ਮਧੂ ਕੋੜਾ ਦੀ ਪਤਨੀ ਨੇ ਫੜਿਆ ਕਾਂਗਰਸ ਦਾ ਹੱਥ

Updated on: Thu, 11 Oct 2018 07:36 PM (IST)
  

ਸਟੇਟ ਬਿਊਰੋ, ਰਾਂਚੀ : ਝਾਰਖੰਡ 'ਚ ਹਾਸ਼ੀਏ 'ਤੇ ਚੱਲ ਰਹੀ ਕਾਂਗਰਸ ਲਈ ਵੀਰਵਾਰ ਦਾ ਦਿਨ ਉਪਲੱਬਧੀਆਂ ਭਰਿਆ ਰਿਹਾ। ਸੂਬੇ ਦੇ ਸਾਬਕਾ ਮੁੱਖ ਮੰਤਰੀ ਮਧੂ ਕੋੜਾ ਦੀ ਪਤਨੀ ਤੇ ਜਗਨਨਾਥਪੁਰ ਦੀ ਵਿਧਾਇਕ ਗੀਤਾ ਕੋੜਾ ਨੇ ਨਵੀਂ ਦਿੱਲੀ ਵਿਚ ਰਾਹੁਲ ਗਾਂਧੀ ਦੇ ਸਾਹਮਣੇ ਕਾਂਗਰਸ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਉਥੇ ਸੂਬੇ ਵਿਚ ਵਿਰੋਧੀ ਗਠਜੋੜ ਦੀ ਦਿਸ਼ਾ ਵਿਚ ਅਹਿਮ ਕੋਸ਼ਿਸ਼ਾਂ ਹੋਈਆਂ।

ਝਾਰਖੰਡ ਮੁਕਤੀ ਮੋਰਚਾ ਦੇ ਕਾਰਜਕਾਰੀ ਪ੍ਰਧਾਨ ਹੇਮੰਤ ਸੋਰੇਨ, ਝਾਰਖੰਡ ਵਿਕਾਸ ਮੋਰਚਾ ਦੇ ਪ੍ਰਧਾਨ ਬਾਬੂਲਾਲ ਮਰਾਂਡੀ ਅਤੇ ਨਿਰਸਾ ਤੋਂ ਮਾਰਕਸਵਾਦੀ ਤਾਲਮੇਲ ਸਮਿਤੀ (ਐੱਮਸੀਸੀ) ਦੇ ਵਿਧਾਇਕ ਅਰੂਪ ਚੈਟਰਜੀ ਨੇ ਇਸ ਸਿਲਸਿਲੇ ਵਿਚ ਕਾਂਗਰਸ ਆਹਲਾ ਕਮਾਨ ਨਾਲ ਬੈਠਕ ਕੀਤੀ। ਰਾਸ਼ਟਰੀ ਜਨਤਾ ਦਲ ਦੀ ਸੂਬਾ ਪ੍ਰਧਾਨ ਅੰਨਪੂਰਨਾ ਦੇਵੀ ਨਿੱਜੀ ਕਾਰਾਂ ਤੋਂ ਇਸ ਵਿਚ ਸ਼ਾਮਲ ਨਹੀਂ ਹੋ ਸਕੀ। ਬੈਠਕ ਵਿਚ ਵਿਰੋਧੀ ਗਠਜੋੜ ਦੇ ਫਾਰਮੂਲੇ 'ਤੇ ਚਰਚਾ ਹੋਈ। ਛੇਤੀ ਹੀ ਇਸ ਦਾ ਅਧਿਕਾਰਤ ਐਲਾਨ ਹੋਵੇਗਾ। ਇਸ ਮੌਕੇ ਸੂਬਾ ਕਾਂਗਰਸ ਇੰਜਾਰਜ ਆਰਪੀਐੱਨ ਸਿੰਘ, ਸਹਿ ਇੰਜਾਰਜ ਉਮੰਗ ਸਿੰਘਾਰ, ਸੂਬਾ ਕਾਂਗਰਸ ਪ੍ਰਧਾਨ ਡਾ. ਅਜੈ ਕੁਮਾਰ, ਕਾਂਗਰਸ ਵਿਧਾਇਕ ਦਲ ਦੇ ਨੇਤਾ ਆਲਮਗੀਰ ਆਲਮ ਵੀ ਮੌਜੂਦ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: anti bjp political alliance in jharkhand