ਥਾਣਾ ਮੁਖੀ ਸਾਹਮਣੇ ਕਿਸਾਨ ਨੇ ਨਿਗਲਿਆ ਜ਼ਹਿਰ

Updated on: Tue, 12 Jun 2018 10:19 PM (IST)
  

- ਗੰਭੀਰ ਹਾਲਤ 'ਚ ਕਿਸਾਨ ਨੂੰ ਕੀਤਾ ਫਰੀਦਕੋਟ ਰੈਫਰ

- ਪਿੰਡ ਵਾਸੀਆਂ ਨੇ ਥਾਣਾ ਮੁਖੀ 'ਤੇ ਪੱਖਪਾਤ ਦੇ ਲਾਏ ਦੋਸ਼

ਸਟਾਫ ਰਿਪੋਰਟਰ, ਸ੫ੀ ਮੁਕਤਸਰ ਸਾਹਿਬ : ਪਿੰਡ ਥਾਂਦੇਵਾਲਾ 'ਚ ਜ਼ਮੀਨੀ ਝਗੜੇ 'ਚ ਕਿਸਾਨ ਨੇ ਥਾਣਾ ਸਦਰ ਮੁਖੀ ਸਾਹਮਣੇ ਹੀ ਜ਼ਹਿਰ ਨਿਗਲ ਲਿਆ। ਕਿਸਾਨ ਨੂੰ ਤੁਰੰਤ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਗੰਭੀਰ ਹਾਲਤ ਕਾਰਨ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਓਧਰ ਪਿੰਡ ਵਾਸੀਆਂ ਨੇ ਥਾਣਾ ਮੁਖੀ 'ਤੇ ਪਰੇਸ਼ਾਨ ਕਰਨ ਤੇ ਪੱਖਪਾਤ ਦਾ ਦੋਸ਼ ਵੀ ਲਗਾਇਆ।

ਪਿੰਡ ਥਾਂਦੇਵਾਲਾ ਦੇ ਲੋਕਾਂ ਅਨੁਸਾਰ ਕਿਸਾਨ ਰਾਮਦਾਸ ਵੱਲੋਂ ਕਰੀਬ 34 ਸਾਲ ਪਹਿਲਾਂ ਪਿੰਡ ਲੰਡੇ (ਮੋਗਾ) ਵਾਸੀ ਦਲੀਪ ਸਿੰਘ ਕੋਲੋਂ 15 ਹਜ਼ਾਰ ਪ੫ਤੀ ਏਕੜ ਦੇ ਹਿਸਾਬ ਨਾਲ 10 ਏਕੜ ਜ਼ਮੀਨ ਦਾ ਇਕਰਾਰਨਾਮਾ ਕੀਤਾ ਗਿਆ ਸੀ। ਇਸ ਦੀ ਰਜਿਸਟਰੀ ਕਰਵਾਉਣੀ ਸੀ ਪਰ ਬਾਅਦ 'ਚ ਜ਼ਮੀਨ ਦੇ ਰੇਟ ਵਧਣ 'ਤੇ ਰਜਿਸਟਰੀ ਨਹੀਂ ਕਰਵਾਈ। ਤਦ ਤੋਂ ਹੀ ਰਾਮਦਾਸ ਦਾ ਜ਼ਮੀਨ 'ਤੇ ਕਬਜ਼ਾ ਹੈ। ਹਾਲਾਂਕਿ ਉਹ ਸੈਸ਼ਨ ਕੋਰਟ 'ਚ ਕੇਸ ਹਾਰ ਚੁੱਕੇ ਹਨ ਤੇ ਉਨ੍ਹਾਂ ਨੇ ਹਾਈਕੋਰਟ 'ਚ ਅਪੀਲ ਦਾਇਰ ਕੀਤੀ ਹੋਈ ਹੈ ਜਿਸ ਦੀ ਸੁਣਵਾਈ 5 ਜੁਲਾਈ ਨੰੂ ਹੋਣੀ ਹੈ। ਇਸ ਦੇ ਬਾਵਜੂਦ ਦੋ ਦਿਨ ਪਹਿਲਾਂ ਲੰਡੇ ਵਾਸੀ ਦਲੀਪ ਸਿੰਘ ਦੇ ਪੁੱਤਰਾਂ ਗੁਰਲਾਲ ਸਿੰਘ ਆਦਿ ਨੇ ਜ਼ਮੀਨ 'ਤੇ ਕਬਜ਼ਾ ਕਰ ਲਿਆ।

ਓਧਰ ਪਿੰਡ ਵਾਸੀ ਗੁਰਸੇਵਕ ਸਿੰਘ, ਹੈਪੀ ਸ਼ਰਮਾ ਨੇ ਦੱਸਿਆ ਕਿ ਰਾਮਦਾਸ ਦੇ ਦੋ ਪੁੱਤਰਾਂ ਦੀ ਮੌਤ ਹੋ ਚੁੱਕੀ ਹੈ ਤੇ ਹੁਣ ਉਹ ਇਕੱਲਾ ਹੀ ਹੈ। ਪ੫ਸ਼ਾਸਨ ਉਨ੍ਹਾਂ ਨਾਲ ਧੱਕਾ ਕਰ ਰਿਹਾ ਹੈ ਜੋ ਕਿ ਉਹ ਹੋਣ ਨਹੀਂ ਦੇਣਗੇ। ਉਨ੍ਹਾਂ ਅਨੁਸਾਰ ਇਹ ਕਬਜ਼ਾ ਵੀ ਪੁਲਿਸ ਵੱਲੋਂ ਹੀ ਕਰਵਾਇਆ ਗਿਆ ਹੈ ਤੇ ਅੱਜ ਵੀ ਜਦੋਂ ਉਹ ਕਬਜ਼ਾ ਵਾਪਸ ਲੈਣ ਆਏ ਤਾਂ ਪੁਲਿਸ ਨੇ ਦੂਜੀ ਧਿਰ ਦਾ ਪੱਖ ਲਿਆ। ਇਸੇ ਪਰੇਸ਼ਾਨੀ 'ਚ ਰਾਮਦਾਸ ਨੇ ਪੁਲਿਸ ਸਾਹਮਣੇ ਹੀ ਕੀਟਨਾਸ਼ਕ ਦਵਾਈ ਨਿਗਲ ਲਈ। ਦਵਾਈ ਨਿਗਲਣ ਤੋਂ ਬਾਅਦ ਕਿਸਾਨ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਐੱਸਪੀ (ਐੱਚ) ਜਸਪਾਲ ਸਿੰਘ ਤੇ ਡੀਐੱਸਪੀ (ਅੱੈਚ) ਜਸਮੀਤ ਸਿੰਘ ਮੌਕੇ 'ਤੇ ਪੁੱਜੇ ਤੇ ਉਨ੍ਹਾਂ ਉਥੇ ਸਪੈਸ਼ਲ ਫੋਰਸ ਲਗਾ ਦਿੱਤੀ। ਪਿੰਡ ਲੰਡੇ ਦੇ ਕਿਸਾਨਾਂ ਨੇ ਖੇਤ 'ਚ ਮੋਰਚੇ ਤਕ ਬਣਾ ਰੱਖੇ ਸਨ ਤਾਂ ਕਿ ਕਿਸੇ ਵੀ ਹਮਲੇ ਦੀ ਸੂਰਤ 'ਚ ਉਹ ਉਸ 'ਚ ਬੈਠ ਕੇ ਮੁਕਾਬਲਾ ਕਰ ਸਕਣ। ਇਸ ਦੌਰਾਨ ਪੁਲਿਸ ਨੇ ਇਕ ਟਰਾਲੀ ਵੀ ਕਬਜ਼ੇ 'ਚ ਲਈ ਹੈ ਜਿਸ 'ਚੋਂ 13 ਦੇ ਕਰੀਬ ਹਥਿਆਰ ਬਰਾਮਦ ਹੋਏ ਹਨ। ਡੀਐੱਸਪੀ (ਡੀ) ਜਸਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਕਰਮਚਾਰੀ ਫਰੀਦਕੋਟ ਬਿਆਨ ਲੈਣ ਗਏ ਹਨ। ਜਿਵੇਂ ਹੀ ਉਹ ਬਿਆਨ ਦੇਣਗੇ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਟਰਾਲੀ ਦੇ ਹਥਿਆਰਾਂ ਦੇ ਸਬੰਧ 'ਚ ਪੁੱਛਣ 'ਤੇ ਉਨ੍ਹਾਂ ਦਾ ਕਹਿਣਾ ਸੀ ਕਿ ਉਸ 'ਚੋਂ ਕੋਈ ਅਜਿਹਾ ਹਥਿਆਰ ਨਹੀਂ ਮਿਲਿਆ। ਟਰਾਲੀ 'ਚ ਡਾਂਗਾਂ ਤੇ ਹੋਰ ਤੇਜ਼ਧਾਰ ਹਥਿਆਰ ਹੀ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÷îÆéÆ ÇòòÅ