ਧੀ ਨਾਲ ਕੀਤਾ ਮੰੂਹ ਕਾਲਾ

Updated on: Fri, 13 Apr 2018 05:22 PM (IST)
  

ਪੱਤਰ ਪ੍ਰੇਰਕ, Îਮੋਰਿੰਡਾ : ਹਵਸ ਵਿਚ ਅੰਨ੍ਹੇ ਪਿਓ ਨੇ ਆਪਣੀ ਨਾਬਾਲਗ ਧੀ ਨਾਲ ਜਬਰ ਜਨਾਹ ਕਰ ਦਿੱਤਾ। ਲੁਧਿਆਣਾ ਰੋਡ ਮੋਰਿੰਡਾ ਵਾਸੀ ਅੌਰਤ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਘਰ ਤੋਂ ਬਾਹਰ ਗਈ ਹੋਈ ਸੀ। ਘਰ ਵਾਪਸ ਆ ਕੇ ਵੇਖਿਆ ਕਿ ਉਸ ਦੀ ਧੀ (12) ਖੂਨ ਨਾਲ ਲੱਥਪੱਥ ਪਈ ਸੀ। ਉਹ ਧੀ ਨੂੰ ਸਰਕਾਰੀ ਹਸਪਤਾਲ ਲੈ ਗਈ ਜਿੱਥੇ ਡਾਕਟਰਾਂ ਨੇ ਉਸ ਦਾ ਚੈਕਅੱਪ ਕਰ ਕੇ ਵਾਪਸ ਘਰ ਭੇਜ ਦਿੱਤਾ। ਉਸ ਨੇ ਦੱਸਿਆ ਕਿ ਘਰ ਜਾ ਕੇ ਉਸ ਦੀ ਧੀ ਦੀ ਤਕਲੀਫ ਹੋਰ ਵਧ ਗਈ ਤਾਂ ਉਹ ਫਿਰ ਉਸ ਨੂੰ ਹਸਪਤਾਲ ਲੈ ਗਈ ਪ੫ੰਤੂ ਡਾਕਟਰਾਂ ਨੇ ਉਸ ਨੂੰ ਦਾਖਲ ਕਰਨ ਦੀ ਬਜਾਏ ਥਾਣੇ ਰਿਪੋਰਟ ਲਿਖਵਾਉਣ ਲਈ ਆਖ ਕੇ ਭੇਜ ਦਿੱਤਾ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੀ ਧੀ ਨੂੰ ਇਸ ਘਟਨਾ ਬਾਰੇ ਪੁੱਿਛਆ ਤਾਂ ਉਸ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਉਸ ਨਾਲ ਜਬਰ ਜਨਾਹ ਕੀਤਾ ਹੈ। ਫਿਰ ਉਹ ਧੀ ਨੂੰ ਪੁਲਿਸ ਥਾਣੇ ਲੈ ਗਈ ਤੇ ਪੂਰੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ। ਐੱਸਐੱਚਓ ਮੋਰਿੰਡਾ ਅਮਨਦੀਪ ਸਿੰਘ ਨੇ Ñਲੜਕੀ ਨੂੰ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ। ਇਸ ਸਬੰਧੀ ਪੁਲਿਸ ਨੇ ਪੀੜਤ ਦੇ ਪਿਤਾ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÇêåÅ òñ¯º