਣ ਦਾ ਮੌਕਾ ਦਿੱਤਾ। ਇਸ ਲਈ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਹਾਂ।

ਇਮਾਮ ਹੁਸੈਨ ਦਾ ਕੀਤਾ ਜ਼ਿਕਰ

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਮਾਮ ਹੁਸੈਨ ਅਮਨ ਅਤੇ ਇਨਸਾਫ਼ ਲਈ ਸ਼ਹੀਦ ਹੋ ਗਏ। ਉਨ੍ਹਾਂ ਨੇ ਅਨਿਆਂ ਅਤੇ ਹੰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਸੀ। ਉਨ੍ਹਾਂ ਦੀ ਇਹ ਸਿੱਖ ਜਿੰਨੀ ਉਦੋਂ ਮਹੱਤਵਪੂਰਣ ਸੀ ਉਸ ਤੋਂ ਵੀ ਜ਼ਿਆਦਾ ਅੱਜ ਦੀ ਦੁਨੀਆ ਲਈ ਅਹਿਮ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: bohra samaj