ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੀਆਂ ਅੌਰਤਾਂ ਕਾਬੂ, ਮਾਮਲਾ ਦਰਜ

Updated on: Fri, 21 Apr 2017 07:33 PM (IST)
  
BAÜÆÁÅðêÆê

ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੀਆਂ ਅੌਰਤਾਂ ਕਾਬੂ, ਮਾਮਲਾ ਦਰਜ

ਬਾਲਿਯਸ਼ਨ ਕਾਲੀਆ, ਗੁਰਦਾਸਪੁਰ : ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ 'ਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੀਆਂ ਅੌਰਤਾਂ ਨੂੰ ਜ਼ਿਲ੍ਹਾ ਪੁਲਿਸ ਨੇ ਕਾਬੂ ਕੀਤਾ ਹੈ। ਇਨ੍ਹਾਂ ਅੌਰਤਾਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਵੱਖ-ਵੱਖ ਪਿੰਡਾਂ 'ਚ ਛਾਪੇ ਮਾਰੇ ਜਾ ਰਹੇ ਸਨ ਜਿਸ ਤਹਿਤ ਥਾਣਾ ਦੌਰਾਂਗਲਾ ਦੀ ਪੁਲਿਸ ਨੇ ਪਿੰਡ ਬਾਉਪੁਰ ਵਾਸੀ ਕਮਲੇਸ਼ ਕੁਮਾਰੀ ਪਤਨੀ ਰਾਜ ਕੁਮਾਰ ਤੋਂ ਨਾਜਾਇਜ਼ ਸ਼ਰਾੁਬ ਬਰਾਮਦ ਕੀਤੀ ਹੈ। ਏਐੱਸਆਈ ਸਰੂਪ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਉਕਤ ਅੌਰਤ ਦੇ ਘਰ ਵਿਚ ਛਾਪੇਮਾਰੀ ਕੀਤੀ ਗਈ ਤਾਂ ਨਜਾਇਜ਼ ਸ਼ਰਾਬ ਬਰਾਮਦ ਹੋਈ ਜਿਸ 'ਤੇ ਆਬਾਕਾਰੀ ਵਿਭਾਗ ਦੇ ਐਕਟ ਤਹਿਤ ਮਾਮਲਾ ਦਰਡਕਰ ਲਿਆ ਹੈ। ਇਸੇ ਤਰ੍ਹਾਂ ਦੀਨਾਨਗਰ ਪੁਲਿਸ ਦੇ ਪਿੰਡ ਪਨਿਆੜ ਤੋਂ ਸ਼ਿ੫੫ਸਟਾ ਰਾਣੀ ਪਤਨੀ ਬਸ਼ਤ ਰਾਜ, ਪਿੰਡ ਡੀਡਾ ਦੀ ਵਾਸੀ ਨਿਰਮਲਾ ਦੇਵੀ ਪਤਨੀ ਗੁਰਦੀਪ ਕੁਮਾਰ ਨੂੰ ਨਾਜਾਇਜ਼ ਸ਼ਰਾਬ ਦੇ ਨਾਲ ਕਾਬੂ ਕੀਤਾ ਹੈ। ਉਧਰ ਪਿੰਡ ਤਿੱਬੜ ਪੁਲਿਸ ਨੇ ਪਿੰਡ ਭੁੱਲੇਚੱਕ ਦੀ ਰਹਿਣ ਵਾਲੀ ਅਮਰਜੀਤ ਕੌਰ ਪਤਨੀ ਰਣਧੀਰ ਸਿੰਘ ਤੋਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਪੁਰਾਣਾ ਸ਼ਾਲਾ ਪੁਲਿਸ ਨੇ ਵਰਿੰਦਰਾ ਰਾਣੀ ਪਤਨੀ ਕੁਲਦੀਪ ਪਿੰਡ ਚੇਚੀਆਂ ਛੋੜੀਆਂ ਤੋਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਅਤੇ ਬਹਿਰਾਮਪੁਰ ਪੁਲਿਸ ਨੇ ਦਾਰੋ ਪਤਨੀ ਬਲਵਿੰਦਰ ਕੁਮਾਰ ਵਾਸੀ ਝਬਕਰਾ ਨੂੰ ਸੱਤ ਹਜਾਰ ਐੱਮਐੱਲ ਨਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ।

ਜ਼ਿਲ੍ਹੇ 'ਚ ਗਿਠਤ ਕੀਤੀ ਹੈ ਐੱਸਟੀਐੱਫ : ਐੱਸਐੱਸਪੀ

ਗੁਰਦਾਸਪੁਰ ਦੇ ਐੱਸਐੱਸਪੀ ਭੁਪਿੰਦਰਜੀਤ ਸਿੰਘ ਵਿਰਕ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਹੁਕਮਾਂ 'ਤੇ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਜ਼ਿਲ੍ਹੇ 'ਚ ਐਸਟੀਐੱਫ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਰ ਥਾਣੇ ਦੇ ਮੁਖੀ ਨੂੰ ਆਪਣੇ-ਆਪਣੇ ਇਲਾਕਿਆਂ ਨੂੰ ਨਸ਼ਾ ਮੁਕਤ ਕਰਨ ਦੀ ਸਖ਼ਤ ਹਦਾਇਤ ਵੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਨਸ਼ਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

21ਜੀਆਰਪੀਪੀਬੀ25

ਐੱਸਐੱਸਪੀ ਭੁਪਿੰਦਰਜੀਤ ਸਿੰਘ ਵਿਰਕ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: BAÜÆÁÅðêÆê