ਗ਼ਜ਼ਲਗੋ ਹਰਬੰਸ ਸਿੰਘ ਨਾਗੀ ਨਹੀਂ ਰਹੇ

Updated on: Mon, 16 Apr 2018 07:42 PM (IST)
  
×Üñׯ Ôðì³

ਗ਼ਜ਼ਲਗੋ ਹਰਬੰਸ ਸਿੰਘ ਨਾਗੀ ਨਹੀਂ ਰਹੇ

ਫੋਟੋ-82

ਕੈਪਸ਼ਨ : ਫਾਇਲ ਫੋਟੋ ਹਰਬੰਸ ਸਿੰਘ ਨਾਗੀ।

ਰਮੇਸ਼ ਰਾਮਪੁਰਾ, ਅੰਮਿ੫ਤਸਰ : ਪੰਜਾਬੀ ਜ਼ੁਬਾਨ ਦੇ ਪ੫ਮੁੱਖ ਹਸਤਾਖਰ ਤੇ ਗ਼ਜ਼ਲਗੋ ਹਰਬੰਸ ਸਿੰਘ ਨਾਗੀ ਨਹੀਂ ਰਹੇ। ਕੇਂਦਰੀ ਸਭਾ ਦੇ ਮੀਤ ਪ੫ਧਾਨ ਦੀਪ ਦਵਿੰਦਰ ਸਿੰਘ, ਸ਼ਾਇਰ ਦੇਵ ਦਰਦ ਨੇ ਦੱਸਿਆ ਕਿ ਨਾਗੀ ਦੀ ਸਿਹਤ ਕੱਝ ਦਿਨਾਂ ਤੋਂ ਿਢੱਲੀ-ਮੱਠੀ ਸੀ। ਸੋਮਵਾਰ ਨੂੰ ਉਨ੍ਹਾਂ ਅੰਮਿ੫ਤਸਰ ਸਥਿਤ ਆਪਣੀ ਰਿਹਾਇਸ਼ 'ਚ ਆਖਰੀ ਸਾਹ ਲਏ। 1949 'ਚ ਜਨਮੇ ਹਰਬੰਸ ਸਿੰਘ ਨਾਗੀ ਐੱਮਏ ਪੰਜਾਬੀ ਅਤੇ ਐੱਮਏ ਰਾਜਨੀਤੀ ਸ਼ਾਸਤਰ ਦੀ ਉੱਚ ਵਿੱਦਿਆ ਹਾਸਲ ਕੀਤੀ ਸੀ ਤੇ ਉਹ ਅਧਿਆਪਨ ਦੇ ਕਿੱਤੇ ਤੋਂ ਸੇਵਾ-ਮੁਕਤ ਹੋਏ ਸਨ। ਉਨ੍ਹਾਂ ਦਾ ਸ਼ੁਮਾਰ ਪੰਜਾਬੀ ਦੇ ਚੋਣਵੇਂ ਗਜ਼ਲਕਾਰਾਂ ਵਿਚ ਹੁੰਦਾ ਸੀ। ਬਹੁਤ ਸ਼ਾਂਤ ਤੇ ਮਿਲਣਸਾਰ ਸੁਭਾਅ ਦੇ ਮਾਲਕ ਨਾਗੀ ਆਪਣੇ ਪਿੱਛੇ ਪਤਨੀ ਦਰਸ਼ਨ ਕੌਰ, ਪੁੱਤਰ ਪ੫ਭਜੋਤ ਸਿੰਘ ਅਤੇ ਧੀ ਸੰਦੀਪ ਕੌਰ ਛੱਡ ਗਏ ਹਨ। ਅੱਜ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ।

ਸਸਕਾਰ ਮੌਕੇ ਹਰਭਜਨ ਖੇਮਕਰਨੀ, ਨਿਰਮਲ ਅਰਪਣ, ਜਸਬੀਰ ਜਮੀਰ, ਮਲਵਿੰਦਰ, ਸਰਬਜੀਤ ਸੰਧੂ, ਜਸਬੀਰ ਸਿੰਘ ਸੱਗੂ, ਡਾ. ਕਸ਼ਮੀਰ ਸਿੰਘ, ਸੁਮੀਤ ਸਿੰਘ, ਅਰਤਿੰਦਰ ਸੰਧੂ, ਭੁਪਿੰਦਰ ਸੰਧੂ, ਧਰਵਿੰਦਰ ਅੌਲਖ, ਡਾ. ਹਜ਼ਾਰਾ ਸਿੰਘ ਚੀਮਾ, ਜਗਤਾਰ ਗਿੱਲ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸਾਹਿਤਕਾਰ ਤੇ ਰਿਸ਼ਤੇਦਾਰ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ×Üñׯ Ôðì³