ਸੜਕ ਕੰਢੇ ਖੜੇ੍ਹ 2 ਬੰਦਿਆਂ ਨੂੰ ਟਰੱਕ ਨੇ ਦਰੜਿਆ

Updated on: Fri, 10 Aug 2018 06:55 PM (IST)
  
ÃóÕ ÇÕéÅð¶ Öó¶ B ÇòÁÕåÆÁ» ù àð¼Õ é¶ çðÇóÁÅ, î½å

ਸੜਕ ਕੰਢੇ ਖੜੇ੍ਹ 2 ਬੰਦਿਆਂ ਨੂੰ ਟਰੱਕ ਨੇ ਦਰੜਿਆ

ਫੋਟੋ-35

ਕੈਪਸ਼ਨ

ਹਾਦਸੇ ਵਿਚ ਮਾਰੇ ਗਏ ਵਿਅਕਤੀਆਂ ਦੀਆਂ ਪੁਰਾਣੀਆਂ ਤਸਵੀਰਾਂ।

ਦੁਖਾਂਤ

- ਹਾਦਸੇ ਤੋਂ ਬਾਅਦ ਡਰਾਈਵਰ ਟਰੱਕ ਛੱਡ ਕੇ ਫ਼ਰਾਰ

- ਪੁਲਿਸ ਨੇ ਟਰੱਕ ਕਬਜ਼ੇ 'ਚ ਲੈ ਕੇ ਸ਼ੁਰੂ ਕੀਤੀ ਕਾਰਵਾਈ

ਅਸ਼ਵਨੀ ਸੋਢੀ, ਮਾਲੇਰਕੋਟਲਾ

ਪਿੰਡ ਸੰਗਾਲੀ ਨੇੜੇ ਸੜਕ ਕੰਢੇ ਖੜ੍ਹੇ ਵਿਅਕਤੀਆਂ ਨੂੰ ਟਰੱਕ ਨੇ ਲਪੇਟ ਵਿਚ ਲੈ ਲਿਆ ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣਾ ਹਿੰਮਤਾਣਾ ਵਿਖੇ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਹਿੰਮਤਾਣਾ ਚੌਕੀ ਦੇ ਇੰਚਾਰਜ ਏਐੱਸਆਈ ਪਵਿੱਤਰ ਸਿੰਘ ਅਨੁਸਾਰ ਸ਼ੁੱਕਰਵਾਰ ਸਵੇਰੇ ਕਰੀਬ ਸਾਢੇ ਛੇ ਵਜੇ ਜਦੋਂ ਮਲਕੀਤ ਸਿੰਘ (58) ਵਾਸੀ ਪਿੰਡ ਸੰਗਾਲੀ ਤੇ ਮੁਹੰਮਦ ਜ਼ਮੀਲ ਵਾਸੀ ਪਿੰਡ ਭੈਣੀ ਸੰਗਾਲੀ ਬੱਸ ਅੱਡੇ 'ਤੇ ਖੜ੍ਹੇ ਆਪਣੇ ਕਿਸੇ ਜਾਣਕਾਰ ਭਰਪੂਰ ਸਿੰਘ ਨਾਲ ਗੱਲਾਂ ਕਰ ਰਹੇ ਸਨ। ਇਸੇ ਦੌਰਾਨ ਮਾਲੇਰਕੋਟਲਾ ਤੋਂ ਧੂਰੀ ਵੱਲ ਜਾ ਰਿਹਾ ਆਇਸ਼ਰ ਟਰੱਕ ਨੇ ਉਕਤ ਵਿਅਕਤੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਹਾਦਸਾ ਐਨਾ ਭਿਆਨਕ ਸੀ ਕਿ ਮੌਕੇ 'ਤੇ ਹੀ ਮਲਕੀਤ ਸਿੰਘ ਅਤੇ ਮੁਹੰਮਦ ਜ਼ਮੀਲ ਦੀ ਮੌਤ ਹੋ ਗਈ, ਜਦੋਂ ਕਿ ਭਰਪੂਰ ਸਿੰਘ ਨੇ ਭੱਜ ਕੇ ਜਾਨ ਬਚਾਈ।

ਉਨ੍ਹਾਂ ਦੱਸਿਆ ਕਿ ਭਰਪੂਰ ਸਿੰਘ ਦੇ ਬਿਆਨਾਂ 'ਤੇ ਆਇਸ਼ਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੌਕੇ 'ਤੇ ਮੌਜੂਦ ਵਿਅਕਤੀਆਂ ਨੇ ਦੱਸਿਆ ਕਿ ਹਾਦਸਾ ਵਾਪਰਨ ਦਾ ਕਾਰਨ ਟਰੱਕ ਦੇ ਡਰਾਈਵਰ ਨੂੰ ਨੀਂਦ ਆਉਣਾ ਹੋ ਸਕਦਾ ਹੈ। ਹਾਦਸਾ ਵਾਪਰਨ ਤੋਂ ਬਾਅਦ ਟਰੱਕ ਡਰਾਈਵਰ ਟਰੱਕ ਨੂੰ ਛੱਡ ਕੇ ਭੱਜਣ ਵਿਚ ਕਾਮਯਾਬ ਹੋ ਗਿਆ। ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ਅਤੇ ਪੁਲਿਸ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਟਰੱਕ ਆਪਣੇ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÃóÕ ÇÕéÅð¶ Öó¶ B ÇòÁÕåÆÁ» ù àð¼Õ é¶ çðÇóÁÅ, î½å