ਗੁਰੂ ਨਾਨਕ ਸਪੋਰਟਸ ਕਲੱਬ ਨੇ ਅੱਖਾਂ ਦਾ ਮੁਫ਼ਤ ਕਂੈਪ ਲਗਾਇਆ

Updated on: Tue, 13 Feb 2018 03:55 PM (IST)
  

ਜਗਤਾਰ ਸਿੰਘ ਬਰਾੜ, ਪੰਜਗਰਾਈਂ ਕਲਾਂ : ਗੁਰੂ ਨਾਨਕ ਸਪੋਰਟਸ ਐਂਡ ਸੋਸਲ ਵੈਲਫੇਅਰ ਕਲੱਬ ਪੰਜਗਰਾਈਂ ਕਲਾਂ ਵੱਲੋਂ ਪਰਵਾਸੀ ਭਾਰਤੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 11ਵਾਂ ਅੱਖਾਂ ਦਾ ਵਿਸ਼ਾਲ ਮੁਫਤ ਆਪ੍ਰੇਸ਼ਨ ਕੈਂਪ ਨਿਰਮਲਾ ਡੇਰਾ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਨਿਰਮਲ ਸੰਪਰਦਾ ਦੇ ਮੁਖੀ ਮਹੰਤ ਦਰਸ਼ਨ ਸਿੰਘ ਮੁੱਖ ਸੇਵਾਦਾਰ ਨਿਰਮਲਾ ਡੇਰਾ ਨੇ ਕੀਤਾ। ਇਸ ਕੈਂਪ ਦੌਰਾਨ ਡਾ.ਮਨੋਹਰ ਲਾਲ ਅਤੇ ਉਨ੍ਹਾਂ ਦੀ ਟੀਮ ਵੱਲੋਂ 658 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਦੌਰਾਨ 90 ਵਿਅਕਤੀਆਂ ਨੂੰ ਮੁਫ਼ਤ ਲੈਂਨਜ ਪਾਏ ਗਏ। ਇਸ ਮੌਕੇ ਗੱਲਬਾਤ ਕਰਦਿਆਂ ਕਲੱਬ ਪ੍ਰਧਾਨ ਡਾ. ਬਲਦੇਵ ਸਿੰਘ ਭੋਲਾ, ਸਕੱਤਰ ਨੀਤਨ ਬਜਾਜ ਅਤੇ ਖਜ਼ਾਨਚੀ ਐਸ.ਡੀ.ਓ. ਭੁਪਿੰਦਰ ਸਿੰਘ ਅਤੇ ਬੱਬਲੀ ਗਿੱਲ ਨੇ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਦੇ ਲੈਂਨਜ਼ ਪਾਏ ਗਏ ਹਨ ਉਨ੍ਹਾਂ ਨੂੰ ਕਲੱਬ ਵੱਲੋਂ ਇਕ ਮਹੀਨਾ ਦਵਾਈ ਮੁਫ਼ਤ ਦਿੱਤੀ ਜਾਵੇਗੀ। ਇਸ ਕੈਂਪ ਨੂੰ ਸਫ਼ਲ ਬਣਾਉਣ ਲਈ ਕਲੱਬ ਦੇ ਸਹਾਇਕ ਸਕੱਤਰ ਦੁੱਲਾ ਸਿੰਘ, ਅੰਗਰੇਜ਼ ਸਿੰਘ ਰੋਸਾ, ਸੁਖਮੰਦਰ ਸਿੰਘ ਖਾਲਸਾ, ਰਛਪਾਲ ਸਿੰਘ ਕਾਲਾ, ਦਰਸ਼ਨ ਸਿੰਘ ਗਿੱਲ, ਡਾ.ਜਸਵਿੰਦਰ ਸਿੰਘ, ਅਰਸ਼ਦੀਪ ਗੈਰੀ, ਹਰਜਿੰਦਰ ਸਿੰਘ, ਮਾਸਟਰ ਿਛੰਦਰਪਾਲ (ਸਾਰੇ ਕਲੱਬ ਮੈਂਬਰ) ਨੇ ਅਹਿਮ ਭੂਮਿਕਾ ਨਿਭਾਈ।

13ਐਫ਼ਡੀਕੇ102:-ਕੈਂਪ ਦੌਰਾਨ ਅੱਖਾਂ ਦੀ ਜਾਂਚ ਕਰਦੇ ਹੋਏ ਡਾ. ਮਨੋਹਰ ਲਾਲ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ×°ð± éÅéÕ