ਅਮਰਨਾਥ ਯਾਤਰਾ 'ਤੇ ਜਾ ਰਹੀ ਬਸ ਖੱਡ 'ਚ ਡਿੱਗੀ, 16 ਦੀ ਮੌਤ, 19 ਜ਼ਖ਼ਮੀ

Updated on: Sun, 16 Jul 2017 05:22 PM (IST)
  
Amarnath Yatra bus accident 16 killed

ਅਮਰਨਾਥ ਯਾਤਰਾ 'ਤੇ ਜਾ ਰਹੀ ਬਸ ਖੱਡ 'ਚ ਡਿੱਗੀ, 16 ਦੀ ਮੌਤ, 19 ਜ਼ਖ਼ਮੀ

ਸ਼੍ਰੀ ਬਾਬਾ ਅਮਰਨਾਥ ਦੀ ਯਾਤਰਾ 'ਤੇ ਜਾ ਰਹੀ ਇਕ ਬਸ ਰਾਮਬਨ ਨੇੜੇ ਦੁਰਘਟਨਾ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ 16 ਯਾਤਰੀਆਂ ਦੀ ਮੌਤ ਹੋ ਗਈ ਤੇ 19 ਤੋਂ ਵੱਧ ਯਾਤਰੀ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਿਕ ਐਤਵਾਰ ਸਵੇਰੇ ਅਮਰਨਾਥ ਯਾਤਰਾ ਲਈ ਜਾ ਰਹੀ ਜੇਕੇਐੱਸਆਰਟੀਸੀ ਦੀ ਬਸ ਨੰਬਰ ਜੇਕੇ02ਵਾਈ-0594 ਬਨੀਹਾਲ ਦੇ ਨਾਚੀਨਾਲਾ ਕੋਲ ਪਹੁੰਚੀ ਤਾਂ ਇਕ ਡੂੰਘੀ ਖੱਡ 'ਚ ਜਾ ਡਿੱਗੀ। ਇਸ ਦੁਰਘਟਨਾ 'ਚ 16 ਯਾਤਰੀਆਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ 'ਚ ਇਕ ਮਹਿਲਾ ਯਾਤਰੀ ਵੀ ਸ਼ਾਮਿਲ ਹੈ।

ਦੁਰਘਟਨਾ ਦਾ ਪਤਾ ਚਲਦੇ ਹੀ ਪੁਲਿਸ, ਫੋਜ਼ ਦੇ ਜਵਾਨਾਂ ਤੇ ਸਥਾਨਿਕ ਲੋਕ ਬਚਾਅ ਕਾਰਜ ਲਈ ਜੁਟੇ ਰਹੇ ਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ 'ਚ ਦਾਖਲ ਕਰਾਇਆ। ਛੇ ਜ਼ਖ਼ਮੀਆਂ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਹਵਾਈ ਸੈਨਾ ਨੇ ਹੈਲੀਕਾਪਟਰ ਰਾਹੀਂ ਜੰਮੂ ਲਿਜਾਇਆ ਗਿਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Amarnath Yatra bus accident 16 killed