ਕਾਂਗਰਸੀ ਉਮੀਦਵਾਰ ਨੂੰ ਦਿਓ ਕਰਾਰੀ ਹਾਰ : ਬੀਬੀ ਜਗੀਰ ਕੌਰ

Updated on: Wed, 16 May 2018 08:52 PM (IST)
  
Üæ¶çÅð Õ¯Ô

ਕਾਂਗਰਸੀ ਉਮੀਦਵਾਰ ਨੂੰ ਦਿਓ ਕਰਾਰੀ ਹਾਰ : ਬੀਬੀ ਜਗੀਰ ਕੌਰ

ਸੀਟੀਪੀ126)

ਰੈਲੀ ਨੂੰ ਸੰਬੋਧਨ ਕਰਦੀ ਹੋਈ ਬੀਬੀ ਜਗੀਰ ਕੌਰ।

ਸੱਦਾ

ਕਿਹਾ, ਨਾਇਬ ਸਿੰਘ ਕੋਹਾੜ ਸੇਵਾ ਦੀ ਪਿਰਤ ਨੂੰ ਅੱਗੇ ਲੈ ਕੇ ਜਾਵੇਗਾ

ਪਿ੫ਤਪਾਲ ਸਿੰਘ/ਗਿਆਨ ਸੈਦਪੁਰੀ, ਸ਼ਾਹਕੋਟ

ਇਸਤਰੀ ਅਕਾਲੀ ਦਲ ਦੀ ਪ੫ਧਾਨ ਬੀਬੀ ਜਗੀਰ ਕੌਰ ਨੇ ਬੁੱਧਵਾਰ ਨੂੰ ਹਲਕੇ ਦੀਆਂ ਸਾਰੀਆਂ ਅੌਰਤਾਂ ਨੂੰ ਸ਼ਾਹਕੋਟ ਜ਼ਿਮਨੀ ਚੋਣ ਵਿਚ ਕਾਗਰਸ ਪਾਰਟੀ ਨੂੰ ਕਰਾਰ ਹਾਰ ਦੇਣ ਦਾ ਸੱਦਾ ਦਿੱਤਾ। ਇੱਥੇ ਰੈਲੀ ਨੂੰ ਸੰਬੋਧਨ ਕਰਦਿਆਂ ਬੀਬੀ ਜਗੀਰ ਕੌਰ ਨੇ ਅੌਰਤਾਂ ਨੂੰ ਅਪੀਲ ਕੀਤੀ ਕਿ ਉਹ ਸਾਬਕਾ ਮੰਤਰੀ ਅਜੀਤ ਸਿੰਘ ਕੋਹਾੜ ਵੱਲੋਂ ਹਲਕੇ ਵਿਚ ਕੀਤੇ ਕੰਮਾਂ ਨੂੰ ਧਿਆਨ ਵਿਚ ਰੱਖਣ ¢ ਉਨ੍ਹਾਂ ਕਿਹਾ ਕਿ ਮਰਹੂਮ ਆਗੂ ਹਮੇਸ਼ ਲੋਕਾਂ ਦੀ ਭਲਾਈ ਲਈ ਕੰਮ ਕਰਦੇ ਸਨ¢ ਉਹ ਸਾਰਿਆਂ ਦੀਆਂ ਸ਼ਿਕਾਇਤਾਂ ਨੂੰ ਸੁਣਦੇ ਤੇ ਦੂਰ ਕਰਦੇ ਸਨ¢ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਦੀ ਅਗਵਾਈ ਵਿਚ ਕੋਹਾੜ ਪਰਿਵਾਰ ਸੇਵਾ ਦੀ ਇਸ ਪਿਰਤ ਨੰੂ ਅੱਗੇ ਲੈ ਕੇ ਜਾ ਰਿਹਾ ਹੈ ਅਤੇ ਸਾਰਿਆਂ ਨੂੰ ਇਸ ਪਰਿਵਾਰ ਦੀ ਜੀਅ-ਜਾਨ ਨਾਲ ਮਦਦ ਕਰਨੀ ਚਾਹੀਦੀ ਹੈ¢

ਬੀਬੀ ਜਗੀਰ ਕੌਰ ਨੇ ਕਿਹਾ ਕਿ ਕਾਂਗਰਸੀ ਉਮੀਦਵਾਰ ਨੂੰ ਹਰਾਉਣ ਵਾਸਤੇ ਸਾਰਿਆਂ ਨੂੰ ਇਕਜੁਟ ਹੋ ਕੇ ਕੰਮ ਕਰਨਾ ਚਾਹੀਦਾ ਹੈ।

ਇਸ ਮੌਕੇ ਬੀਬੀ ਪਰਮਜੀਤ ਕੌਰ ਲਾਂਡਰਾਂ, ਬੀਬੀ ਮਹਿੰਦਰ ਕੌਰ ਜੋਸ਼, ਬੀਬੀ ਗੁਰਦੇਵ ਕੌਰ ਸੰਘਾ, ਬੀਬੀ ਪਰਮਿੰਦਰ ਕੌਰ ਪੰਨੂ, ਬੀਬੀ ਪਰਦੀਪ ਕੌਰ ਕੋਹਾੜ, ਬੀਬੀ ਹਰਜੀਤ ਕੌਰ ਮੁਖਮੈਲਪੁਰ ਅਤੇ ਗੁਰਪ੫ੀਤ ਕੌਰ ਿਢੱਲੋਂ ਨੇ ਵੀ ਸੰਬੋਧਨ ਕੀਤਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Üæ¶çÅð Õ¯Ô