ਕੇਂਦਰੀ ਜੇਲ੍ਹ 'ਚ 22 ਸਾਲਾ ਹਵਾਲਾਤੀ ਦੀ ਮੌਤ

Updated on: Mon, 12 Feb 2018 08:28 PM (IST)
  

ਫੋਟੋ ਫਾਈਲ: 12 ਐੱਫਜੈੱਡਆਰ 16

ਕੈਪਸ਼ਨ

ਮਿ੫ਤਕ ਹਵਾਲਾਤੀ ਪਿ੫ੰਸ ਦੀ ਫਾਈਲ ਫੋਟੋ।

- ਇਕ ਮਹੀਨੇ 'ਚ ਜੇਲ੍ਹ 'ਚ ਹੋਈ ਦੂਜੀ ਮੌਤ

- 10 ਗ੫ਾਮ ਹੈਰੋਇਨ ਦੇ ਮਾਮਲੇ 'ਚ ਬੰਦ ਸੀ ਪਿ੫ੰਸ

- ਦੋ ਦਿਨ ਪਹਿਲਾਂ ਹਵਾਲਾਤੀ ਨੂੰ ਮਿਲੇ ਸੀ ਪਰਿਵਾਰਕ ਮੈਂਬਰ

ਸਟਾਫ ਰਿਪੋਰਟਰ, ਫਿਰੋਜ਼ਪੁਰ : ਕੇਂਦਰੀ ਜੇਲ੍ਹ ਵਿਚ ਬੰਦ 22 ਸਾਲਾ ਹਵਾਲਾਤੀ ਦੀ ਸੋਮਵਾਰ ਸਵੇਰੇ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਮਿ੫ਤਕ ਦੀ ਪਛਾਣ (22) ਪਿ੫ੰਸ ਪੁੱਤਰ ਬਲਵਿੰਦਰ ਸਿੰਘ ਵਾਸੀ ਵਾਰਡ ਨੰਬਰ ਪੰਜ ਮੱਲਾਂਵਾਲਾ ਵਜੋਂ ਹੋਈ ਹੈ। ਦੋ ਫਰਵਰੀ ਨੂੰ ਹੀ ਮੱਲਾਂਵਾਲਾ ਪੁਲਿਸ ਵੱਲੋਂ ਪਿ੫ੰਸ ਨੂੰ ਦਸ ਗ੫ਾਮ ਹੈਰੋਇਨ ਸਮੇਤ ਫੜ ਕੇ ਐੱਨਡੀਪੀਐੱਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਸੀ। ਇਸ ਵੇਲੇ ਪਿ੫ੰਸ ਨਿਆਇਕ ਹਿਰਾਸਤ ਵਿਚ ਕੇਂਦਰੀ ਜੇਲ੍ਹ 'ਚ ਬੰਦ ਸੀ।

ਮਿ੫ਤਕ ਦੇ ਪਰਿਵਾਰਕ ਮੈਂਬਰਾਂ ਨੇ ਪ੫ਸ਼ਾਸਨ ਤੋਂ ਘਟਨਾ ਦੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ। ਪਰਿਵਾਰ ਦਾ ਦੋਸ਼ ਹੈ ਕਿ ਦੋ ਦਿਨ ਪਹਿਲਾਂ ਹੀ ਉਹ ਪਿ੫ੰਸ ਨੂੰ ਮਿਲੇ ਸਨ। ਉਦੋਂ ਉਸ ਦੀ ਹਾਲਤ ਠੀਕ ਸੀ। ਮਿ੫ਤਕ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿ੫ੰਸ ਨਸ਼ੇ ਦਾ ਆਦੀ ਸੀ। ਜੇਲ੍ਹ ਵਿਚ ਉਸ ਦੀ ਹਾਲਤ ਖਰਾਬ ਹੋਣ 'ਤੇ ਉਸ ਨੂੰ ਜੇਲ੍ਹ ਦੇ ਨਸ਼ਾ ਛੁਡਾਊ ਕੇਂਦਰ ਵਿਚ ਦਾਖਲ ਕਰਵਾਇਆ ਗਿਆ ਸੀ। ਦੋ ਦਿਨ ਪਹਿਲਾਂ ਜਦੋਂ ਉਹ ਪਿ੫ੰਸ ਨੂੰ ਮਿਲ ਕੇ ਆਏ ਸੀ ਤਾਂ ਉਸ ਦੀ ਹਾਲਤ ਠੀਕ ਸੀ ਪਰ ਸੋਮਵਾਰ ਸਵੇਰੇ ਉਨ੍ਹਾਂ ਨੂੰ ਜੇਲ੍ਹੋਂ ਫੋਨ ਆਇਆ ਕਿ ਪਿ੫ੰਸ ਦੀ ਹਾਲਤ ਖਰਾਬ ਹੈ ਅਤੇ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਜਾ ਰਿਹਾ ਹੈ ਜਿੱਥੇ ਜਾਣ 'ਤੇ ਪਤਾ ਲੱਗਾ ਕਿ ਉਸ ਦੀ ਮੌਤ ਹੋ ਗਈ ਹੈ। ਉਕਤ ਘਟਨਾ ਨੂੰ ਵੇਖਦੇ ਹੋਏ ਉਹ ਜ਼ਿਲ੍ਹਾ ਪ੫ਸ਼ਾਸਨ ਤੋਂ ਘਟਨਾ ਦੀ ਜਾਂਚ ਕਰਵਾਉਣ ਦੀ ਮੰਗ ਕਰਦੇ ਹਨ। ਸਿਵਲ ਹਸਪਤਾਲ ਦੇ ਡਾਕਟਰ ਅਭਿਜੀਤ ਨੇ ਦੱਸਿਆ ਕਿ ਸੋਮਵਾਰ ਸਵੇਰੇ ਕਰੀਬ ਸਵਾ 6 ਵਜੇ ਜੇਲ੍ਹ ਤੋਂ ਹਵਾਲਾਤੀ ਨੂੰ ਲਿਆਂਦਾ ਗਿਆ। ਜਦੋਂ ਮਰੀਜ਼ ਉਨ੍ਹਾਂ ਕੋਲ ਲਿਆਂਦਾ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਿÎਸਆ ਕਿ ਹਵਾਲਾਤੀ ਦੀ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ।

ਜ਼ਿਕਰਯੋਗ ਹੈ ਕਿ ਕੇਂਦਰੀ ਜੇਲ੍ਹ ਵਿਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਦੇ ਮਰਨ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਬੀਤੇ ਇਕ ਮਹੀਨੇ 'ਚ ਪਿੰ੫ਸ ਜੇਲ੍ਹ ਵਿਚ ਵਿਚ ਮਰਨ ਵਾਲਾ ਦੂਜਾ ਕੈਦੀ ਜਾਂ ਹਵਾਲਾਤੀ ਹੈ। ਇਸ ਤੋਂ ਪਹਿਲਾਂ ਸ੫ੀ ਗੰਗਾਨਗਰ ਵਾਸੀ ਇਕ ਕੈਦੀ ਦੀ ਮੌਤ ਹੋ ਚੁੱਕੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Õ¶ºçðÆ Ü¶ñ ÇòÚ ì§ç BB ÃÅñÅ ÔòÅñÅåÆ çÆ Ô¯ÂÆ î½å