ਜਗਰਾਓਂ ਪੁਲ ਦੇ ਮੁੜ ਨਿਰਮਾਣ ਲਈ ਹਟਾਏ ਕਬਜ਼ੇ

Updated on: Tue, 12 Jun 2018 09:41 PM (IST)
  

- ਕਬਜ਼ਿਆਂ ਨੂੰ ਹਟਾਉਣ ਲਈ ਕਈ ਦਿਨਾਂ ਦੀ ਰੇਕੀ ਤੇ ਬਿਠੰਡਾ ਦੇ ਏਟੀਪੀ ਆਏ ਕੰਮ

- ਪੁਲਿਸ ਮੁਲਾਜ਼ਮਾਂ ਦੀ ਘੇਰਾਬੰਦੀ ਨੇ ਤੋੜੇ ਕਬਜ਼ਾਧਾਰੀਆਂ ਦੇ ਹੌਸਲੇ

---

ਸਤਵਿੰਦਰ ਸ਼ਰਮਾ, ਲੁਧਿਆਣਾ

ਲੁਧਿਆਣਾ ਦੀ ਟ੫ੈਫਿਕ ਵਿਵਸਥਾ ਨੂੰ ਮੁੜ ਬਹਾਲ ਕਰਨ ਲਈ ਨਗਰ ਨਿਗਮ ਵੱਲੋਂ ਯਤਨ ਜਾਰੀ ਹਨ। ਇਸ ਤਹਿਤ ਇਕ ਪਾਸੇ ਜਿੱਥੇ ਗਿੱਲ ਚੌਕ ਪੁਲ ਨੂੰ ਮੁੜ ਟ੫ੈਫਿਕ ਲਈ ਜਲਦੀ ਖੋਲ੍ਹਣ ਲਈ ਦਿਨ-ਰਾਤ ਕੰਮ ਕਰਵਾਇਆ ਜਾ ਰਿਹਾ ਹੈ, ਉਥੇ ਜਗਰਾਓਂ ਪੁਲ ਦੇ ਮੁੜ ਨਿਰਮਾਣ ਦੇ ਕੰਮ ਵਿਚ ਰੋੜਾ ਬਣੇ 96 ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਨਗਰ ਨਿਗਮ ਵੱਲੋਂ ਮੰਗਲਵਾਰ ਸਵੇਰ ਤੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਜਿਸ ਤਹਿਤ ਅੱਜ ਪਹਿਲੇ ਦਿਨ ਨਗਰ ਨਿਗਮ ਦੀ ਟੀਮ ਨੇ ਸਰਕਾਰੀ ਜ਼ਮੀਨ 'ਤੇ ਹੋਏ 96 'ਚੋਂ 30 ਕਬਜ਼ਿਆਂ ਨੂੰ ਜੇਸੀਬੀ ਮਸ਼ੀਨਾਂ ਨਾਲ ਢਹਿ ਢੇਰੀ ਕਰ ਦਿੱਤਾ।

ਨਗਰ ਨਿਗਮ ਕਮਿਸ਼ਨਰ ਜਸਕਿਰਨ ਸਿੰਘ ਦੀ ਅਗਵਾਈ ਵਿਚ ਮੰਗਲਵਾਰ ਨੂੰ ਨਗਰ ਨਿਗਮ ਦੀਆਂ ਸਾਰੀਆਂ ਹੀ ਬ੫ਾਂਚਾਂ ਦੇ ਅਧਿਕਾਰੀ ਤੇ ਮੁਲਾਜ਼ਮ ਸਵੇਰੇ 5 ਵਜੇ ਲੋਕਲ ਅੱਡੇ 'ਤੇ ਇਕੱਠੇ ਹੋਏ। ਉੱਥੇ ਹੀ ਜ਼ਿਲ੍ਹਾ ਪੁਲਿਸ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਇਕੱਠਾ ਕੀਤਾ ਗਿਆ ਜਿਨ੍ਹਾਂ ਦੀਆਂ ਵੱਖ-ਵੱਖ ਟੀਮਾਂ ਬਣਾਈਆਂ। ਇਸ ਤੋਂ ਪਹਿਲਾਂ ਕਿ ਕਬਜ਼ਾਧਾਰੀ ਸੁੱਤੇ ਉੱਠਦੇ, ਉਨ੍ਹਾਂ ਨੂੰ ਚਾਰੇ ਪਾਸਿਆਂ ਤੋਂ ਘੇਰ ਕੇ ਜਿਵੇਂ ਹੀ ਕਬਜ਼ਾਧਾਰੀਆਂ ਨੂੰ ਨਗਰ ਨਿਗਮ ਦੀ ਕਾਰਵਾਈ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਕਾਰਵਾਈ ਦਾ ਵਿਰੋਧ ਸ਼ੁਰੂ ਕਰ ਦਿੱਤਾ। ਪੁਲਿਸ ਨੇ ਪ੫ਦਰਸ਼ਨਕਾਰੀਆਂ ਦੇ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ ਜਿਸ ਨੂੰ ਦੇਖ ਕੇ ਕਬਜ਼ਾਧਾਰੀ ਪਿੱਛੇ ਹੋ ਗਏ ਤੇ ਆਪਣੇ ਆਈਡੀ ਪਰੂਫ ਲੈ ਕੇ ਫਲੈਟਾਂ ਦੀ ਅਲਾਟਮੈਂਟ ਦੀ ਕਾਰਵਾਈ ਵਿਚ ਅਤੇ ਆਪਣਾ ਸਾਮਾਨ ਸਮੇਟਣ ਵਿਚ ਲੱਗ ਗਏ। ਇਸ ਤੋਂ ਬਾਅਦ ਜਿਵੇਂ ਹੀ ਨਾਜਾਇਜ਼ ਕਬਜ਼ੇ ਕਰ ਕੇ ਬਣਾਏ ਕਈ ਮੰਜ਼ਿਲਾ ਮਕਾਨ ਖਾਲੀ ਹੁੰਦੇ ਗਏ, ਜੇਸੀਬੀ ਮਸ਼ੀਨਾਂ ਨਾਲ ਢਹਿ ਢੇਰੀ ਹੁੰਦੇ ਗਏ। ਇਸ ਕਾਰਵਾਈ ਨੂੰ ਸਫਲ ਬਣਾਉਣ ਲਈ ਨਗਰ ਨਿਗਮ ਵੱਲੋਂ ਕਈ ਦਿਨਾਂ ਦੀ ਕੀਤੀ ਰੇਕੀ ਤੇ ਕੁਝ ਦਿਨ ਪਹਿਲਾਂ ਬਿਠੰਡਾ ਵਿਖੇ ਬਦਲੀ ਹੋਏ ਏਟੀਪੀ ਪ੫ਦੀਪ ਸਹਿਗਲ ਕੰਮ ਆਏ ਜਿਨ੍ਹਾਂ ਸਦਕਾ ਇਹ ਕਾਰਵਾਈ ਪੂਰੀ ਤਰ੍ਹਾਂ ਸਫਲ ਰਹੀ ਜਿਸ ਨਾਲ ਹੁਣ ਜਗਰਾਉਂ ਪੁਲ ਦੇ ਮੁੜ ਨਿਰਮਾਣ ਦਾ ਰਸਤਾ ਪੂਰੀ ਤਰ੍ਹਾਂ ਸਾਫ ਹੋ ਗਿਆ ਹੈ।

ਕਾਰਵਾਈ ਸਬੰਧੀ ਨਗਰ ਨਿਗਮ ਕਮਿਸ਼ਨਰ ਜਸਕਿਰਨ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਨਾਜਾਇਜ਼ ਕਬਜ਼ਿਆਂ ਨੂੰ ਢਹਿ-ਢੇਰੀ ਕਰ ਦਿੱਤਾ ਹੈ ਤੇ ਬਾਕੀ ਰਹਿੰਦੇ ਬੁੱਧਵਾਰ ਨੂੰ ਤੋੜ ਦਿੱਤੇ ਜਾਣਗੇ ਜਿਸ ਤੋਂ ਬਾਅਦ ਪੁਲ ਨੂੰ ਚੌੜਾ ਕਰਨ ਅਤੇ ਬਣਾਉਣ ਦਾ ਕੰਮ ਪੂਰੀ ਤੇਜ਼ੀ ਨਾਲ ਸ਼ੁਰੂ ਹੋ ਜਾਵੇਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: î¶é ê¿é¶ ñ