ਸ੍ਰੀਨਗਰ - ਵਿਗੜੇ ਮੌਸਮ ਦੇ ਮਿਜਾਜ 'ਚ ਅਮਰਨਾਥ ਤੀਰਥ ਯਾਤਰਾ ਦੇ ਪਹਿਲੇ ਦਿਨ ਵੀਰਵਾਰ ਨੂੰ 1007 ਸ਼ਰਧਾਲੂਆਂ ਨੇ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ। ਸਵੇਰੇ ਬਾਰਿਸ਼ ਨੂੰ ਦੇਖਦੇ ਹੋਏ ਪਹਿਲਗਾਮ ਤੋਂ 60 ਸ਼ਰਧਾਲੂਆਂ ਨੂੰ ਛੱਡੇ ਜਾਣ ਤੋਂ ਬਾਅਦ ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਯਾਤਰਾ ਨੂੰ ਪੂਰੇ ਦਿਨ ਦੇ ਲਈ ਮੁੱਲਤਵੀ ਕਰ ਦਿੱਤਾ ਗਿਆ। ਜਦਕਿ ਬਾਲਟਾਲ ਤੋਂ ਸਵੇਰੇ ਰੋਕੇ ਗਏ 1316 ਸ਼ਰਧਾਲੂਆਂ ਦੇ ਜੱਥੇ ਨੂੰ ਦੋਪਹਿਰ 12 ਵਜੇ ਰਵਾਨਾ ਕੀਤਾ ਗਿਆ। ਮੀਂਹ ਵੀ ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ਨੂੰ ਰੋਕ ਨਹੀਂ ਸਕਿਆ। ਯਾਤਰੀਆਂ 'ਚ ਕਾਫ਼ੀ ਉਤਸ਼ਾਹ ਦੇਖਿਆ ਗਿਆ ਹੈ। ਹੁਣ ਤਕ 2876 ਸ਼ਰਧਾਲੂ ਦਰਸ਼ਨ ਲਈ ਰਵਾਨਾ ਹੋ ਗਏ ਹਨ।