ਰਾਜਸਥਾਨ ਵਾਸੀ 5 ਕਿੱਲੋ ਅਫ਼ੀਮ ਸਮੇਤ ਦੋ ਗਿ੫ਫ਼ਤਾਰ

Updated on: Thu, 14 Jun 2018 07:17 PM (IST)
  

- ਐੱਸਟੀਐੱਫ਼ ਦਾ ਦਾਅਵਾ ਪੰਜਾਬ 'ਚ ਹੈ ਨੈੱਟਰਵਰਕ

- ਮੁਲਜ਼ਮਾਂ ਨੂੰ ਅਦਾਲਤ ਨੇ ਭੇਜਿਆ ਦੋ ਦਿਨ ਦੇ ਰਿਮਾਂਡ 'ਤੇ

ਸਤਵਿੰਦਰ ਸਿੰਘ ਧੜਾਕ, ਐੱਸਏਐੱਸ ਨਗਰ

ਸਪੈਸ਼ਲ ਟਾਸਕ ਫ਼ੋਰਸ ਨੇ ਦੋ ਵਿਅਕਤੀਆਂ ਨੂੰ ਅਫ਼ੀਮ ਸਮੇਤ ਗਿ੫ਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਜਸਵੀਰ ਸਿੰਘ ਜੱਸਾ ਤੇ ਪ੫ੇਮ ਰਾਮ ਵਜੋਂ ਹੋਈ ਹੈ ਜਿਹੜੇ ਕਿ ਰਾਜਸਥਾਨ ਦੇ ਰਹਿਣ ਵਾਲੇ ਹਨ। ਟਾਸਕ ਫ਼ੋਰਸ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਵੇਂ ਜ਼ਿੰਮੀਦਾਰ ਹਨ ਅਤੇ ਪੈਸਾ ਕਮਾਉਣ ਦੀ ਹੋੜ੍ਹ ਵਿਚ ਗ਼ਲਤ ਧੰਦੇ ਵਿਚ ਪੈ ਗਏ। ਦੋਵਾਂ ਮੁਲਾਜ਼ਮਾਂ ਖਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਕੇ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਜਿੱਥੇ ਟਾਸਕ ਫ਼ੋਰਸ ਨੇ ਅਦਾਲਤ ਕੋਲ ਇਨ੍ਹਾਂ ਕੋਲੋਂ ਅਫ਼ੀਮ ਦੀ ਖੁਰਾ ਖੋਜ ਬਾਰੇ ਪਤਾ ਲਗਾਉਣ ਲਈ ਰਿਮਾਂਡ ਦੀ ਮੰਗ ਕੀਤੀ। ਅਦਾਲਤ ਨੇ ਸਪੈਸ਼ਲ ਟਾਸਕ ਫ਼ੋਰਸ ਦੀਆਂ ਦਲੀਲਾਂ ਨਾਲ ਸਹਿਮਤੀ ਪ੫ਗਟਾਉਂਦਿਆਂ ਇਨ੍ਹਾਂ ਨੂੰ ਦੋ ਦਿਨਾਂ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ।

ਬਾਕਸ----

ਮੱਧ ਪ੫ਦੇਸ਼ ਤੋਂ ਲਿਆਂਦੀ ਸੀ ਅਫ਼ੀਮ

ਸਪੈਸ਼ਲ ਟਾਸਕ ਫ਼ੋਰਸ ਦੇ ਕਪਤਾਨ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਦੋਵੇਂ ਵਿਅਕਤੀ ਪਿਛਲੇ ਕਾਫ਼ੀ ਸਮੇਂ ਤੋਂ ਇਸ ਧੰਦੇ ਵਿਚ ਹਨ। ਟਾਸਕ ਫ਼ੋਰਸ ਦੀ ਮੁਢਲੀ ਪੜਤਾਲ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਹ ਮੱਧ ਪ੫ਦੇਸ਼ ਤੋਂ ਅਫ਼ੀਮ ਲੈ ਕੇ ਆਏ ਹਨ ਜਿੱਥੋਂ ਇਨ੍ਹਾਂ ਨੂੰ 1 ਲੱਖ 70 ਹਜ਼ਾਰ ਰੁਪਏ ਕਿਲੋ ਮਿਲਦੀ ਹੈ ਅਤੇ ਇੱਥੇ ਪੰਜਾਬ ਵਿਚ ਵੱਧ ਰੇਟ 'ਤੇ ਵੇਚਦੇ ਹਨ। ਇਨ੍ਹਾਂ ਵਿਚੋਂ ਜਸਬੀਰ ਸਿੰਘ ਨਾਮ ਦੇ ਵਿਅਕਤੀ 'ਤੇ ਪਹਿਲਾਂ ਵੀ ਐੱਨਡੀਪੀਐੱਸ ਐਕਟ ਤਹਿਤ ਰਾਜਸਥਾਨ ਦੇ ਥਾਣਾ ਕਰਨਪੁਰ ਵਿਖੇ ਕੇਸ ਦਰਜ ਹੈ।

ਕਿਵੇਂ ਆਏ ਅੜਿਕੇ

ਟਾਸਕ ਫ਼ੋਰਸ ਅਧਿਕਾਰੀ ਰਾਮ ਦਰਸ਼ਨ ਦਾ ਕਹਿਣਾ ਹੈ ਕਿ ਦੋਵੇਂ ਵਿਅਕਤੀ ਰਾਜਸਥਾਨ ਦੇ ਗੰਗਾਨਗਰ ਦੇ ਰਹਿਣ ਵਾਲੇ ਹਨ ਜਿਨ੍ਹਾਂ ਬਾਰੇ ਗੁਪਤ ਇਤਲਾਹ ਮਿਲੀ ਸੀ ਕਿ ਰਾਜਸਥਾਨ ਤੋਂ ਭਾਰੀ ਮਾਤਰਾ ਵਿਚ ਕੁਝ ਬੰਦੇ ਅਫ਼ੀਮ ਲੈ ਕੇ ਮੋਹਾਲੀ ਵੱਲ ਆ ਰਹੇ ਹਨ। ਇਸ ਦੌਰਾਨ ਵੱਖ ਵੱਖ ਥਾਵਾਂ 'ਤੇ ਨਾਕੇਬੰਦੀ ਕੀਤੀ ਗਈ ਸੀ, ਜਿਸ ਵਿਚ ਏਐੱਸਆਈ ਅਵਤਾਰ ਸਿੰਘ ਦੀ ਅਗਵਾਈ ਵਿਚ ਇਕ ਨਾਕਾ ਏਅਰਪੋਰਟ ਰੋਡ 'ਤੇ ਲਗਾਇਆ ਗਿਆ ਸੀ। ਇਸ ਦੌਰਾਨ ਜਦੋਂ ਰਾਜਸਥਾਨ ਨੰਬਰੀ ਪੋਲੋ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਇਸ ਵਿਚ ਅਫ਼ੀਮ ਪਾਈ ਗਈ। ਇਨ੍ਹਾਂ ਖਿਲਾਫ਼ 13 ਜੂਨ ਨੂੰ ਐੱਨਡੀਪੀਐੱਸ ਐਕਟ ਦੀਆਂ ਧਾਰਵਾਂ 18,29-61-85 ਦਰਜ ਕੀਤਾ ਗਿਆ ਹੈ।

ਮੋਹਾਲੀ ਚੰਡੀਗੜ੍ਹ ਆਏ ਸਨ ਅਫ਼ੀਮ ਦੇਣ

ਪੜਤਾਲ ਦੌਰਾਨ ਸਾਹਮਣੇ ਆਇਆ ਕਿ ਦੋਵੇਂ ਵਿਅਕਤੀਆਂ ਦਾ ਪੂਰੇ ਪੰਜਾਬ ਵਿਚ ਅਫ਼ੀਮ ਵੇਚਣ ਦਾ ਨੈੱਟਵਰਕ ਹੈ ਜਿਨ੍ਹਾਂ ਵਿਚ ਲੁਧਿਆਣਾ, ਮੋਗਾ ਤੋਂ ਇਲਾਵਾ ਰੋਪੜ, ਮੋਰਿੰਡਾ ਵਿਚ ਇਹ ਆਮ ਤੌਰ 'ਤੇ ਅਫ਼ੀਮ ਵੇਚਣ ਦਾ ਕੰਮ ਕਰਦੇ ਹਨ। ਟਾਸਕ ਫ਼ੋਰਸ ਹੁਣ ਇਸ ਮਾਮਲੇ ਵਿਚ ਕਈ ਅਹਿਮ ਪਹਿਲੂਆਂ ਤੇ ਜਾਂਚ ਕਰ ਰਹੀ ਹੈ ਜਿਨ੍ਹਾਂ ਵਿਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੇ ਲੋਕਾਂ ਨੂੰ ਇਹ ਅਫ਼ੀਮ ਸਪਲਾਈ ਕਰਦੇ ਹਨ ਉਹ ਅੱਗੇ ਇਸ ਦਾ ਧੰਦਾ ਕਰਦੇ ਹਨ ਜਾਂ ਨਸ਼ਾ ਕਰਨ ਦੇ ਆਦੀ ਹਨ? ਇਸ ਤੋਂ ਇਲਾਵਾ ਇਸ ਨੈੱਟਵਰਕ ਦੀਆਂ ਅਹਿਮ ਕੜੀਆਂ ਸੁਲਝਾਉਣ ਲਈ ਕਈ ਹੋਰ ਲੋਕਾਂ ਨੂੰ ਇਸ ਕੇਸ ਵਿਚ ਨਾਮਜ਼ਦ ਕਰਨ ਦੀ ਵੀ ਖ਼ਬਰ ਮਿਲੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ðÅÜÃæÅé òÅ