3 ਪੋਕਲੈਨ ਮਸ਼ੀਨਾਂ ਫੜੀਆਂ, ਚਾਲਕ ਫ਼ਰਾਰ

Updated on: Sat, 13 Jan 2018 06:52 PM (IST)
  

ਸਟਾਫ ਰਿਪੋਰਟਰ, ਸ਼ਹੀਦ ਭਗਤ ਸਿੰਘ ਨਗਰ : ਪੁਲਿਸ ਥਾਣਾ ਰਾਹੋਂ ਨੇ ਸੁਰਿੰਦਰ ਸਿੰਘ ਐਸਆਈਪੀਓ ਨਵਾਂਸ਼ਹਿਰ ਦੀ ਸ਼ਿਕਾਇਤ 'ਤੇ 8 ਜਨਵਰੀ ਨੰੂ ਇਕ ਪੋਕ ਲੈਨ ਮਸ਼ੀਨ ਨੂੰ ਪਿੰਡ ਮੱਲਕਪੁਰ ਖੱਡ ਵਿਖੇ ਗੈਰ ਕਾਨੂੰਨੀ ਮਾਈਨਿੰਗ ਕਰਦੀ ਫੜੀ। ਪੁਲਿਸ ਨੇ ਸੁਰਿੰਦਰ ਸਿੰਘ ਦੀ ਸ਼ਿਕਾਇਤ 'ਤੇ ਪੋਕ ਲੈਨ ਮਸ਼ੀਨ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਸੁਦੇਸ਼ ਕੁਮਾਰ ਐਸਆਈਪੀਓ ਨੇ ਦਸਿਆ ਕਿ ਏਡੀਸੀ ਦਵਿੰਦਰ ਕੁਮਾਰ ਨੇ ਪਿੰਡ ਬੈਰਸਾਲ ਦਰਿਆ ਤੇ ਮੌਕਾ ਦੇਖਣ ਤੇ 2 ਪੋਕ ਲੈਨ ਮਸ਼ੀਨਾਂ ਫੜੀਆਂ। ਪੁਲਿਸ ਪਾਰਟੀ ਨੇ ਮੌਕੇ ਤੇ ਜਾ ਕੇ ਦੋਵੇਂ ਪੋਕ ਲੈਨ ਮਸ਼ੀਨਾਂ ਨੂੰ ਗੈਰ ਕਾਨੂੰਨੀ ਮਾਈਨਿੰਗ ਕਰਦੀਆਂ ਫੜੀਆਂ। ਜਿਨ੍ਹਾਂ ਦੇ ਡਰਾਈਵਰ ਮੌਕੇ ਤੋਂ ਭੱਜ ਗਏ। ਪੁਲਿਸ ਥਾਣਾ ਰਾਹੋਂ ਨੇ ਤਿੰਨ ਪੋਕ ਲੈਨ ਮਸ਼ੀਨਾਂ ਨੂੰ ਕਬਜੇ ਵਿਚ ਲੈ ਕੇ ਇੰਨ੍ਹਾਂ ਦੇ ਚਾਲਕਾਂ ਖਿਲਾਫ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: ÁËéÁËÃÁÅð)