ਖਿਸਕਦੇ ਲੋਕ ਆਧਾਰ ਨੂੰ ਬਚਾਉਣ 'ਚ ਲੱਗੀ ਬਸਪਾ

Updated on: Wed, 11 Jan 2017 07:42 PM (IST)
  

ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਲੱਗਾ ਸੀ ਵੱਡਾ ਝਟਕਾ

ਪਾਰਟੀ ਤੋਂ ਮੂੰਹ ਮੋੜ ਗਏ ਦੋ ਵਿਧਾਇਕ

ਜੇਐੱਨਐੱਨ, ਦੇਹਰਾਦੂਨ : ਉੱਤਰਾਖੰਡ 'ਚ ਬਹੁਜਨ ਸਮਾਜ ਪਾਰਟੀ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਪ੍ਰੰਪਰਿਕ ਸੀਟਾਂ 'ਤੇ ਤੇਜ਼ੀ ਨਾਲ ਖਿਸਕਦੇ ਵੋਟ ਬੈਂਕ ਨੂੰ ਬਚਾਉਣ 'ਚ ਲੱਗੀ ਹੈ। ਰਾਜ ਦੇ ਗਠਨ ਦੇ ਬਾਅਦ ਪਹਿਲੀਆਂ ਦੋ ਚੋਣਾਂ 'ਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਜਿਸ ਪ੍ਰਕਾਰ ਨਾਲ ਦਲ ਨੂੰ ਬੀਤੀਆਂ ਚੋਣਾਂ 'ਚ ਝਟਕਾ ਲੱਗਾ ਉਸ ਨਾਲ ਪਾਰਟੀ ਹੁਣ ੳਭਰਨ ਦੀ ਤਿਆਰੀ ਕਰ ਰਹੀ ਹੈ। ਰਾਹ 'ਚ ਦੋ ਵਿਧਾਇਕਾਂ ਦੇ ਪਾਰਟੀ ਤੋਂ ਮੂੰਹ ਮੋੜਨ ਦੇ ਕਾਰਨ ਵੀ ਬਸਪਾ ਨੂੰ ਖ਼ਾਸਾ ਝਟਕਾ ਲੱਗਾ। ਹੁਣ ਬਸਪਾ ਦੀ ਮੁੱਖ ਚੁਣੌਤੀ ਮੈਦਾਨ 'ਚ ਆਪਣੇ ਖੋਹੇ ਹੋਏ ਲੋਕ ਆਧਾਰ ਨੂੰ ਫਿਰ ਤੋਂ ਪਾਉਣ ਦੇ ਨਾਲ ਹੀ ਪਹਾੜਾਂ 'ਚ ਦਲਿਤ ਵੋਟ ਬੈਂਕ ਨੂੰ ਆਪਣੇ ਪਾਲੇ 'ਚ ਲਿਆਉਣਾ ਵੀ ਹੈ।

ਰਾਜ ਦੇ ਗਠਨ ਦੇ ਬਾਅਦ ਰਾਜ 'ਚ ਹਾਥੀ ਨੇ ਆਪਣੀ ਦਮਦਾਰ ਮੌਜੂਦਗੀ ਦਰਜ ਕਰਾਈ ਹੈ। ਇਹੀ ਕਾਰਨ ਵੀ ਹੈ ਕਿ ਬਸਪਾ ਨਿਰਵਿਵਾਦ ਰੂਪ ਨਾਲ ਰਾਜ ਦੀ ਤੀਸਰੀ ਸਭ ਤੋਂ ਵੱਡੀ ਸਿਆਸੀ ਤਾਕਤ ਦੇ ਰੂਪ 'ਚ ਉਭਰ ਕੇ ਸਾਹਮਣੇ ਆਈ। ਉਂਝ ਤਾਂ ਬਸਪਾ ਰਾਜ 'ਚ ਤਕਰੀਬਨ ਢਾਈ ਦਹਾਕੇ ਤੋਂ ਸਰਗਰਮ ਰਹੀ ਹੈ ਪ੍ਰੰਤੂ ਅਸਲੀ ਤਾਕਤ ਰਾਜ ਗਠਨ ਦੇ ਬਾਅਦ ਵਿਖਾਈ। ਸਾਲ 2002 'ਚ ਹੋਏ ਪਹਿਲੀ ਵਿਧਾਨ ਸਭਾ ਚੋਣ 'ਚ ਬਸਪਾ ਨੇ 68 ਸੀਟਾਂ 'ਤੇ ਆਪਣੇ ਉਮੀਦਵਾਰ ਖੜੇ ਕੀਤੇ। ਬਸਪਾ ਨੇ ਸੱਤ ਸੀਟਾਂ 'ਤੇ ਕਬਜ਼ਾ ਕੀਤਾ। ਸਾਲ 2007 ਦੀਆਂ ਵਿਧਾਨ ਸਭਾ ਚੋਣਾਂ 'ਚ ਬਸਪਾ ਨੇ 69 ਸੀਟਾਂ 'ਤੇ ਕਬਜ਼ਾ ਜਮਾਇਆ। ਵਿਸ਼ੇਸ਼ ਗੱਲ ਇਹ ਰਹੀ ਕਿ ਬਸਪਾ ਨੇ ਆਪਣੀ ਪੁਰਾਣੀਆਂ ਸਾਰੀਆਂ ਸੀਟਾਂ ਨੂੰ ਬਰਕਰਾਰ ਰੱਖਣ ਦੇ ਨਾਲ ਹੀ ਹਰਿਦੁਆਰ 'ਚ ਇਕ ਹੋਰ ਸੀਟ ਦਾ ਵਾਧਾ ਕੀਤਾ ਸੀ। ਹਰਿਦੁਆਰ ਜ਼ਿਲ੍ਹੇ ਦੀਆਂ ਕੁਲ 11 ਸੀਟਾਂ ਵਿਚੋਂ ਛੇ ਸੀਟਾਂ ਬਸਪਾ ਦੇ ਕੋਲ ਆਈਆਂ। ਇਸ ਵਾਰ ਭਾਜਪਾ ਨੇ ਉਕਰਾਂਦ ਅਤੇ ਆਜ਼ਾਦ ਦੇ ਸਮਰਥਨ ਨਾਲ ਸਰਕਾਰ ਬਣਾਈ ਅਤੇ ਬਸਪਾ ਫਿਰ ਵਿਰੋਧੀ ਧਿਰ 'ਚ ਬੈਠੀ। ਸਾਲ 2012 'ਚ ਹੋਈ ਸੂਬੇ ਦੀ ਤੀਸਰੀ ਵਿਧਾਨ ਸਭਾ ਦੀ ਚੋਣ 'ਚ ਬਸਪਾ ਨੇ ਪਹਿਲੀ ਵਾਰ ਸਾਰੀਆਂ 70 ਸੀਟਾਂ 'ਤੇ ਆਪਣੇ ਉਮੀਦਵਾਰ ਖੜੇ ਕੀਤੇ। ਇਸ ਚੋਣ 'ਚ ਬਸਪਾ ਨੂੰ ਕਰਾਰਾ ਝਟਕਾ ਵੀ ਲੱਗਾ। ਬਸਪਾ ਦੇ ਵੋਟ ਬੈਂਕ 'ਚ ਭਾਵੇਂ 0.43 ਪ੍ਰਤੀਸ਼ਤ ਦਾ ਇਜ਼ਾਫਾ ਹੋਇਆ ਪ੍ਰੰਤੂ ਦਲ ਦੇ ਖਾਤੇ 'ਚ ਕੇਵਲ ਤਿੰਨ ਹੀ ਸੀਟਾਂ ਆਈਆਂ। ਇਹ ਤਿੰਨੋਂ ਹੀ ਸੀਟਾਂ ਹਰਿਦੁਆਰ ਤੋਂ ਸਨ। ਕੁਮਾਊਂ ਤੋਂ ਬਸਪਾ ਦਾ ਸਫਾਇਆ ਹੋ ਗਿਆ। ਹਾਲਾਂਕਿ, ਚੋਣਾਂ 'ਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਦੇ ਕਾਰਨ ਬਸਪਾ ਨੇ ਕਾਂਗਰਸ ਨੂੰ ਸਰਕਾਰ ਬਣਾਉਣ ਨੂੰ ਸਮਰਥਨ ਦਿੱਤਾ ਅਤੇ ਇਵਜ਼ 'ਚ ਮੰਤਰੀ ਮੰਡਲ 'ਚ ਵੀ ਜਗ੍ਹਾ ਬਣਾਈ। ਇਸ ਦੌਰਾਨ ਬਸਪਾ ਦੇ ਤਿੰਨ ਵਿਧਾਇਕਾਂ ਵਿਚੋਂ ਦੋ ਪਾਰਟੀ ਦਾ ਵਿਰੋਧ ਕਰਨ ਲੱਗੇ। ਨਤੀਜੇ ਵਜੋਂ ਪਾਰਟੀ ਨੇ ਦੋਹਾਂ ਵਿਧਾਇਕਾਂ ਨੂੰ ਮੁਅੱਤਲ ਕਰ ਦਿੱਤਾ।

ਹੁਣ ਬਸਪਾ ਫਿਰ ਤੋਂ ਚੋਣਾਂ 'ਚ ਦੋ-ਦੋ ਹੱਥ ਕਰਨ ਨੂੰ ਤਿਆਰ ਹੈ। ਪਾਰਟੀ ਸਾਰੀਆਂ 70 ਸੀਟਾਂ 'ਤੇ ਚੋਣ ਲੜਨ ਦਾ ਐਲਾਨ ਕਰ ਚੁੱਕੀ ਹੈ ਪ੍ਰੰਤੂ ਜਿਸ ਤਰ੍ਹਾਂ ਨਾਲ ਪਾਰਟੀ ਦੇ ਅੰਦਰ ਟਿਕਟਾਂ ਨੂੰ ਲੈ ਕੇ ਮੱਤਭੇਦ ਖੜਾ ਹੋ ਰਿਹਾ ਹੈ ਉਹ ਬਸਪਾ ਅਗਵਾਈ ਨੂੰ ਚਿੰਤਾ 'ਚ ਪਾ ਰਿਹਾ ਹੈ। ਬਾਵਜੂਦ ਇਸ ਦੇ ਦਲਿਤ ਵੋਟ ਬੈਂਕ ਦੇ ਸਹਾਰੇ ਬਸਪਾ ਫਿਰ ਤੋਂ ਮੈਦਾਨ ਦੇ ਨਾਲ ਹੀ ਪਰਬਤੀ ਖੇਤਰਾਂ 'ਚ ਆਪਣਾ ਝੰਡਾ ਲਹਿਰਾਉਣ ਦਾ ਸੁਫਨਾ ਵੇਖ ਰਹੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: BAHUJAN SAMAJ PARTY