ਆਂਗਣਵਾੜੀ ਵਰਕਰਾਂ ਨੇ ਮਨਾਇਆ ਪੋਸ਼ਣ ਦਿਵਸ

Updated on: Mon, 16 Apr 2018 09:14 PM (IST)
  
Á»×äòÅóÆ ò

ਆਂਗਣਵਾੜੀ ਵਰਕਰਾਂ ਨੇ ਮਨਾਇਆ ਪੋਸ਼ਣ ਦਿਵਸ

ਸਿਟੀਪੀ29) ਪੋਸ਼ਣ ਦਿਵਸ ਮਨਾਉਂਦੇ ਹੋਏ ਆਂਗਣਵਾੜੀ ਵਰਕਰਾਂ ਤੇ ਹੋਰ।

ਸ਼ੈਲੀ, ਜਲੰਧਰ : ਆਂਗਣਵਾੜੀ ਸੈਂਟਰ ਸਿੱਧ ਮੁਹੱਲਾ, ਟੋਬਰੀ ਮੁਹੱਲਾ, ਕੋਟ ਬਾਬਾ ਦੀਪ ਸਿੰਘ ਨਗਰ ਵਿਖੇ ਪੋਸ਼ਣ ਦਿਵਸ ਮਨਾਇਆ ਗਿਆ, ਜਿਸ 'ਚ ਜੱਚਾ-ਬੱਚਾ ਕਾਰਡ, ਆਈਐੱਫਏ ਕਾਰਡ, ਗੋਲੀਆਂ, ਹਰੀਆਂ ਸਬਜ਼ੀਆਂ ਤੇ ਉਨ੍ਹਾਂ ਨਾਲ ਸੁਪੋਸ਼ਣ ਗੋਦ ਭਰਾਈ ਦੀ ਰਸਮ ਕੀਤੀ ਗਈ। ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਅਧੀਨ ਗਰਭਵਤੀ ਅੌਰਤਾਂ ਦੇ ਫਾਰਮ ਭਰੇ ਗਏ। ਸਬਲਾ ਸਕੀਮ ਅਧੀਨ 11 ਤੋਂ 14 ਸਾਲ ਦੀਆਂ ਸਕੂਲ ਡਰਾਪਆਉਟ ਲੜਕੀਆਂ ਨੂੰ ਦਿੱਤੇ ਜਾਣ ਵਾਲੇ ਫਾਈਦਿਆਂ ਬਾਰੇ ਜਾਣਰਕਾਰੀ ਦਿੱਤੀ ਗਈ, ਜਿਸ 'ਚ ਕੁਝ ਸਕੂਲ ਛੱਡ ਚੁਕੀਆਂ ਲੜਕੀਆਂ ਨੇ ਵਾਪਿਸ ਸਕੂਲ ਵਿਖੇ ਦਾਖਲਾ ਲਿਆ।

ਇਸ ਮੌਕੇ ਸੁਪਰਵਾਈਜ਼ਰ ਅਨੀਤਾ ਕੁਮਾਰੀ ਨੇ ਪੋਸ਼ਣ ਦਿਵਸ ਦਾ ਮਹੱਤਵ ਦਸਦਿਆਂ ਕਿਹਾ ਕਿ ਇਸ ਦਾ ਮਕਸਦ ਕੁਪੋਸ਼ਣ ਨੂੰ ਦੂਰ ਕਰਨਾ ਹੈ। ਇਸ ਮੌਕੇ ਹੈਲਥ ਵਿਭਾਗ ਵੱਲੋਂ ਬੱਚਿਆਂ ਦਾ ਭਾਰ ਤੋਲਿਆ ਗਿਆ ਅਤੇ ਗਰਭਵਤੀ ਅੌਰਤਾਂ ਨੂੰ ਆਪਣੀ ਸਿਹਤ ਸੰਭਾਲ ਪ੍ਰਤੀ ਜਾਗਰੂਕ ਕੀਤਾ ਗਿਆ। ਮਾਵਾਂ ਨੂੰ ਆਪਣੇ ਬੱਚਿਆਂ ਨੂੰ ਸਮੇਂ 'ਤੇ ਟੀਕੇ ਲਗਾਉਣ ਲਈ ਕਿਹਾ ਗਿਆ। ਇਸ ਮੌਕੇ ਸਿਹਤ ਵਿਭਾਗ ਵੱਲੋਂ ਰਾਜ ਰਾਣੀ, ਆਸ਼ਾ ਰਾਣੀ ਤੇ ਆਸ਼ਾ ਵਰਕਰ ਪਿੰਕੀ ਅਤੇ ਦਿਸ਼ਾ ਵੀ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Á»×äòÅóÆ ò