ਫਲੈਗ--ਮਾਮਲਾ ਸਰਕਾਰੀ ਸਕੂਲ 'ਚ ਵਿਦਿਆਰਥਣ ਨਾਲ ਪੱਖਪਾਤ ਦਾ

Updated on: Sat, 13 Jan 2018 06:59 PM (IST)
  

ਫੋਟੋ : 13ਪੀਟੀਐਲ : 12ਪੀ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੋਹੜਾ।

-ਸੇਵਾਦਾਰ ਤੋਂ ਲੈ ਕੇ ਸਕੂਲ ਮੁਖੀ ਦੀ ਕੀਤੀ ਬਦਲੀ

ਨਵਦੀਪ ਢੀਂਗਰਾ, ਪਟਿਆਲਾ : ਸਰਕਾਰੀ ਸੈਕੰਡਰੀ ਸਕੂਲ ਟੌਹੜਾ ਦੀ 11ਵੀਂ ਜਮਾਤ ਦੀ ਵਿਦਿਆਰਥਣ ਨੂੰ ਜਾਤੀ ਸੂਚਕ ਟਿੱਪਣੀਆਂ ਕਰਨ ਦੇ ਮਾਮਲੇ 'ਚ ਆਖਿਰਕਾਰ ਸਿੱਖਿਆ ਵਿਭਾਗ ਨੇ ਸਕੂਲ ਦੇ ਸਮੂਹ ਸਟਾਫ ਦੀ ਬਦਲੀ ਕਰ ਦਿੱਤੀ ਹੈ।

ਡਿਪਟੀ ਕਮਿਸ਼ਨਰ ਵਲੋਂ ਭੇਜੇ ਪੱਤਰ ਦੇ ਆਧਾਰ 'ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਵਲੋਂ ਟੋਹੜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 17 ਮੁਲਾਜ਼ਮਾਂ ਸਮੇਤ ਕੁੱਲ 22 ਦੀ ਬਦਲੀ ਕੀਤੀ ਗਈ ਹੈ। ਜਿਸ 'ਚ ਸੇਵਾਦਾਰ ਤੋਂ ਲੈ ਕੇ ਸਕੂਲ ਮੁਖੀ ਦਾ ਨਾਂ ਵੀ ਸ਼ਾਮਲ ਹੈ।

ਜਾਣਕਾਰੀ ਅਨੁਸਾਰ ਉਕਤ ਪੱਤਰ 'ਚ ਸਕੂਲ ਦੇ ਮਾਹੌਲ ਨੂੰ ਲੈ ਕੇ ਭੇਜੀ ਗਈ ਪੜਤਾਲ ਰਿਪੋਰਟਰ ਵਿਚ ਡਿਪਟੀ ਕਮਿਸ਼ਨਰ ਨੂੰ ਅਮਨ ਕਾਨੂੰਨੀ ਦੀ ਸਥਿਤੀ ਤੇ ਸਕੂਲ ਵਿਚ ਵਿਦਿਆਰਥੀਆਂ ਦੀ ਪੜਾਈ ਦੇ ਖਰਾਬ ਮਾਹੌਲ ਨੂੰ ਧਿਆਨ ਵਿਚ ਰੱਖਦਿਆਂ ਸਟਾਫ ਨੂੰ ਬਦਲਣ ਦੀ ਸਿਫਾਰਿਸ਼ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਵਲੋਂ ਕੀਤੀ ਸਿਫਾਰਿਸ਼ 'ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੀਨੀਅਰ ਸੈਕੰਡਰੀ ਦੀ ਤਜਵੀਜ਼ 'ਤੇ ਸਕੂਲ ਸਟਾਫ ਦੀਆਂ ਪ੍ਰਬੰਧਕੀ ਆਧਾਰ 'ਤੇ ਬਦਲੀਆਂ ਕੀਤੀਆਂ ਗਈਆਂ ਹਨ।

ਸਕੂਲ ਦੇ ਪਿ੫ੰਸੀਪਲ ਜਗਜੀਤ ਸਿੰਘ ਦੀ ਬਦਲੀ ਸੈਕੰਡਰੀ ਸਕੂਲ ਮੰਡਵੀਂ ਜ਼ਿਲਾ ਸੰਗਰੂਰ, ਜਦਕਿ ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ ਵਲੋਂ ਸਕੂਲ ਦੇ ਹਿਸਟਰੀ ਲੈਕਚਰਾਰ ਡਾ. ਨਰਿੰਦਰ ਕੌਰ ਨੂੰ ਸੈਕੰਡਰੀ ਸਕੂਲ ਗੁਲਾਹੜ, ਲਖਵੀਰ ਸਿੰਘ ਲੈਕ. ਪੋਲ ਸਾਇੰਸ ਨੂੰ ਸੈਕੰਡਰੀ ਸਕੂਲ ਮੱਘਰ ਸਾਹਿਬ, ਸੀਮਾ ਰਾਣੀ ਲੈਕ. ਅਰਥ ਸਾਸ਼ਤਰ ਨੂੰ ਸੈਕੰਡਰੀ ਸਕੂਲ ਪਾਤੜਾਂ, ਚਮਕੌਰ ਸਿੰਘ ਲੈਕ. ਫਿਜ਼ੀਕਲ ਐਜੂਕੇਸ਼ਨ ਨੂੰ ਸੈਕੰਡਰੀ ਸਕੂਲ ਬਿੰਜਲ, ਪਰਮਜੀਤ ਕੌਰ ਸਾਇੰਸ ਅਧਿਆਪਕਾ ਨੂੰ ਸੈਕੰਡਰੀ ਸਕੂਲ ਕੁਲਾਰਾਂ, ਕਿਰਨਜੀਤ ਕੌਰ ਨੂੰ ਮਿਡਲ ਸਕੂਲ ਬਰਾਸ, ਰੀਤੂ ਨੂੰ ਮਿਡਲ ਸਕੂਲ ਘਣੀਵਾਲ, ਗਗਨਦੀਪ ਕੌਰ ਨੂੰ ਹਾਈ ਸਕੂਲ ਤੁਰਖੇੜੀ, ਕੰਵਲਜੀਤ ਕੌਰ ਨੂੰ ਮਿਡਲ ਸਕੂਲ ਬੇਲੂਮਾਜਰਾ, ਪਰਮਜੀਤ ਸਿੰਘ ਨੂੰ ਸੈਕੰਡਰੀ ਸਕੂਲ ਮਾਣਕਪੁਰ, ਮਨਦੀਪ ਕੌਰ ਨੂੰ ਮਿਡਲ ਸਕੂਲ ਖੋਖ, ਪਰਮਜੀਤ ਕੌਰ ਨੂੰ ਮਿਡਲ ਸਕੂਲ ਸੁਧੇਵਾਲ, ਭੁਪਿੰਦਰ ਸਿੰਘ ਨੂੰ ਸੈਕੰਡਰੀ ਸਕੂਲ ਦੰਦਰਾਲਾ ਖਰੌਡ, ਜਸਬੀਰ ਸਿੰਘ ਕਲਰਕ ਨੂੰ ਦਫਤਰ ਜ਼ਿਲ੍ਹਾ ਸਿੱਖਿਆ ਅਫਸਰ ਕਪੂਰਥਲਾ, ਕਮਲਜੀਤ ਕੌਰ ਸੇਵਾਦਾਰ ਨੂੰ ਸਰਕਾਰੀ ਹਾਈ ਸਕੂਲ ਤਰਖੇੜੀ 'ਚ ਬਦਲੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਿੰਦੀ ਅਧਿਆਪਕਾ ਵਨੀਤਾ ਨੂੰ ਬਰਾਸ ਤੋਂ ਸੀਨੀ. ਸੈਕੰ. ਸਕੂਲ ਟੋਹੜਾ, ਮਾਸਟਰ ਕਰਮਜੀਤ ਸਿੰਘ ਨੂੰ ਘਣੀਵਾਲ ਤੋਂ, ਅਧਿਆਪਕਾ ਮਨਜੀਤ ਕੌਰ ਨੂੰ ਤਰਖੇੜੀ ਤੋਂ, ਐੱਸਐੱਲਏ ਸ਼ੰਕਰ ਨੂੰ ਮਾਣਕਪੁਰ ਤੋਂ, ਕੁਲਦੀਪ ਕੌਰ ਨੂੰ ਖੋਖ ਤੋਂ ਸੀਨੀਅਰ ਸੈਕੰਡਰੀ ਸਕੂਲ ਟੋਹੜਾ ਵਿਖੇ ਲਾਇਆ ਗਿਆ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: îÅîñÅ ÃðÕÅ