ਚਾਰ ਧਾਮ ਯਾਤਰਾ ਕੱਲ੍ਹ ਤੋਂ

Updated on: Mon, 16 Apr 2018 08:11 PM (IST)
  

-ਬੁੱਧਵਾਰ ਨੂੰ ਗੰਗੋਤਰੀ ਤੇ ਯਮੁਨੋਤਰੀ ਧਾਮ ਦੇ ਕਪਾਟ ਖੁੱਲ੍ਹਣਗੇ

--

ਜੇਐੱਨਐੱਨ, ਉੱਤਰਕਾਸ਼ੀ : ਬੁੱਧਵਾਰ ਨੂੰ ਗੰਗੋਤਰੀ ਅਤੇ ਯਮੁਨੋਤਰੀ ਧਾਮ ਦੇ ਕਪਾਟ ਖੁੱਲ੍ਹਣ ਦੇ ਨਾਲ ਹੀ ਚਾਰ ਧਾਮ ਦੀ ਯਾਤਰਾ ਦਾ ਸ਼ੁੱਭ ਆਰੰਭ ਹੋ ਜਾਵੇਗਾ। ਇਸ ਖ਼ਾਸ ਦਿਨ ਲਈ ਗੰਗੋਤਰੀ ਅਤੇ ਯਮੁਨੋਤਰੀ ਮੰਦਰ ਨੂੰ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ। ਬਦਰੀਨਾਥ ਧਾਮ 'ਚ ਵੀ ਸਾਫ਼-ਸਫ਼ਾਈ ਦਾ ਕੰਮ ਪੂਰਾ ਹੋ ਚੁੱਕਿਆ ਹੈ ਅਤੇ ਮੰਦਰ 'ਚ ਰੰਗ ਰੋਗਨ ਦਾ ਕੰਮ ਆਖ਼ਰੀ ਗੇੜ 'ਚ ਹੈ। ਕੇਦਾਰਨਾਥ ਦੇ ਕਪਾਟ 29 ਅਤੇ ਬਦਰੀਨਾਥ ਦੇ ਕਪਾਟ 30 ਅਪ੫ੈਲ ਨੂੰ ਸ਼ਰਧਾਲੂਆਂ ਲਈ ਖੋਲ੍ਹੇ ਜਾਣਗੇ।

ਇਸ ਵਾਰ ਚਾਰ ਧਾਮ ਯਾਤਰਾ ਨੂੰ ਲੈ ਕੇ ਸਥਾਨਕ ਲੋਕਾਂ 'ਚ ਖ਼ਾਸ ਉਤਸ਼ਾਹ ਹੈ। 2013 'ਚ ਆਈ ਆਫ਼ਤ ਪਿੱਛੋਂ ਪੱਸਰਿਆ ਸੰਨਾਟਾ ਖ਼ਤਮ ਹੋਣ 'ਚ ਭਾਵੇਂ ਦੋ ਸਾਲ ਲੱਗੇ ਹਨ, ਪਰ ਯਾਤਰਾ ਨੂੰ ਲੀਹ ਤੇ ਆਉਣ 'ਚ ਲੰਮਾ ਸਮਾਂ ਲੱਗਿਆ। ਯਾਤਰਾ ਦੇ ਲਿਹਾਜ ਨਾਲ 2016 ਸੰਤੋਸ਼ਜਨਕ ਰਿਹਾ ਅਤੇ 13 ਲੱਖ ਤੋਂ ਵੱਧ ਸ਼ਰਧਾਲੂ ਚਾਰ ਧਾਮ ਪਹੁੰਚੇ।

ਉੱਤਰਕਾਸ਼ੀ 'ਚ ਹੋਟਲ ਐਸੋਸੀਏਸ਼ਨ ਦੇ ਪ੫ਧਾਨ ਸ਼ੈਲੇਂਦਰ ਮਟੂੜਾ ਦੱਸਦੇ ਹਨ ਕਿ ਕਾਰੋਬਾਰ ਦੇ ਲਿਹਾਜ ਨਾਲ 2016 ਅਤੇ 2017 ਦੋਵੇਂ ਚੰਗੇ ਸਨ। ਆਫ਼ਤ ਦਾ ਦੁਖੀ ਸੁਪਨਾ ਹੁਣ ਬੀਤੀ ਗੱਲ ਹੈ। ਇਸ ਵਾਰ ਗੰਗੋਤਰੀ ਤੇ ਯਮੁਨੋਤਰੀ ਧਾਮ 'ਚ ਰਿਕਾਰਡ ਤੀਰਥ ਯਾਤਰੀਆਂ ਦੇ ਪਹੁੰਚਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਉੱਤਰਕਾਸ਼ੀ 'ਚ ਦੋ ਧਾਮ ਸਥਿਤ ਹੋਣ ਕਾਰਨ 60 ਫ਼ੀਸਦੀ ਸਥਾਨਕ ਆਬਾਦੀ ਦੀ ਗੁਜ਼ਰ-ਬਸਰ ਯਾਤਰਾ 'ਤੇ ਹੀ ਨਿਰਭਰ ਹੈ।

ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਮੁੱਖ ਕਾਰਜ ਅਧਿਕਾਰੀ ਬੀਡੀ ਸਿੰਘ ਵੀ ਕਹਿੰਦੇ ਹਨ ਕਿ ਇਸ ਵਾਰ ਬਦਰੀਨਾਥ 'ਚ ਵੀ ਹੋਟਲ ਅਤੇ ਧਰਮਸ਼ਾਲਾਵਾਂ ਦੀ ਐਡਵਾਂਸ ਬੁਕਿੰਗ ਕਾਫ਼ੀ ਜ਼ਿਆਦਾ ਹੈ। ਉਹ ਦੱਸਦੇ ਹਨ ਕਿ ਕਰੀਬ ਡੇਢ ਮਹੀਨੇ ਤਕ ਲਈ ਜ਼ਿਆਦਾਤਰ ਹੋਟਲ ਅਤੇ ਧਰਮਸ਼ਾਲਾਵਾਂ 'ਚ ਅੱਸੀ ਫੀਸਦੀ ਬੁਕਿੰਗ ਹੈ।

--

ਡੱਬੀ

ਯਾਤਰਾ 'ਚ ਹੋ ਸਕਦੇ ਹਨ ਬਰਫ਼ ਦੇ ਦੀਦਾਰ

ਦੇਹਰਾਦੂਨ : ਕੇਦਾਰਨਾਥ ਅਤੇ ਬਦਰੀਨਾਥ 'ਚ ਵੀ ਬਰਫ਼ਬਾਰੀ ਦਾ ਸਿਲਸਿਲਾ ਜਾਰੀ ਹੈ, ਉੱਥੇ ਗੰਗੋਤਰੀ ਤੇ ਯਮੁਨੋਤਰੀ ਧਾਮ 'ਚ ਸੰਘਣੇ ਬੱਦਲ ਛਾਏ ਹੋਏ ਹਨ। ਮੌਸਮ ਦਾ ਮਿਜ਼ਾਜ ਇੰਜ ਹੀ ਰਿਹਾ ਤਾਂ ਚਾਰ ਧਾਮ ਯਾਤਰਾ 'ਚ ਆਉਣ ਵਾਲੇ ਸ਼ਰਧਾਲੂਆਂ ਨੂੰ ਸ਼ਾਇਦ ਬਰਫ਼ ਦੇ ਦੀਦਾਰ ਹੋ ਜਾਣੇ। ਇਸ ਤਰ੍ਹਾਂ ਉਮੀਦ ਹੈ ਕਿ ਇੱਥੇ ਬਰਫ਼ਬਾਰੀ ਹੋ ਸਕਦੀ ਹੈ। ਇਸ ਤੋਂ ਇਲਾਵਾ ਨੀਵੇਂ ਇਲਾਕਿਆਂ 'ਚ ਮੀਂਹ ਨਾਲ ਠੰਢ ਦਾ ਅਹਿਸਾਸ ਵਧਾ ਗਿਆ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: aaa aa