ਅਮਰੀਕਾ, ਇੰਗਲੈਂਡ ਤੇ ਫ਼ਰਾਂਸ ਦੀਆਂ ਸਾਂਝੀਆਂ ਫ਼ੌਜਾਂ ਵੱਲੋਂ ਸੀਰੀਆ 'ਤੇ ਹਮਲਾ

Updated on: Sat, 14 Apr 2018 11:36 AM (IST)
  
America England France Syria

ਅਮਰੀਕਾ, ਇੰਗਲੈਂਡ ਤੇ ਫ਼ਰਾਂਸ ਦੀਆਂ ਸਾਂਝੀਆਂ ਫ਼ੌਜਾਂ ਵੱਲੋਂ ਸੀਰੀਆ 'ਤੇ ਹਮਲਾ

ਦਮਿਸ਼ਕ (ਸੀਰੀਆ): ਅਮਰੀਕਾ, ਇੰਗਲੈਂਡ ਅਤੇ ਫ਼ਰਾਂਸ ਦੀਆਂ ਸਾਂਝੀਆਂ ਫ਼ੌਜਾਂ ਨੇ ਸੀਰੀਆ 'ਤੇ ਹਮਲਾ ਕਰ ਦਿੱਤਾ ਹੈ¢ ਸੀਰੀਆ 'ਚ ਬਸ਼ਰ ਅਲ-ਅਸਦ ਦੀ ਸਰਕਾਰ ਹੈ¢ ਬੀਤੇ ਦਿਨੀਂ ਉੱਥੇ ਆਮ ਨਾਗਰਿਕਾਂ 'ਤੇ ਰਸਾਇਣਕ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ¢ ਅਮਰੀਕਾ ਤੇ ਉਸ ਦੇ ਭਾਈਵਾਲ਼ ਦੇਸ਼ਾਂ ਨੇ ਉਸੇ ਦੇ ਜਵਾਬ ਵਿਚ ਹੁਣ ਸੀਰੀਆ 'ਤੇ ਇੱਕਜੁਟ ਹਮਲਾ ਕੀਤਾ ਹੈ¢ ਇਹ ਐਲਾਨ ਸ਼ੁੱਕਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤਾ¢ ਟਰੰਪ ਨੇ ਜਿਵੇਂ ਹੀ ਵ੍ਹਾਈਟ ਹਾਊਸ ਤੋਂ ਆਪਣਾ ਭਾਸ਼ਣ ਸ਼ੁਰੂ ਕੀਤਾ, ਉਸ ਦੇ ਕੁਝ ਹੀ ਚਿਰ ਪਿੱਛੋਂ ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿਚ ਵੱਡੇ ਧਮਾਕੇ ਸੁਣੇ ਗਏ¢ ਸੀਰੀਆ ਵਿਚ ਪਿਛਲੇ ਸੱਤ ਵਰਿ੍ਹਆਂ ਤੋਂ ਖਾਨਾਜੰਗੀ ਚੱਲ ਰਹੀ ਹੈ ਤੇ ਹੁਣ ਅਮਰੀਕੀ ਹਮਲਿਆਂ ਨਾਲ ਉਸ ਵਿਚ ਇਕ ਨਵਾਂ ਅਧਿਆਇ ਜੁੜ ਗਿਆ ਹੈ¢ ਟਰੰਪ ਨੇ ਕਿਹਾ ਕਿ ਬਸ਼ਰ ਅਲ-ਅਸਦ ਇਕ ਤਾਨਾਸ਼ਾਹ ਹੈ ਤੇ ਉਹ ਆਪਣੇ ਹੀ ਨਾਗਰਿਕਾਂ ਦਾ ਖ਼ਾਤਮਾ ਕਰਨ ਲਈ ਹੁਣ ਰਸਾਇਣਕ ਹਥਿਆਰਾਂ ਦੀ ਵਰਤੋਂ ਕਰ ਰਿਹਾ ਹੈ¢ ਉਨ੍ਹਾਂ ਕਿਹਾ ਕਿ ਫ਼ੌਜੀ ਹਮਲੇ ਸਿਰਫ਼ ਉਨ੍ਹਾਂ ਹੀ ਟਿਕਾਣਿਆਂ 'ਤੇ ਕੀਤੇ ਜਾ ਰਹੇ ਹਨ, ਜਿੱਥੇ ਰਸਾਇਣਕ ਹਥਿਆਰ ਤਿਆਰ ਹੋਣ ਦੀ ਸੂਹ ਮਿਲੀ ਹੈ¢

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: America England France Syria