ਏਰੀਜ਼ੋਨਾ ਹਵਾਈ ਹਾਦਸੇ 'ਚ ਇਕ ਭਾਰਤੀ ਵਪਾਰੀ ਦੀ ਮੌਤ

Updated on: Sat, 14 Apr 2018 11:46 AM (IST)
  
america air port attack

ਏਰੀਜ਼ੋਨਾ ਹਵਾਈ ਹਾਦਸੇ 'ਚ ਇਕ ਭਾਰਤੀ ਵਪਾਰੀ ਦੀ ਮੌਤ

ਵਾਸ਼ਿੰਗਟਨ ਡੀ ਸੀ (ਅਮਰੀਕਾ): ਅਮਰੀਕੀ ਸੂਬੇ ਏਰੀਜ਼ੋਨਾ ਦੇ ਸ਼ਹਿਰ ਫ਼ੀਨਿਕਸ 'ਚ ਇਕ ਹਵਾਈ ਹਾਦਸੇ ਦੌਰਾਨ ਇਕ ਭਾਰਤੀ ਵਪਾਰੀ ਆਨੰਦ ਪਟੇਲ (26) ਸਮੇਤ ਛੇ ਵਿਅਕਤੀਆਂ ਦੀ ਮੌਤ ਹੋ ਗਈ ਹੈ¢ ਆਨੰਦ ਪਟੇਲ 'ਵ੍ਹਟ'ਜ਼ ਹੈਪੀ ਕਲੋਦਿੰਗ' ਦੇ ਨਾਂਅ ਨਾਲ ਕੱਪੜੇ ਦਾ ਵਪਾਰ ਕਰਦਾ ਸੀ¢ ਰਤਾ ਪੱਛੜ ਕੇ ਪ੫ਾਪਤ ਜਾਣਕਾਰੀ ਅਨੁਸਾਰ ਸੋਮਵਾਰ ਦੀ ਰਾਤ ਨੂੰ ਪਾਈਪਰ ਪੀਏ-24 ਹਵਾਈ ਜਹਾਜ਼ ਲਾਸ ਵੇਗਾਸ ਜਾ ਰਿਹਾ ਸੀ ਕਿ ਉਡਾਣ ਭਰਨ ਦੇ ਸਿਰਫ਼ 15 ਮਿੰਟਾਂ ਪਿੱਛੋਂ ਹੀ ਉਹ ਸਕੌਟਸਡੇਲ ਗੌਲਫ਼ ਕੋਰਸ 'ਤੇ ਡਿੱਗ ਪਿਆ ਤੇ ਉਸ ਨੂੰ ਤੁਰੰਤ ਅੱਗ ਲੱਗ ਗਈ¢ ਮਾਰੇ ਗਏ ਸਾਰੇ ਵਿਅਕਤੀਆਂ ਦੀ ਉਮਰ 22 ਤੋਂ 28 ਵਰਿ੍ਹਆਂ ਦੇ ਸਨ¢ਆਨੰਦ ਪਟੇਲ ਆਪਣੇ ਦੋਸਤਾਂ 'ਚ 'ਹੈਪੀ' ਦੇ ਨਾਂਅ ਨਾਲ ਵਧੇਰੇ ਜਾਣਿਆ ਜਾਂਦਾ ਸੀ¢ ਉਹ ਸਾਲ 2009 'ਚ ਉੱਚ ਸਿੱਖਿਆ ਹਾਸਲ ਕਰਨ ਲਈ ਆਪਣੇ ਜੁੜਵਾਂ ਭਰਾ ਆਕਾਸ਼ ਪਟੇਲ ਨਾਲ ਅਮਰੀਕਾ ਆਇਆ ਸੀ¢

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: america air port attack