ਸੇਵਾਦਾਰਾਂ ਨੂੰ ਕੀਤਾ ਸਨਮਾਨਿਤ

Updated on: Tue, 13 Feb 2018 03:55 PM (IST)
  

ਵਕੀਲ ਮਹਿਰੋਂ, ਮੋਗਾ : ਮੋਗਾ ਦੇ ਪਿੰਡ ਕਪੂਰੇ ਵਿਖੇ ਦਿਆਲਾ ਪੱਤੀ ਧਰਮਸ਼ਾਲਾ 'ਚ ਸਾਰਾ ਮਾਘ ਦਾ ਮਹੀਨਾ ਚਾਹ ਅਤੇ ਵੱਖ ਵੱਖ ਰਸਦਾਂ ਦਾ ਲੰਗਰ ਪੱਤੀ ਦੇ ਨੌਜਵਾਨਾਂ ਵੱਲੋਂ ਨਗਰ ਨਿਵਾਸੀਆਂ, ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਸੁਖਦੇਵ ਸਿੰਘ ਫੌਜੀ, ਜਸਦੀਪ ਸਿੰਘ ਕੀਪਾ ਅਤੇ ਜਸਵਿੰਦਰ ਸਿੰਘ ਜੱਸਾ ਨੇ ਦੱਸਿਆ ਕਿ ਸੇਵਾਦਾਰਾਂ ਵੱਲੋਂ ਰੋਜ਼ਾਨਾ ਦਿਆਲਾ ਪੱਤੀ ਧਰਮਸ਼ਾਲਾ ਵਿਖੇ ਮੱਥਾ ਟੇਕਣ ਆਉਣ ਵਾਲੀ ਸੰਗਤ ਲਈ ਪਿਛਲੇ ਲਗਭਗ 5-6 ਸਾਲਾਂ ਤੋਂ ਲਗਾਤਾਰ ਸਾਰਾ ਮਾਘ ਦਾ ਮਹੀਨਾ ਚਾਹ ਅਤੇ ਰਸਦਾਂ ਦੇ ਲੰਗਰ ਲਗਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਧਰਮਸ਼ਾਲਾ 'ਚ ਰੋਜ਼ਾਨਾ ਨਿੱਤਨੇਮ ਸਮੇਂ ਆਉਣ ਵਾਲੀਆਂ ਸੰਗਤ ਲਈ ਸਵੇਰੇ 5:30 ਤੋਂ ਸਵੇਰੇ 8 ਵਜੇ ਤਕ ਲੰਗਰ ਲਗਾਇਆ ਜਾਂਦਾ ਹੈ, ਜਿਸ 'ਚ ਤਕਰੀਬਨ ਰੋਜ਼ਾਨਾ 250 ਤੋਂ 300 ਸੰਗਤ ਆਉਂਦੀਆਂ ਹਨ। ਇਸ ਮੌਕੇ ਬਾਬਾ ਮੋਹਨ ਸਿੰਘ ਅਤੇ ਦਿਆਲਾ ਪੱਤੀ ਧਰਮਸ਼ਾਲਾ ਵਿੱਚ ਸੇਵਾ ਨਿਭਾ ਰਹੇ ਸੇਵਾਦਾਰ ਬਾਬਾ ਗੁਰਬਚਨ ਸਿੰਘ ਨੇ ਸਾਰੇ ਹੀ ਸੇਵਾਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਤੇ ਜਸਵਿੰਦਰ ਸਿੰਘ ਜੱਸਾ, ਗਗਨਦੀਪ ਸਿੰਘ, ਅਮਿ੍ਰਤਪਾਲ ਸਿੰਘ, ਮਨਜੋਤ ਸਿੰਘ ਮੰਨਾ, ਸਵਰਨ ਸਿੰਘ, ਸੁਖਦੇਵ ਸਿੰਘ ਫੌਜੀ, ਜਸਦੀਪ ਕੀਪਾ, ਜਸਵਿੰਦਰ ਜੱਸੀ, ਹਰਦੀਪ ਸਿੰਘ ਦੀਪ, ਸਤਨਾਮ ਸਿੰਘ, ਬਲਜਿੰਦਰ ਸਿੰਘ, ਮਨਪ੍ਰੀਤ ਸਿੰਘ ਮੰਨਾ, ਭਗਵੰਤ ਸਿੰਘ ਭੰਤਾ, ਰੋਹਨ ਆਦਿ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਕੈਪਸ਼ਨ : ਪਿੰਡ ਕਪੂਰੇ ਦੀ ਦਿਆਲਾ ਪੱਤੀ ਧਰਮਸ਼ਾਲਾ ਦੇ ਸੇਵਾਦਾਰਾਂ ਨੂੰ ਸਨਮਾਨਿਤ ਕਰਦੇ ਹੋਏ ਬਾਬਾ ਮੋਹਣ ਸਿੰਘ ਅਤੇ ਬਾਬਾ ਗੁਰਬਚਨ ਸਿੰਘ।

ਨੰਬਰ : 13 ਮੋਗਾ 1 ਪੀ

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Çê³â ÕêÈð¶