ਹੈਦਰਾਬਾਦ ਆਤਮਘਾਤੀ ਧਮਾਕਾ ਮਾਮਲੇ ਦੇ ਸਾਰੇ 10 ਦੋਸ਼ੀ ਬਰੀ

Updated on: Thu, 10 Aug 2017 06:04 PM (IST)
  

ਹੈਦਰਾਬਾਦ (ਏਜੰਸੀਆਂ) : ਹੈਦਰਾਬਾਦ ਦੀ ਮੈਟਰੋਪੋਲੀਟਨ ਸੈਸ਼ਲ ਅਦਾਲਤ ਨੇ ਵੀਰਵਾਰ ਨੂੰ 2005 'ਚ ਇੱਥੋਂ ਦੀ ਇਕ ਪੁਲਿਸ ਇਮਾਰਤ 'ਚ ਹੋਏ ਆਤਮਘਾਤੀ ਬੰਬ ਧਮਾਕੇ 'ਚ ਗਿ੍ਰਫ਼ਤਾਰ ਸਾਰੇ 10 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ। ਸਾਰਿਆਂ ਨੂੰ ਸਬੂਤਾਂ ਦੇ ਦੋਸ਼ਾਂ ਦੀ ਘਾਟ ਕਾਰਨ ਬਰੀ ਕੀਤਾ ਗਿਆ ਹੈ। ਇਨ੍ਹਾਂ 'ਚ ਨੌ ਜੇਲ੍ਹ 'ਚ ਹਨ ਜਦਕਿ ਇਕ ਜ਼ਮਾਨਤ 'ਤੇ ਹੈ।

ਬੇਗਮਪੇਟ ਇਲਾਕੇ 'ਚ ਸਖ਼ਤ ਸੁਰੱਖਿਆ ਵਾਲੇ ਟਾਸਕ ਫੋਰਸ ਦਫ਼ਤਰ 'ਚ 12 ਅਕਤੂਬਰ, 2005 ਨੂੰ ਬੰਗਲਾਦੇਸ਼ ਦੇ ਇਕ ਆਤਮਘਾਤੀ ਹਮਲਾਵਰ ਨੇ ਖ਼ੁਦ ਨੂੰ ਧਮਾਕੇ ਨਾਲ ਉਡਾ ਲਿਆ। ਇਸ ਹਮਲੇ 'ਚ ਇਕ ਹੋਮਗਾਰਡ ਦੀ ਮੌਤ ਹੋ ਗਈ ਸੀ ਜਦਕਿ ਇਕ ਹੋਰ ਜ਼ਖ਼ਮੀ ਹੋ ਗਿਆ ਸੀ।

ਵਿਸ਼ੇਸ਼ ਜਾਂਚ ਦਲ (ਐੱਸਆਈਟੀ) ਨੇ ਦਾਅਵਾ ਕੀਤਾ ਸੀ ਕਿ ਇਸ ਹਮਲੇ 'ਚ ਬੰਗਲਾਦੇਸ਼ ਦੇ ਹਰਕਤ ਉਲ ਜਿਹਾਦ ਏ ਇਸਲਾਮੀ (ਹੁਜੀ) ਸ਼ਾਮਿਲ ਸਨ। ਹਮਲਾਵਰ ਦੀ ਪਛਾਣ ਹੁਜੀ ਮੈਂਬਰ ਦਾਲਿਨ ਵਜੋਂ ਹੋਈ ਸੀ। ਐੱਸਆਈਟੀ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਇਸ ਹਮਲੇ ਦੇ ਮਾਸਟਰ ਮਾਈਂਡ ਮੁਹੰਮਦ ਅਬੁਦਲ ਸ਼ਾਹਿਦ ਉਰਫ਼ ਬਿਲਾਲ ਤੇ ਗ਼ੁਲਾਮ ਯਜਦਾਨੀ ਪਾਕਿਸਤਾਨ ਤੇ ਨਵੀਂ ਦਿੱਲੀ 'ਚ ਮਾਰੇ ਗਏ ਸਨ। ਮੁਲਜ਼ਮਾਂ ਦੇ ਵਕੀਲ ਅਬਦੁਲ ਅਜ਼ੀਮ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸਤੇਗਾਸਾ ਦਾ ਕੇਸ ਪੂਰੀ ਤਰ੍ਹਾਂ ਐੱਸਆਈਟੀ ਦੇ ਸਾਹਮਣੇ ਕੀਤੇ ਗਏ ਕਬੂਲਨਾਮੇ ਤੇ ਹਾਲਾਤ ਦੇ ਸਬੂਤਾਂ 'ਤੇ ਨਿਰਭਰ ਸੀ। ਉਨ੍ਹਾਂ ਕਿਹਾ ਕਿ ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਬਗ਼ੈਰ ਸਬੂਤਾਂ ਦੇ ਗਿ੍ਰਫ਼ਤਾਰ ਕੀਤਾ ਸੀ। ਉੱਥੇ ਹੀ ਪੁਲਿਸ ਡਿਪਟੀ ਕਮਿਸ਼ਨਰ (ਖ਼ੁਫੀਆ ਵਿਭਾਗ) ਅਵਿਨਾਸ਼ ਮੋਹੰਤੀ ਨੇ ਦੱਸਿਆ ਕਿ ਪੁਲਿਸ ਅਦਾਲਤੀ ਹੁਕਮ ਦਾ ਅਧਿਐਨ ਕਰਨ ਤੋਂ ਬਾਅਦ ਹੀ ਇਸ ਗੱਲ ਦਾ ਫ਼ੈਸਲਾ ਕਰੇਗੀ ਕਿ ਫ਼ੈਸਲੇ ਨੂੰ ਚੁਣੌਤੀ ਦਿੱਤੀ ਜਾਵੇ ਜਾਂ ਨਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: All accused acquitted in Hyderabad suicide blast case