ਮਾਛੀਵਾੜਾ ਬਲਾਕ ਦਾ ਪੰਚਾਇਤ ਸਕੱਤਰ ਮੁਅੱਤਲ

Updated on: Fri, 10 Aug 2018 06:17 PM (IST)
  

ਕਾਰਵਾਈ

- ਰਿਕਾਰਡ ਨਾ ਸੌਂਪਣ ਕਾਰਨ ਪੰਚਾਇਤ ਸਕੱਤਰ ਵਿਰੱੁਧ ਕੀਤੀ ਸਖ਼ਤ ਕਾਰਵਾਈ

- ਮੁਅੱਤਲ ਕੀਤੇ ਪੰਚਾਇਤ ਸਕੱਤਰ ਵਿਰੁੱਧ ਐੱਫਆਈਆਰ ਦਰਜ ਕਰਵਾਉਣ ਦੇ ਹੁਕਮ

ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਦੀ ਹਦਾਇਤ 'ਤੇ ਪਿੰਡ ਬਹਿਲੋਲਪੁਰ, ਬਲਾਕ ਮਾਛੀਵਾੜਾ ਦੀ ਪੰਚਾਇਤ ਦਾ ਰਿਕਾਰਡ ਨਾ ਸੌਂਪਣ ਕਾਰਨ ਅਮਰੀਕ ਸਿੰਘ ਪੰਚਾਇਤ ਸਕੱਤਰ ਪੰਚਾਇਤ ਸੰਮਤੀ ਮਾਛੀਵਾੜਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮੁੱਖ ਦਫਤਰ ਵੱਲੋਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਲੁਧਿਆਣਾ ਨੂੰ ਪੱਤਰ ਲਿਖ ਕੇ ਮੁਅੱਤਲ ਕੀਤੇ ਗਏ ਪੰਚਾਇਤ ਸਕੱਤਰ ਵਿਰੱੁਧ ਐੱਫਆਈਆਰ ਦਰਜ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ।

ਜ਼ਿਕਰਯੋਗ ਹੈ ਕਿ ਮੁਅੱਤਲ ਕੀਤੇ ਗਏ ਪੰਚਾਇਤ ਸਕੱਤਰ ਵੱਲੋਂ ਕਈ ਸਾਲਾਂ ਦਾ ਰਿਕਾਰਡ ਪ੍ਰਬੰਧਕ ਨੂੰ ਸੌਂਪਿਆ ਨਹੀਂ ਗਿਆ। ਇਸ ਸਬੰਧੀ ਪਿੰਡ ਦੇ ਲੋਕਾਂ ਵੱਲੋਂ ਪੰਚਾਇਤ ਸਕੱਤਰ ਖ਼ਿਲਾਫ਼ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੋਲ ਸ਼ਿਕਾਇਤ ਕੀਤੀ ਗਈ ਸੀ।

ਇਸ ਤੋਂ ਕਾਫੀ ਸਮਾਂ ਪਹਿਲਾਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਦੇ ਹੁਕਮਾਂ ਅਨੁਸਾਰ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਸਮੂਹ ਜ਼ਿਲ੍ਹਾ ਵਿਕਾਸ ਅਫਸਰਾਂ, ੳੱੁਪ ਕਾਰਜਕਾਰੀ ਅਫਸਰਾਂ ਤੇ ਬਲਾਕ ਵਿਕਾਸ ਅਫਸਰਾਂ ਨੂੰ ਪੱਤਰ ਲਿਖ ਕੇ ਹਦਾਇਤਾਂ ਜਾਰੀ ਕੀਤੀਆ ਗਈਆਂ ਸਨ ਕਿ ਦੂਜੇ ਬਲਾਕ ਵਿਚ ਬਦਲੀ ਉਪਰੰਤ ਪੰਚਾਇਤ ਸਕੱਤਰ ਤਿੰਨ ਦਿਨਾਂ ਅੰਦਰ ਦੂਜੇ ਪੰਚਾਇਤ ਸਕੱਤਰ ਨੂੰ ਰਿਕਾਰਡ ਸੌਂਪਣਾ ਯਕੀਨੀ ਬਣਾਉਣਗੇ। ਇਸ ਦੇ ਬਾਵਜੂਦ ਹਾਲੇ ਵੀ ਕਈ ਪੰਚਾਇਤ ਸਕੱਤਰਾਂ ਵੱਲੋਂ ਰਿਕਾਰਡ ਸੌਂਪਣ ਵਿਚ ਲਾਪਰਵਾਹੀ ਵਰਤੀ ਜਾ ਰਹੀ ਹੈ।

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਇਕ ਵਾਰ ਫਿਰ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਬਦਲੀ ਉਪਰੰਤ ਪੰਚਾਇਤ ਸਕੱਤਰ ਆਪਣਾ ਮੁਕੰਮਲ ਰਿਕਾਰਡ ਨਵੇਂ ਸਕੱਤਰ ਨੂੰ ਸੌਂਪਣਾ ਯਕੀਨੀ ਬਣਾਉਣ। ਜੇ ਪੰਚਾਇਤ ਸਕੱਤਰ ਗਰਾਮ ਪੰਚਾਇਤ ਦਾ ਰਿਕਾਰਡ ਨਹੀਂ ਸੌਂਪਦਾ ਤਾਂ ਉਸ ਵਿਰੱੁਧ ਅਨੁਸ਼ਾਸਨੀ ਕਾਰਵਾਈ ਕਰਨ ਦੇ ਨਾਲ-ਨਾਲ ਫੌਜਦਾਰੀ ਕੇਸ ਦਰਜ ਕਰਵਾਇਆ ਜਾਵੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÇðÕÅðâ éÅ