10 ਸੀਐੱਨਟੀ 1014

-ਅਲੋਕ ਨਾਥ 'ਤੇ ਲਾਏ ਜਬਰ ਜਨਾਹ ਦੇ ਦੋਸ਼

-ਟਵਿੱਟਰ 'ਤੇ ਪੋਸਟ ਪਾ ਕੇ ਲਾਏ ਗੰਭੀਰ ਦੋਸ਼

ਮੁੰਬਈ (ਆਈਏਐੱਨਐੱਸ) : 1990 ਦੇ ਚਰਚਿਤ ਟੀਵੀ ਸ਼ੋਅ 'ਤਾਰਾ' ਦੀ ਲੇਖਿਕਾ ਤੇ ਨਿਰਮਾਤਾ ਵਿੰਤੀ ਨੰਦਾ ਵੱਲੋਂ ਫਿਲਮ ਤੇ ਟੀਵੀ ਅਦਾਕਾਰ ਅਲੋਕ ਨਾਥ 'ਤੇ ਜਬਰ ਜਨਾਹ ਦੇ ਦੋਸ਼ ਲਾਉਣ ਦੇ ਇਕ ਦਿਨ ਪਿੱਛੋਂ ਫਿਲਮ ਅਦਾਕਾਰਾ ਸੰਧਿਆ ਮਿ੍ਰਦੁਲ ਨੇ ਵੀ 'ਸੰਸਕਾਰੀ' ਵਜੋਂ ਜਾਣੇ ਜਾਂਦੇ ਅਲੋਕ ਨਾਥ 'ਤੇ ਜਬਰ ਜਨਾਹ ਦੇ ਦੋਸ਼ ਲਾਏ ਹਨ। ਸੰਧਿਆ ਨੇ ਕਿਹਾ ਕਿ ਕੋਡਾਈਕਨਲ ਵਿਖੇ ਇਕ ਟੈਲੀਫਿਲਮ ਦੀ ਸ਼ੂਟਿੰਗ ਦੌਰਾਨ ਉਸ ਨਾਲ ਅਲੋਕ ਨਾਥ ਨੇ ਜਬਰ ਜਨਾਹ ਕੀਤਾ।

ਸੰਧਿਆ ਨੇ ਆਪਣੇ ਟਵਿੱਟਰ 'ਤੇ ਪੋਸਟ ਕੀਤਾ ਕਿ ਜਦੋਂ ਉਸ ਨੇ ਫਿਲਮ ਸਨਅਤ 'ਚ ਆਪਣਾ ਕਰੀਅਰ ਸ਼ੁਰੂ ਕੀਤਾ ਤਾਂ ਉਸ ਨੂੰ ਇਕ ਟੈਲੀ ਫਿਲਮ 'ਚ ਮੁੱਖ ਭੂਮਿਕਾ ਦਾ ਕਿਰਦਾਰ ਮਿਲਿਆ ਜਿਸ 'ਚ ਅਲੋਕ ਨਾਥ ਮੇਰੇ ਪਿਤਾ ਦੀ ਭੂਮਿਕਾ ਨਿਭਾ ਰਿਹਾ ਸੀ ਤੇ ਰੀਮਾ ਲਾਗੂ ਮੇਰੀ ਮਾਤਾ ਸੀ। ਸ਼ੂਟਿੰਗ ਦੌਰਾਨ ਅਲੋਕ ਨਾਥ ਮੇਰੀ ਬਹੁਤ ਤਾਰੀਫ਼ ਕਰਦਾ ਸੀ ਤੇ ਮੈਂ ਵੀ ਉਸ ਨੂੰ ਆਪਣੇ ਪਿਤਾ ਸਮਾਨ ਸਮਝਦੀ ਸੀ। ਸ਼ੂਟਿੰਗ ਦੌਰਾਨ ਇਕ ਦਿਨ ਅਲੋਕ ਨਾਥ ਹੋਟਲ 'ਚ ਮੇਰੇ ਕਮਰੇ 'ਚ ਜਬਰੀ ਦਾਖਲ ਹੋਇਆ ਤੇ ਮੇਰੇ ਨਾਲ ਜਬਰਦਸਤੀ ਕੀਤੀ। ਸੰਧਿਆ ਨੇ ਕਿਹਾ ਕਿ ਅਲੋਕ ਨਾਥ ਰੋਜ਼ਾਨਾ ਸ਼ਰਾਬ ਪੀਣ ਦਾ ਆਦੀ ਹੈ। ਉਸ ਨੇ ਉਕਤ ਘਟਨਾ ਤੋਂ ਬਾਅਦ ਵੀ ਮੈਨੂੰ ਕਈ ਵਾਰ ਆਪਣੇ ਕਮਰੇ 'ਚ ਬੁਲਾਇਆ ਪ੍ਰੰਤੂ ਮੇਰੇ ਸਾਥੀ ਕਲਾਕਾਰਾਂ ਤੇ ਰੀਮਾ ਲਾਗੂ ਨੇ ਮੇਰੀ ਹਿਫਾਜ਼ਤ ਕੀਤੀ ਪ੍ਰੰਤੂ ਤਦ ਬਹੁਤ ਦੇਰ ਹੋ ਚੁੱਕੀ ਸੀ ਤੇ ਮੇਰਾ ਨੁਕਸਾਨ ਹੋ ਚੁੱਕਾ ਸੀ। ਸੰਧਿਆ ਨੇ ਵਿੰਤੀ ਨੰਦਾ ਦੇ ਬਿਆਨ ਦਾ ਸਮੱਰਥਨ ਕਰਦਿਆਂ ਕਿਹਾ ਕਿ ਉਹ ਆਪਣੇ ਨਾਲ ਕੀਤੀ ਜਬਰਦਸਤੀ ਲਈ ਅਲੋਕ ਨਾਥ ਨੂੰ ਕਦੀ ਵੀ ਮਾਫ਼ ਨਹੀਂ ਕਰੇਗੀ।