ਅੱਗ ਲੱਗਣ ਨਾਲ 40 ਏਕੜ ਕਣਕ, 20 ਏਕੜ ਨਾੜ ਤੇ 2 ਕੁੱਪ ਸੜੇ

Updated on: Mon, 16 Apr 2018 07:31 PM (IST)
  
Á¾× ñ¾×ä é

ਅੱਗ ਲੱਗਣ ਨਾਲ 40 ਏਕੜ ਕਣਕ, 20 ਏਕੜ ਨਾੜ ਤੇ 2 ਕੁੱਪ ਸੜੇ

ਫੋਟੋ ਕੈਪਸ਼ਨ: 16ਪੀਟੀਐਲ: 34ਪੀ

ਅੱਗ ਲੱਗਣ ਤੋਂ ਬਾਅਦ ਜਾਇਜਾ ਲੈਣ ਪੁੱਜੇ ਪੁਲਿਸ ਅਧਿਕਾਰੀ।

ਫੋਟੋ : 16ਪੀਟੀਐਲ : 36ਪੀ

ਫਸਲ ਸੜਨ 'ਤੇ ਰੋਂਦੇ ਹੋਏ ਕਿਸਾਨਾਂ ਨੂੰ ਹੌਸਲਾ ਦਿੰਦੇ ਹੋਏ ਕਾਂਗਰਸੀ ਆਗੂ ਗਗਨਦੀਪ ਸਿੰਘ ਜਲਾਲਪੁਰ।

- 2 ਫਾਇਰ ਬਿ੫ਗੇਡ ਦੀਆਂ ਗੱਡੀਆਂ ਤੇ ਟਰੈਕਟਰਾਂ ਦੀ ਮਦਦ ਨਾਲ ਪਾਇਆ ਅੱਗ 'ਤੇ ਕਾਬੂ

- ਗਗਨਦੀਪ ਜਲਾਲਪੁਰ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਨੁਕਸਾਨ ਦਾ ਲਿਆ ਜਾਇਜ਼ਾ

ਐੱਚਐੱਸ ਸੈਣੀ, ਰਾਜਪੁਰਾ

3 ਪਿੰਡਾਂ ਵਿਚ ਅੱਗ ਲੱਗਣ ਕਾਰਨ 40 ਕਿੱਲੇ ਖੜ੍ਹੀ ਕਣਕ, 20 ਏਕੜ ਤੋਂ ਵੱਧ ਨਾੜ, 2 ਤੂੜੀ ਵਾਲਾ ਕੁੱਪ, ਭਿੰਡੀਆਂ ਦੀ ਫਸਲ ਤੇ ਸਫੈਦਿਆਂ ਦੇ ਪੌਦੇ ਸੜ ਕੇ ਸੁਆਹ ਹੋ ਗਏ।

ਜਾਣਕਾਰੀ ਅਨੁਸਾਰ ਪਿੰਡ ਫਰੀਦਪੁਰ ਵਿਚ ਸੁਰਜੀਤ ਸਿੰਘ ਦੇ ਖੇਤਾਂ 'ਚ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਨਾਲ ਲੱਗਦੇ ਪਿੰਡ ਸਾਹਲ ਤੇ ਲੋਚਮਾਂ ਦੇ ਕਿਸਾਨਾਂ ਦੇ ਖੇਤਾਂ 'ਚ ਵੜ ਗਈ ਜਿਸ ਨਾਲ ਗੁਰਮੁੱਖ ਸਿੰਘ ਵਾਸੀ ਸਾਹਲ ਦੇ 2 ਵਿਘੇ ਕਣਕ, ਜਿੰਦਰ ਸਿੰਘ ਸਾਹਲ ਦਾ 1 ਕਿੱਲਾ ਕਣਕ, ਇੰਦਰਪਾਲ ਸਿੰਘ ਵਾਸੀ ਸਾਹਲ ਡੇਢ ਕਿੱਲੇ ਕਣਕ, ਜਗੀਰ ਸਿੰਘ ਵਾਸੀ ਸਾਹਲ 2 ਕਿੱਲੇ ਕਣਕ, ਇੰਦਰਵੀਰ ਸਿੰਘ ਲੋਚਮਾ 10 ਕਿੱਲੇ ਕਣਕ, ਮਲਕੀਤ ਸਿੰਘ ਵਾਸੀ ਲੋਚਮਾ ਦੇ ਸਾਢੇ 3 ਕਿੱਲੇ ਕਣਕ, 1 ਕਿੱਲੇ ਸਫੈਦੇ ਦੇ ਬੂਟੇ, ਜੋਗਿੰਦਰ ਸਿੰਘ ਵਾਸੀ ਸਾਹਲ 1 ਕਿੱਲਾ ਕਣਕ, ਜਗੀਰ ਸਿੰਘ ਸਾਹਲ ਦੇ 2 ਕਿੱਲੇ ਕਣਕ, 1 ਤੂੜੀ ਦਾ ਕੁੱਪ, 8 ਕਿੱਲੇ ਨਾੜ, ਲਾਲ ਸਿੰਘ ਸਾਹਲ ਦੇ 4 ਕਿੱਲੇ ਕਣਕ ਦਾ ਨਾੜ ਤੇ 2 ਵਿਘੇ ਭਿੰਡੀਆਂ, ਬਲਦੇਵ ਸਿੰਘ ਸਾਹਲ ਦੇ 2 ਕਿੱਲੇ ਕਣਕ, ਪੂਰਨ ਸਿੰਘ ਲੋਚਮਾ ਦੇ 4 ਵਿਘੇ ਕਣਕ, ਮਲਕੀਤ ਸਿੰਘ 4 ਕਿੱਲੇ ਨਾੜ, ਬਲਿਹਾਰ ਸਿੰਘ ਸਾਹਲ ਦੇ 1 ਕਿੱਲਾ ਕਣਕ, ਨਿਰਮਲ ਸਿੰਘ ਸਾਹਲ ਦੇ 3 ਕਿੱਲੇ ਨਾੜ, ਅਜੀਤ ਸਿੰਘ ਸਾਹਲ ਦੇ 3 ਵਿਘੇ ਨਾੜ, ਵਲੈਤ ਸਿੰਘ ਸਾਹਲ ਦੇ 4 ਕਿੱਲੇ ਕਣਕ ਸਣੇ ਦਰਜ਼ਨਾਂ ਕਿਸਾਨਾਂ ਦੀ 40 ਏਕੜ ਤੋਂ ਵੱਧ ਕਣਕ ਅਤੇ 20 ਕਿੱਲੇ ਦੇ ਕਰੀਬ ਨਾੜ ਸੜ ਕੇ ਸੁੁਆਹ ਹੋ ਗਿਆ।

ਇਸ ਦੌਰਾਨ ਭਾਵੇਂ 2 ਫਾਇਰ ਬਿ੫ਗੇਡ ਦੀਆਂ ਗੱਡੀਆਂ ਅਤੇ ਦਰਜਨਾਂ ਹੀ ਕਿਸਾਨਾਂ ਦੇ ਟਰੈਕਟਰ ਅੱਗ ਬੁਝਾਉਣ ਦੇ ਕੰਮ 'ਚ ਡਟੇ ਹੋਏ ਸਨ ਪਰ ਇਸ ਦੇ ਬਾਵਜੂਦ ਦਰਜਨਾਂ ਏਕੜ ਕਣਕ ਤੇ ਹੋਰ ਨਾੜ ਸÎੜ ਕੇ ਸੁਆਹ ਹੋ ਗਿਆ।

ਇਸ ਮੌਕੇ ਮੈਂਬਰ ਪੀਪੀਸੀਸੀ ਗਗਨਦੀਪ ਸਿੰਘ ਜੋਲੀ ਜਲਾਲਪੁਰ ਤੇ ਸੀਨੀਅਰ ਕਾਂਗਰਸੀ ਆਗੂ ਗੁਰਦੀਪ ਸਿੰਘ ਥਾਣਾ ਖੇੜੀ ਗੰਡਿਆ ਇੰਚਾਰਜ ਪ੫ੇਮ ਸਿੰਘ ਨਾਲ ਮੌਕੇ 'ਤੇ ਪਹੁੰਚੇ। ਉਨ੍ਹਾਂ ਨਾਇਬ ਤਹਿਸੀਲਦਾਰ ਘਨੌਰ ਧਰਮ ਸਿੰਘ ਨੂੰ ਨੁਕਸਾਨੀ ਗਈ ਫਸਲ ਦੇ ਮਾਲਕ ਕਿਸਾਨਾਂ ਦੇ ਬਿਆਨ ਦਰਜ ਕਰਨ ਲਈ ਕਿਹਾ। ਜੋਲੀ ਨੇ ਕਿਹਾ ਕਿ ਇਹ ਰਿਪੋਰਟ ਸੀਨੀਅਰ ਅਧਿਕਾਰੀਆਂ ਤੇ ਕਾਂਗਰਸ ਸਰਕਾਰ ਤਕ ਪਹੁੰਚਦੀ ਕਰ ਕੇ ਕਿਸਾਨਾਂ ਨੂੰ ਨੁਕਸਾਨੀ ਗਈ ਫਸਲ ਦੇ ਮੁਆਵਜ਼ੇ ਦੀ ਸਿਫਾਰਸ਼ ਕੀਤੀ ਜਾਵੇਗੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Á¾× ñ¾×ä é