ਪੱਤਰ ਪ੍ਰੇਰਕ, ਗੱਗੋਮਾਹਲ : ਮੋਟਰਸਾਈਕਲ ਸਵਾਰ ਸ਼ਰਾਰਤੀ ਅਨਸਰਾਂ ਨੇ ਸ਼ੁੱਕਰਵਾਰ ਦੁਪਹਿਰੇ ਪਿੰਡ ਥੋਬਾ ਦੇ ਬੱਸ ਅੱਡੇ ਵਿਖੇ ਨਰਸਿੰਗ ਕਾਲਜ ਦੀ ਵਿਦਿਆਰਥਣ ਦੇ ਚਿਹਰੇ 'ਤੇ ਤੇਜ਼ਾਬ ਸੁੱਟ ਦਿੱਤਾ। ਵਿਦਿਆਰਥਣ ਨੂੰ ਸਥਾਨਕ ਲੋਕਾਂ ਨੇ ਸਿਵਲ ਹਸਪਤਾਲ 'ਚ ਪਹੁੰਚਾਇਆ ਜਿੱਥੇ ਉਸ ਦੇ ਮੰੂਹ ਦਾ ਇਕ ਹਿੱਸਾ ਝੁਲਸ ਗਿਆ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਪਿੰਡ ਮਲਕਪੁਰ ਦੇ ਗੁਰਨਾਮ ਸਿੰਘ ਦੀ ਪੁੱਤਰੀ ਰਵਿੰਦਰ ਕੌਰ ਨਰਸਿੰਗ ਕਾਲਜ ਪੰਧੇਰ ਪੜ੍ਹਦੀ ਹੈ। ਸ਼ੁੱਕਰਵਾਰ ਦੁਪਹਿਰੇ ਰਵਿੰਦਰ ਕੌਰ ਜਦੋਂ ਪਿੰਡ ਥੋਬਾ ਦੇ ਬੱਸ ਅੱਡੇ ਵਿਖੇ ਬੱਸ 'ਚੋਂ ਉੱਤਰੀ ਤਾਂ ਉੱਥੇ ਮੌਜੂਦ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਚਿਹਰੇ 'ਤੇ ਤੇਜ਼ਾਬ ਸੁੱਟ ਦਿੱਤਾ ਜਿਸ ਕਾਰਨ ਉਸ ਦੇ ਚਿਹਰੇ ਦਾ ਕੁਝ ਹਿੱਸਾ ਝੁਲਸ ਗਿਆ। ਵਿਦਿਆਰਥਣ ਨੂੰ ਅਜਨਾਲਾ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮੌਕੇ ਦਾ ਜਾਇਜ਼ਾ ਲੈਣ ਪਹੁੰਚੇ ਡੀਐੱਸਪੀ ਅਜਨਾਲਾ, ਮੁੱਖ ਅਫਸਰ ਥਾਣਾ ਰਮਦਾਸ ਨੇ ਕਿਹਾ ਕਿ ਦੋਸ਼ੀ ਬਹੁਤ ਜਲਦ ਪੁਲਿਸ ਦੀ ਗਿ੫ਫ਼ਤ ਵਿਚ ਹੋਣਗੇ।