ਨਵੀਂ ਦਿੱਲੀ : ਭਾਰਤੀ ਹਵਾਈ ਫੌਜ ਦੇ ਚੀਫ਼ ਮਾਰਸ਼ਲ ਬੀਐੱਸ ਧਨੋਆ ਨੇ ਅੱਜ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਜੰਗੀ ਹਾਲਾਤਾਂ ਨਾਲ ਨਜਿੱਠਣ ਲਈ ਸਾਨੂੰ ਗੁਆਂਢੀ ਮੁਲਕਾਂ ਪਾਕਿਸਤਾਨ ਤੇ ਚੀਨ ਦੀ ਬਰਾਬਰੀ ਕਰਨੀ ਹੋਵੇਗੀ। ਸੈਂਟਰ ਫਾਰ ਏਅਰ ਪਾਵਰ ਸਟੱਡੀਜ਼ ਵੱਲੋਂ ਕਰਵਾਏ ਸੈਮੀਨਾਰ ਦੌਰਾਨ ਆਈਏਐੱਫ ਚੀਫ ਧਨੋਆ ਨੇ ਕਿਹਾ ਕਿ ਰਵਾਇਤੀ ਲੜਾਈ ਨਾਲੋਂ ਹਵਾਈ ਲੜਾਈ ਜ਼ਿਆਦਾ ਅਹਿਮ ਹੈ ਤੇ ਇਹ ਜਿੱਤਣੀ ਹੀ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਰਾਫੇਲ ਜਹਾਜ਼ ਤੇ ਐੱਸ-400 ਏਅਰ ਡਿਫੈਂਸ ਮਿਜ਼ਾਈਲ ਮੁਹੱਈਆ ਕਰਵਾਉਣ ਨਾਲ ਹਵਾਈ ਫੌਜ ਦੀ ਘਾਟ ਪੂਰੀ ਹੋਈ ਹੈ ਤੇ ਇਸ ਨੂੰ ਹੋਰ ਬਲ ਮਿਲਿਆ ਹੈ। ਉਨ੍ਹਾਂਜਾਣਕਾਰੀ ਦਿੱਤੀ ਕਿ ਚੀਨ ਕੋਲ 1700 ਫਾਈਟਰ ਜੈੱਟ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਭਾਰਤ ਕੋਲ 31 ਸਕਵਾਰਡਨ ਹਨ। ਜੇ ਅਸੀਂ ਜ਼ਰੂਰਤ ਅਨੁਸਾਰ 42 ਸਕਵਾਰਡਨ ਮੁਹੱਈਆ ਕਰ ਵੀ ਲਈਏ ਤਾਂ ਵੀ ਅਸੀਂ ਪਾਕਿਸਤਾਨ ਤੇ ਚੀਨ ਦੀ ਸਾਂਝੀ ਤਾਕਤ ਤੋਂ ਕਾਫੀ ਪਿੱਛੇ ਰਹਾਂਗੇ।