ਆਦਿਲ ਹੁਸੈਨ ਨੂੰ ਬੈਸਟ ਐਕਟਰ ਐਵਾਰਡ

Updated on: Wed, 13 Sep 2017 06:43 PM (IST)
  

ਮੁੰਬਈ (ਆਈਏਐੱਨਐੱਸ) : ਅਦਾਕਾਰ ਆਦਿਲ ਹੁਸੈਨ ਨੂੰ ਵਾਸ਼ਿੰਗਟਨ ਡੀਸੀ ਸਾਊਥ ਏਸ਼ੀਅਨ ਫਿਲਮ ਫੈਸਟੀਵਲ 'ਚ ਬਿਹਤਰੀਨ ਅਦਾਕਾਰ ਦਾ ਐਵਾਰਡ ਦਿੱਤਾ ਗਿਆ ਹੈ। ਇਹ ਐਵਾਰਡ ਉਨ੍ਹਾਂ ਦੀ ਫਿਲਮ 'ਮੁਕਤੀ ਭਵਨ' ਲਈ ਦਿੱਤਾ ਗਿਆ ਹੈ। ਇਸ ਬਾਰੇ ਉਨ੍ਹਾਂ ਟਵਿੱਟਰ 'ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਐਵਾਰਡ ਨੂੰ ਪਾ ਕੇ ਉਹ ਆਪਣੇ ਆਪ ਨੂੰ ਭਾਗਸ਼ਾਲੀ ਮਹਿਸੂਸ ਕਰ ਰਹੇ ਹਨ। ਹਰ ਸਾਲ ਹੋਣ ਵਾਲੇ ਇਸ ਮੇਲੇ 'ਚ ਭਾਰਤ, ਪਾਕਿਸਤਾਨ, ਅਫ਼ਗਾਨਿਸਤਾਨ, ਬੰਗਲਾਦੇਸ਼, ਨੇਪਾਲ ਅਤੇ ਸ੍ਰੀਲੰਕਾ ਦੀਆਂ ਫਿਲਮਾਂ ਸ਼ਾਮਿਲ ਹੁੰਦੀਆਂ ਹਨ। 'ਮੁਕਤੀ ਭਵਨ' ਦਾ ਨਿਰਦੇਸ਼ਣ ਸ਼ੁੱਭਾਸ਼ੀਸ਼ ਭੁਟਿਆਨੀ ਨੇ ਕੀਤਾ ਹੈ ਤੇ ਮੁੱਖ ਭੂਮਿਕਾ 'ਚ ਲਲਿਤ ਬਹਿਲ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Adil Hussain wins Best Actor award at DCSAFF