ਦੋ ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਸ਼ਿਵਿਲੰਗ ਦੇ ਦਰਸ਼ਨ

Updated on: Sun, 16 Jul 2017 07:18 PM (IST)
  

- ਪਵਿੱਤਰ ਗੁਫ਼ਾ 'ਚ ਬਾਬਾ ਬਰਫਾਨੀ ਪੂਰੇ ਆਕਾਰ 'ਚ ਹਨ ਵਿਰਾਜਮਾਨ

- ਯਾਤਰੀ ਨਿਵਾਸ ਭਗਵਤੀ ਨਗਰ ਤੋਂ 3603 ਸ਼ਰਧਾਲੂਆਂ ਦਾ ਜੱਥਾ ਰਵਾਨਾ

ਸਟੇਟ ਬਿਊਰੋ, ਜੰਮੂ : ਬਾਬਾ ਅਮਰਨਾਥ ਦੇ ਦਰਸ਼ਨ ਲਈ ਸ਼ਰਧਾਲੂਆਂ 'ਚ ਭਾਰੀ ਉਤਸ਼ਾਹ ਹੈ। 18 ਦਿਨਾਂ 'ਚ ਦੋ ਲੱਖ ਤੋਂ ਵੱਧ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ।

ਬੇਸ ਕੈਂਪ ਯਾਤਰੀ ਨਿਵਾਸ ਭਗਵਤੀ ਨਗਰ ਤੋਂ ਐਤਵਾਰ ਸਵੇਰੇ 3603 ਸ਼ਰਧਾਲੂਆਂ ਦਾ ਜੱਥਾ ਪਹਿਲਗਾਮ ਤੇ ਬਾਲਟਾਲ ਲਈ ਰਵਾਨਾ ਹੋਇਆ। ਜੱਥੇ 'ਚ 2559 ਮਰਦ, 950 ਅੌਰਤਾਂ, 93 ਸਾਧੂ ਤੇ ਇਕ ਕਿੰਨਰ ਸ਼ਾਮਿਲ ਸੀ। ਸਾਰੇ ਸ਼ਰਧਾਲੂ 75 ਬੱਸਾਂ ਤੇ 68 ਹਲਕੇ ਵਾਹਨਾਂ ਰਾਹੀਂ ਯਾਤਰਾ 'ਤੇ ਗਏ। ਯਾਤਰਾ ਦੇ 17ਵੇਂ ਦਿਨ ਇਕ ਲੱਖ 95 ਹਜ਼ਾਰ 491 ਸ਼ਰਧਾਲੂਆਂ ਨੇ ਪਵਿੱਤਰ ਗੁਫ਼ਾ 'ਚ ਸ਼ਿਵਿਲੰਗ ਦੇ ਦਰਸ਼ਨ ਕਰ ਲਏ ਸਨ। ਹਾਲਾਂਕਿ ਅਨੰਤਨਾਗ 'ਚ ਬਾਬਾ ਅਮਰਨਾਥ ਦੇ ਸ਼ਰਧਾਲੂਆਂ 'ਤੇ ਅੱਤਵਾਦੀ ਹਮਲਾ ਹੋਇਆ ਸੀ, ਇਸ ਦੇ ਬਾਵਜੂਦ ਦਰਸ਼ਨਾਂ ਲਈ ਸ਼ਰਧਾਲੂਆਂ ਦੇ ਕਦਮ ਵਧਦੇ ਹੀ ਗਏ ਹਨ। ਮੌਸਮ ਦੀ ਮਿਹਰਬਾਨੀ ਬਣੀ ਹੋਈ ਹੈ। ਪਵਿੱਤਰ ਗੁਫ਼ਾ 'ਚ ਬਾਬਾ ਬਰਫਾਨੀ ਪੂਰੇ ਆਕਾਰ 'ਚ ਵਿਰਾਜਮਾਨ ਹਨ। ਪਿਛਲੇ ਸਾਲ ਵੀ ਪਹਿਲਾਂ 20 ਦਿਨਾਂ 'ਚ ਦੋ ਲੱਖ ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਗੁਫ਼ਾ ਦੇ ਦਰਸ਼ਨ ਕੀਤੇ ਸਨ, ਪਰ ਯਾਤਰਾ ਸ਼ੁਰੂ ਹੋਣ ਤੋਂ ਬਾਅਦ ਇਕ ਹਫ਼ਤੇ 'ਚ ਬਾਬਾ ਅੰਤਰ ਧਿਆਨ ਹੋ ਗਏ ਸਨ। ਕੇਂਦਰ ਤੇ ਸੂਬਾ ਸਰਕਾਰ ਨੇ ਸ਼ਰਧਾਲੂਆਂ ਦੀ ਸੁਰੱਖਿਆ ਲਈ 30 ਹਜ਼ਾਰ ਤੋਂ ਵੱਧ ਸੁਰੱਖਿਆ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Amarnath yatra