ਭਯੂ ਮਹਾਰਾਜ ਦੀਆਂ ਅਸਥੀਆਂ ਨਰਮਦਾ 'ਚ ਜਲ ਪ੍ਰਵਾਹ

Updated on: Thu, 14 Jun 2018 07:23 PM (IST)
  

ਨਈ ਦੁਨੀਆ, ਖਰਗੋਨ : ਭਯੂ ਮਹਾਰਾਜ ਦੀਆਂ ਅਸਥੀਆਂ ਨੂੰ ਉਨ੍ਹਾਂ ਦੀ ਬੇਟੀ ਨੇ ਵੀਰਵਾਰ ਨੂੰ ਪੂਰੀ ਸ਼ਰਧਾ ਨਾਲ ਮਹੇਸ਼ਵਰ ਸਥਿਤ ਨਰਮਦਾ ਵਿਚ ਜਲ ਪ੍ਰਵਾਹ ਕੀਤਾ। ਲਗਪਗ ਇਕ ਘੰਟੇ ਚੱਲੀ ਇਸ ਪ੍ਰਕਿਰਿਆ ਵਿਚ ਉਨ੍ਹਾਂ ਦੀ ਬੇਟੀ ਕੁਹੂ ਦੇਸ਼ਮੁਖ ਤੋਂ ਇਲਾਵਾ ਉਨ੍ਹਾਂ ਦੇ ਹੋਰ ਪਰਿਵਾਰਕ ਮੈਂਬਰ ਮੌਜੂਦ ਸਨ। ਅਸਥੀਆਂ ਜਲ ਪ੍ਰਵਾਹ ਕਰਨ ਦੌਰਾਨ ਬੇਟੀ ਕੁਹੂ ਬੇਹੱਦ ਭਾਵੁਕ ਹੋ ਗਈ।

ਜ਼ਿਕਰਯੋਗ ਹੈ ਕਿ 12 ਜੂਨ ਨੂੰ ਇੰਦੌਰ ਵਿਚ ਭਯੂ ਮਹਾਰਾਜ ਦੇ ਦੇਹਾਂਤ ਤੋਂ ਬਾਅਦ ਅਗਲੇ ਦਿਨ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਵੀਰਵਾਰ ਦੁਪਹਿਰ ਕਰੀਬ ਦੋ ਵਜੇ ਅਸਥੀਆਂ ਲੈ ਕੇ ਸੂਰਯੋਦਯ ਆਸ਼ਰਮ ਦੇ ਸ਼ਰਧਾਲੂ ਤੇ ਪਰਿਵਾਰਕ ਮੈਂਬਰ ਨਰਮਦਾ ਦੇ ਤੱਟ 'ਤੇ ਪਹੁੰਚੇ। ਮੁੱਖ ਘਾਟ ਦੇ ਨੇੜੇ ਅਸਥੀ ਕਲਸ਼ ਦੀ ਪੂਜਾ ਕੀਤੀ ਗਈ। ਇਸ ਤੋਂ ਬਾਅਦ ਕਿਸ਼ਤੀ ਦੇ ਮਾਧਿਅਮ ਨਾਲ ਨਰਮਦਾ ਦੇ ਮੱਧ ਅਸਥੀਆਂ ਨੂੰ ਜਲ ਪ੍ਰਵਾਹ ਕੀਤਾ ਗਿਆ। ਜਿਵੇਂ ਹੀ ਅਸਥੀਆਂ ਜਲ ਪ੍ਰਵਾਹ ਲਈ ਕਲਸ਼ ਉਨ੍ਹਾਂ ਦੀ ਪੁੱਤਰੀ ਕੁਹੂ ਦੇ ਹੱਥਾਂ ਵਿਚ ਦਿੱਤਾ ਗਿਆ, ਉਹ ਰੋ ਪਈ। ਪਰਿਵਾਰਕ ਮੈਂਬਰਾਂ ਨੇ ਉਸ ਸਹਾਰਾ ਦਿੱਤਾ। ਅਸਥੀਆਂ ਜਲ ਪ੍ਰਵਾਹ ਕਰਨ ਤੋਂ ਬਾਅਦ ਅੰਨਦਾਨ ਕਰਕੇ ਸਾਰੇ ਲੋਕ ਇੰਦੌਰ ਪਰਤ ਗਏ। ਇਸ ਦੌਰਾਨ ਸੇਵਾਦਾਰ ਵਿਧਾਇਕ ਦੁਧਾਲੇ ਤੇ ਸ਼ੇਖਰ, ਪਰਿਵਾਰਕ ਮੈਂਬਰਾਂ ਵਿਚ ਅਨੁਪ ਰਾਜੂਰਕਰ, ਪ੍ਰਦੀਪ ਦੇਸ਼ਮੁਖ, ਅਨਿਲ ਪਾਟਿਲ, ਮਨੋਜ ਦੇਸ਼ਮੁਖ, ਸਾਹਿਬਰਾਜ ਸ਼ਿੰਦੇ, ਆਨੰਦ ਸ਼ਰਮਾ ਸਮੇਤ ਹੋਰ ਮੈਂਬਰ ਮੌਜੂਦ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Bhayu maharaj