ਆਪਣੀ ਹੋਣੀ 'ਤੇ ਹੰਝੂ ਵਹਾ ਰਹੇ ਨੇ ਮੁਸਾਫ਼ਰਖਾਨੇ

Updated on: Tue, 13 Feb 2018 03:48 PM (IST)
  

ਜਗਤਾਰ ਸਿੰਘ ਬਰਾੜ, ਪੰਜਗਰਾਈਂ ਕਲਾਂ : ਅੱਜ ਤੋਂ ਲਗਪਗ ਢਾਈ ਦਹਾਕੇ ਪਹਿਲਾਂ ਮੋਗਾ-ਕੋਟਕਪੂਰਾ ਮੁੱਖ ਮਾਰਗ 'ਤੇ ਫ਼ਰੀਦਕੋਟ ਰਿਆਸਤ ਦੀ ਹੱਦ 'ਤੇ ਵੱਖ-ਵੱਖ ਪਿੰਡਾਂ ਦੇ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਮੁਸਾਫ਼ਰਖਾਨੇ ਹਾਲਤ ਖ਼ਸਤਾ ਹੋਣ ਕਾਰਨ ਆਪਣੀ ਹੋਣੀ 'ਤੇ ਹੰਝੂ ਵਹਾ ਰਹੇ ਹਨ। ਪਿੰਡ ਪੰਜਗਰਾਈਂ ਖ਼ੁਰਦ, ਮੱਲਕੇ ਸਮੇਤ ਹੋਰ ਅਨੇਕਾਂ ਪਿੰਡਾਂ ਦੇ ਲੋਕਾਂ ਦੀ ਸਹੂਲਤਾਂ ਲਈ ਬਣਾਏ ਗਏ ਇਹ ਮੁਸਾਫ਼ਰਖਾਨਿਆਂ ਦੀਆਂ ਇਮਾਰਤਾਂ ਕਦੇ ਵੀ ਡਿੱਗ ਸਕਦੀਆਂ ਹਨ ਅਤੇ ਇਨ੍ਹਾਂ 'ਚ ਭਾਰੀ ਮਾਤਰਾ 'ਚ ਘਾਹ ਤੇ ਹੋਰ ਨਦੀਨ ਉੱਗੇ ਹੋਏ ਹਨ, ਜਿਸ ਕਾਰਨ ਖ਼ਰਾਬ ਮੌਸਮ 'ਚ ਇਨ੍ਹਾਂ ਹੇਠਾਂ ਖੜ੍ਹੇ ਹੋਣਾ ਖ਼ਤਰੇ ਤੋਂ ਖਾਲੀ ਨਹੀਂ। ਇਸ ਤੋਂ ਇਲਾਵਾ ਇਨ੍ਹਾਂ ਦੇ ਆਸ-ਪਾਸ ਪਾਣੀ ਅਤੇ ਪਖਾਨੇ ਦੀ ਸਹੂਲਤ ਨਾ ਹੋਣ ਕਾਰਨ ਖਾਸ ਕਰਕੇ ਅੌਰਤਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੰਜਗਰਾਈਂ ਖ਼ਰਦ ਦੇ ਸਰਪੰਚ ਬਲਦੇਵ ਸਿੰਘ ਅਤੇੇ ਸਮਾਜ ਸੇਵੀ ਆਗੂ ਹਰਬੰਸ ਸਿੰਘ ਸਰਾਂ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਉਕਤ ਮੁਸਾਫ਼ਰਖਾਨਿਆਂ ਦੀਆਂ ਇਮਰਾਤਾਂ ਦਾ ਪੁਨਰ ਨਿਰਮਾਣ ਕਰਵਾਇਆ ਜਾਵੇ ਅਤੇ ਮੁਸਾਫ਼ਰਾਂ ਦੀ ਸਹੂਲਤ ਲਈ ਪਖਾਨੇ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ।

13ਐਫ਼ਡੀਕੇ101:-ਮੁਸਾਫ਼ਰਖਾਨਿਆਂ ਦੀ ਹਾਲਤ ਬਾਰੇ ਜਾਣਕਾਰੀ ਦਿੰਦੇ ਹੋਏ ਨਗਰ ਨਿਵਾਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÁÅêäÆ Ô¯äÆ