ਸ਼ਿਮਲਾ ਦੀਆਂ ਵਾਦੀਆਂ 'ਚ ਕੈਪਟਨ ਨੇ ਨਿਪਟਾਈਆਂ ਫਾਈਲਾਂ

Updated on: Fri, 19 May 2017 10:07 PM (IST)
  

ਪਾਕਿਸਤਾਨੀ ਮਹਿਲਾ ਦੋਸਤ ਅਰੂਸਾ ਆਲਮ ਦਾ ਜਨਮ ਦਿਨ ਕੱਲ੍ਹ ਆਪਣੇ ਫਾਰਮ ਹਾਊਸ 'ਚ ਮਨਾਉਣਗੇ ਅਮਰਿੰਦਰ

ਸਟੇਟ ਬਿਊਰੋ, ਸ਼ਿਮਲਾ :

ਸਿਆਸੀ ਸਰਗਰਮੀਆਂ ਤੋਂ ਦੂਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਿਮਲਾ ਦੀਆਂ ਠੰਢੀਆਂ ਵਾਦੀਆਂ 'ਚ ਆਰਾਮ ਕਰ ਰਹੇ ਹਨ। ਨਾਰਕੰਡਾ ਤੋਂ ਕੁਝ ਕਿਲੋਮੀਟਰ ਪਹਿਲਾਂ ਕੰਡਿਆਡੀ 'ਚ ਉਹ ਠਹਿਰੇ ਹਨ। ਖੂਬਸੂਰਤ ਅਤੇ ਠੰਢੀਆਂ ਵਾਦੀਆਂ 'ਚ ਰਹਿ ਕੇ ਕੈਪਟਨ ਆਪਣਾ ਕੰਮਕਾਜ ਨਿਪਟਾ ਰਹੇ ਹਨ। ਸ਼ੁੱਕਰਵਾਰ ਨੂੰ ਵੀ ਉਨ੍ਹਾਂ ਨੇ ਇਥੇ ਕਈ ਫਾਈਲਾਂ ਨਿਪਟਾਈਆਂ।

ਕੈਪਟਨ ਅਮਰਿੰਦਰ ਸਿੰਘ ਵੀਰਵਾਰ ਸ਼ਾਮ ਕੰਡਿਆਡੀ ਸਥਿਤ ਆਪਣੇ ਫਾਰਮ ਹਾਊਸ 'ਚ ਪਹੁੰਚੇ ਸਨ। ਆਰਾਮ ਅਤੇ ਕੰਮ ਦੇ ਨਾਲ ਉਹ ਖੁਸ਼ਨੁਮਾ ਮੌਸਮ ਦਾ ਵੀ ਆਨੰਦ ਮਾਣ ਰਹੇ ਹਨ। ਅਮਰਿੰਦਰ ਸਿੰਘ ਆਪਣੀ ਪਾਕਿਸਤਾਨੀ ਮਹਿਲਾ ਦੋਸਤ ਅਰੂਸਾ ਆਲਮ ਦਾ ਜਨਮ ਦਿਨ 21 ਮਈ ਨੂੰ ਆਪਣੇ ਫਾਰਮ ਹਾਊਸ 'ਚ ਮਨਾਉਣਗੇ। ਜਨਮ ਦਿਨ ਸਮਾਗਮ 'ਚ ਕੈਪਟਨ ਦੇ ਕਰੀਬੀ ਦੋਸਤਾਂ ਦੇ ਇਲਾਵਾ ਪੰਜਾਬ ਦੇ ਕੁਝ ਖ਼ਾਸ ਮੰਤਰੀ ਵੀ ਸ਼ਾਮਿਲ ਹੋਣਗੇ। ਅਰੂਸਾ ਆਲਮ ਇਸ ਸਮੇਂ ਭਾਰਤ 'ਚ ਹੀ ਹੈ। ਅਮਰਿੰਦਰ ਸਿੰਘ ਦੇ ਫਾਰਮ ਹਾਊਸ 'ਚ ਸੁਰੱਖਿਆ ਵਿਵਸਥਾ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਇਸ ਲਈ ਉਨ੍ਹਾਂ ਨੂੰ ਕਿਸੇ ਦਾ ਮਿਲਣਾ ਆਸਾਨ ਨਹੀਂ ਹੋਵੇਗਾ। ਫਾਰਮ ਹਾਊਸ 'ਚ ਕੁਝ ਖ਼ਾਸ ਚੁਣੇ ਲੋਕਾਂ ਨੂੰ ਹੀ ਜਾਣ ਦਿੱਤਾ ਜਾਏਗਾ। ਅਮਰਿੰਦਰ ਸਿੰਘ ਦਾ ਫਾਰਮ ਹਾਊਸ ਸੇਬ ਦੇ ਬਗੀਚਿਆਂ ਨਾਲ ਿਘਰਿਆ ਹੋਇਆ ਹੈ। ਉਨ੍ਹਾਂ ਦਾ ਇਥੇ ਫਾਰਮ ਹਾਊਸ ਦੇ ਇਲਾਵਾ ਕਾਫ਼ੀ ਵੱਡਾ ਸੇਬ ਦਾ ਬਗੀਚਾ ਵੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: amrender singh clears files in shimla