'ਆਪਣਾ ਘਰ' 'ਚ ਕਲੱਬ ਨੇ ਬਜ਼ੁਰਗਾਂ ਨਾਲ ਲੋਹੜੀ ਦੀਆਂ ਖੁਸ਼ੀਆਂ ਕੀਤੀਆ ਸਾਂਝੀਆਂ

Updated on: Sat, 13 Jan 2018 06:59 PM (IST)
  

ਗੁਰਮਿੰਦਰ ਖੇੜੀ, ਰੂਪਨਗਰ : ਲੋਹੜੀ ਦੇ ਤਿਉਹਾਰ ਮੌਕੇ ਸਰਸਵਤੀ ਦੇਵੀ ਮੁੰਦਰਾ ਚੈਰੀਟੇਬਲ ਟਰੱਸਟ ਵਲੋਂ ਬਜ਼ੁਰਗਾਂ ਲਈ ਚਲਾਏ ਜਾ ਰਹੇ ਦੇ 'ਆਪਣਾ ਘਰ ਹਵੇਲੀ ਕਲਾਂ ਵਿਖੇ ਇੰਨਰਵੀਲ੍ਹ ਕਲੱਬ ਦੀਆਂ ਮੈਂਬਰਾਂ ਨੇ ਬਜ਼ੁਰਗਾਂ ਨਾਲ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆ। ਇਸ ਸਮਾਗਮ ਦਾ ਅਰੰਭ ਇੰਨਰਵੀਲ ਕਲੱਬ ਦੀ ਸਾਬਕਾ ਜ਼ਿਲ੍ਹਾ ਪ੫ਧਾਨ ਬਿ੫ਜ਼ ਪਰਮਾਰ ਨੇ ਲੋਹੜੀ ਬਾਲ ਕੇ ਕੀਤਾ। ਉਨ੍ਹਾਂ ਬਜ਼ੁਰਗਾਂ ਨੂੰ ਲੋਹੜੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਾਡੇ ਸਾਰੇ ਤਿਉਹਾਰ ਸਮਾਜਿਕ ਭਾਈਚਾਰਕ ਸਾਂਝ ਦੇ ਪ੫ਤੀਕ ਹਨ। ਉਨ੍ਹਾਂ ਦਾ ਕਲੱਬ ਸਮਾਜ ਦੇ ਹਰ ਵਰਗ ਦੀ ਭਲਾਈ ਲੋਚਦਾ ਹੈ ਅਤੇ ਸਮਾਜ ਸੇਵਾ ਨੂੰ ਸਮਰਪਿਤ ਹੈ। ਉਨ੍ਹਾ ਕਿਹਾ ਸਵਰਗੀਵਾਸੀ ਐੱਲਆਰ ਮੁੰਦਰਾ ਨੇ ਬਜੁਰਗਾਂ ਲਈ ਆਪਣਾ ਘਰ ਬਣਾ ਕੇ ਮਹਾਨ ਕਾਰਜ ਕੀਤਾ ਹੈ ਇਹ ਉਨ੍ਹਾਂ ਦੀ ਬਜ਼ੁਰਗਾਂ ਪ੫ਤੀ ਉਚੇਰੀ ਸੌਚ ਦੀ ਇਕ ਮਸਾਲ ਹੈ। ਕਲੱਬ ਵਲੋਂ ਇਸ ਮੌਕੇ ਲੌਹੜੀ ਵੰਡੀ ਗਈ ਅਤੇ ਆਪਣਾ ਘਰ ਦੇ ਆਂਗਣ 'ਚ ਇਕ ਸਜਾਵਟੀ ਪੌਦਾ ਵੀ ਲਗਾਇਆ।

ਇਸ ਮੌਕੇ ਟਰੱਸਟ ਦੇ ਪ੫ਧਾਨ ਰਾਜਿੰਦਰ ਸੈਣੀ ਨੇ ਸਮਾਗਮ ਵਿੱਚ ਹਾਜ਼ਰ ਸਮੂਹ ਮੈਂਬਰਾਂ ਨੂੰ ਟਰੱਸਟ ਮੈਂਬਰਾਂ ਵਲੋਂ ਲੋਹੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੰਦੇ ਹੋਏ ਆਪਣਾ ਘਰ ਨਾਲ ਤਨ ਮਨ ਧਨ ਨਾਲ ਜੁੱੜੇ ਹਰ ਵਰਗ ਦੇ ਲੋਕਾਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਵਲੋਂ ਬਜ਼ੁਰਗਾਂ ਦੇ ਘਰ ਨੂੰ ਚਲਾਉਣ ਲਈ ਦਿੱਤੇ ਜਾ ਰਹੇ ਸਹਿਯੋਗ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਅੱਜ ਸਮਾਜ ਦੇ ਬਜ਼ੁਰਗਾਂ ਪ੫ਤੀ ਸਤਿਕਾਰ ਕਾਇਮ ਕਰਨ ਲਈ ਨੌਜਵਾਨਾਂ ਅੰਦਰ ਇੱਕ ਲੋਕ ਲਹਿਰ ਅਰੰਭ ਕਰਨ ਦੀ ਲੋੜ ਹੈ। ਇਸ ਮੌਕੇ ਇੰਨਰਵੀਕਲੱਬ ਦੀ ਪ੫ਧਾਨ ਮੀਨੂੰ ਗਰੋਵਰ, ਜਨਰਲ ਸਕੱਤਰ ਚੰਦਰਕਾਂਤਾ ਸੈਣੀ ਤੋਂ ਇਲਾਵਾ ਤੇਜਿੰਦਰ ਕੌਰ ਸੈਣੀ, ਤਿ੫ਪਤਾ ਚਾਨਣਾ, ਵਨੀਤਾ ਗੁਪਤਾ, ਆਸਮਾ, ਉਸ਼ਾ ਭੋਲਾ, ਨੀਲਮ ਵਿਜ਼, ਆਦਰਸ਼ ਸ਼ਰਮਾ, ਕਿਰਨ ਤਿ੫ਪਾਠੀ, ਟਰੱਸਟੀ ਬਲਬੀਰ ਸਿੰਘ, ਐਡਵੋਕੇਟ ਰਾਵਿੰਦਰ ਸਿੰਘ ਮੁੰਦਰਾ, ਮੈਨੇਜਰ ਕੁਲਬੀਰ ਸਿੰਘ ਭੌਗਲ ਆਦਿ ਹਾਜ਼ਰ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÒÒÁÅêäÅ Øð