ਦੇਵੀ ਸਹਾਏ ਐੱਸਡੀ ਸਕੂਲ ਵਿਚ ਐੱਮਆਰ ਟੀਕਾਕਰਨ

Updated on: Thu, 17 May 2018 12:32 AM (IST)
  
ç¶ òÆ ÃÔŶ

ਦੇਵੀ ਸਹਾਏ ਐੱਸਡੀ ਸਕੂਲ ਵਿਚ ਐੱਮਆਰ ਟੀਕਾਕਰਨ

ਸੀਟੀਪੀ31)

ਅਮਰਿੰਦਰ ਜੀਤ ਸਿੰਘ ਸਿੱਧੂ ਜਲੰਧਰ

ਦੇਵੀ ਸਹਾਏ ਐੱਸਡੀ ਸੀਨੀਅਰ ਸੈਕੰਡਰੀ ਸਕੂਲ ਸੋਢਲ ਰੋਡ ਜਲੰਧਰ ਵਿਖੇ ਪਿ੍ਰੰਸੀਪਲ ਸੰਜੇ ਸ਼ਰਮਾ ਤੇ ਸਮੂਹ ਸਕੂਲ ਸਟਾਫ ਦੀ ਸੂਚੀ ਪ੫ੇਰਨਾ ਸਦਕਾ ਡਾ. ਪੂਨਮ ਤੇ ਡਾ. ਮਨਦੀਪ ਕੌਰ ਦੀ ਅਗਵਾਈ ਵਿਚ ਸਿਹਤ ਵਿਭਾਗ ਵੱਲੋਂ ਭੇਜੀਆਂ ਚਾਰ ਟੀਮਾਂ ਵੱਲੋਂ ਸਕੂਲ ਦੇ 15 ਸਾਲ ਤਕ ਦੇ 550 ਵਿਦਿਆਰਥੀਆਂ ਦਾ ਐੱਮਆਰ ਟੀਕਾਕਰਨ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਟੀਕਾਕਰਨ ਪ੫ਤੀ ਪੂਰਾ ਉਤਸ਼ਾਹ ਦਿਖਾਇਆ ਗਿਆ। ਸਾਰੀਆਂ ਟੀਮਾਂ ਵੱਲੋਂ ਵਿਦਿਆਰਥੀਆਂ ਦਾ ਟੀਕਾਕਰਨ ਕੀਤਾ ਗਿਆ। ਪਹਿਲਾਂ ਵਿਦਿਆਰਥੀਆਂ ਨੂੰ ਐੱਮਆਰ ਟੀਕਾਕਰਨ ਬਾਰੇ ਜਾਣਕਾਰੀ ਵੀ ਦਿੱਤੀ ਗਈ ਤੇ ਇਸ ਤੋਂ ਰੋਗਾਂ ਦੇ ਬਚਾਓ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ। ਸਿਹਤ ਵਿਭਾਗ ਦੀ ਟੀਮ ਵਿਚ ਏਐੱਨਐੱਮ ਰਾਜਰਾਣੀ, ਨੀਤੂ, ਮਲਕੀਤ, ਪਲਵਿੰਦਰ ਕੌਰ ਤੇ ਆਸ਼ਾ ਵਰਕਰ ਬਲਜੀਤ, ਨੀਸ਼ਾ, ਪਿੰਕੀ ਸੈਣੀ, ਰਾਜ ਕੁਮਾਰੀ, ਪਿੰਕੀ ਤੇ ਕਿਸ਼ਨ ਵੱਲੋਂ ਬਹੁਤ ਸੁਚੱਜੇ ਢੰਗ ਨਾਲ ਸੇਵਾ ਨਿਭਾਈ ਗਈ। ਇਸ ਟੀਕਾਕਰਨ ਸਮੇਂ ਸਕੂਲ ਸਟਾਫ਼ ਗੁਰਵਿੰਦਰ ਸਿੰਘ ਸੈਣੀ, ਰਾਜੀਵ ਗਾਂਧੀ, ਕੇ ਕੇ ਬਾਂਸਲ, ਸੀਮਾ ਦਾ ਵਿਸ਼ੇਸ਼ ਯੋਗਦਾਨ ਰਿਹਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ç¶ òÆ ÃÔŶ